ਪਾਇਲਟ ਨੇ ਵਧਾਇਕ ਮਲਿੰਗਾ ਤੋਂ ਲਿਖਤੀ ਮਾਫ਼ੀ ਅਤੇ ਇਕ ਰੁਪਏ ਦੀ ਮੰਗ ਕੀਤੀ
Published : Jul 23, 2020, 10:46 am IST
Updated : Jul 23, 2020, 10:46 am IST
SHARE ARTICLE
Sachin Pilot
Sachin Pilot

ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਾਂਗਰਸ ਦੇ ਵਿਧਾਇਕ ਗਿਰਰਾਜ ਸਿੰਘ ਮਲਿੰਗਾ ਤੋਂ ਭਾਜਪਾ ਵਿਚ ਜਾਣ ਲਈ

ਜੈਪੁਰ, 22 ਜੁਲਾਈ : ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਾਂਗਰਸ ਦੇ ਵਿਧਾਇਕ ਗਿਰਰਾਜ ਸਿੰਘ ਮਲਿੰਗਾ ਤੋਂ ਭਾਜਪਾ ਵਿਚ ਜਾਣ ਲਈ ਪੈਸੇ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਗਾਉਂਦਿਆਂ ਇਕ ਰੁਪਏ ਅਤੇ ਲਿਖਤੀ ਮਾਫ਼ੀ ਮੰਗੀ ਹੈ।  ਪਾਇਲਟ ਨੇ ਅਪਣੇ ਵਕੀਲ ਰਾਹੀਂ ਮਲਿੰਗਾ ਨੂੰ ਸੱਤ ਦਿਨਾਂ ਦੇ ਅੰਦਰ ਪ੍ਰੈਸ ਵਿਚ ਲਿਖਤੀ ਮਾਫ਼ੀ ਮੰਗਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ।

File Photo File Photo

ਨੋਟਿਸ ਵਿਚ ਕਿਹਾ ਗਿਆ ਹੈ, “ਸਾਡੇ ਮੁੱਵਕਿਲ ਖ਼ਿਲਾਫ਼ ਝੂਠੇ ਅਤੇ ਤੱਥਹੀਣ ਦੋਸ਼ ਲਗਾਉਣ ਲਈ, ਇਹ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਸਾਡੇ ਮੁੱਵਕਿਲ ਨੂੰ ਇਕ ਰੁਪਏ ਦੀ ਰਕਮ ਦੇਣ ਅਤੇ ਪ੍ਰੈਸ ਅੱਗੇ ਇਕ ਲਿਖਤੀ ਮਾਫ਼ੀ ਮੰਗਣ ਦੀ ਮੰਗ ਕਰਦੇ ਹਾਂ।’’ ਨੋਟਿਸ ਮੁਤਾਬਕ ਜੇ ਮਲਿੰਗਾ ਲਿਖਤੀ ਰੂਪ ਵਿਚ ਮਾਫ਼ੀ ਨਹੀਂ ਮੰਗਦਾ ਅਤੇ ਰਕਮ ਦਾ ਭੁਗਤਾਨ ਨਹੀਂ ਕਰਦਾ ਹੈ, ਤਾਂ ਉਨ੍ਹਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਮਲਿੰਗਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਤੇ ਕੁਝ ਨਹੀਂ ਕਹਿਣਾ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement