SBI ਦੇਣ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਮੁਫ਼ਤ ਸਕਾਲਰਸ਼ਿਪ
Published : Feb 23, 2020, 1:26 pm IST
Updated : Feb 23, 2020, 1:37 pm IST
SHARE ARTICLE
file photo
file photo

ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵਿਦਿਆਰਥੀਆਂ ਨੂੰ ਮੁਫ਼ਤ ਸਕਾਲਰਸ਼ਿਪ ਦੇ ਰਿਹਾ ਹੈ।

ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵਿਦਿਆਰਥੀਆਂ ਨੂੰ ਮੁਫ਼ਤ ਸਕਾਲਰਸ਼ਿਪ ਦੇ ਰਿਹਾ ਹੈ। ਤੁਸੀਂ ਇਸ ਸਕਾਲਰਸ਼ਿਪ ਲਈ 24 ਫਰਵਰੀ ਤੋਂ ਅਰਜ਼ੀ ਦੇ ਸਕਦੇ ਹੋ। ਸਟੇਟ ਬੈਂਕ ਆਫ਼ ਇੰਡੀਆ ਨੇ ਏਆਈਸੀਟੀਈ ਅਤੇ ਯੂ.ਜੀ.ਸੀ. ਦੁਆਰਾ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਬੀ.ਏ., ਬੀ.ਟੈਕ, ਲਾਅ ਅਤੇ ਹੋਰ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਨੁਮੇਰੋ ਯੂਨੋ ਕੁਇਜ਼ ਆਯੋਜਿਤ ਕਰਨ ਦਾ ਐਲਾਨ ਕੀਤਾ।

photophoto

ਇਹ ਕੁਇਜ਼ 24 ਫਰਵਰੀ ਤੋਂ 5 ਮਾਰਚ ਤੱਕ ਚੱਲੇਗੀ ਜੋ 17 ਸ਼ਹਿਰਾਂ ਵਿੱਚ ਰੱਖੀ ਜਾਵੇਗੀ। ਇਸਦੀ ਸ਼ੁਰੂਆਤ ਤਿਰੂਵਨੰਤਪੁਰਮ ਤੋਂ ਹੋ ਰਹੀ ਹੈ। ਕੁਇਜ਼ ਵਿਚ ਮੌਜੂਦਾ ਮਾਮਲਿਆਂ ਅਤੇ ਆਮ ਗਿਆਨ ਨਾਲ  ਸਬੰਧਿਤ ਪ੍ਰਸ਼ਨ ਪੁੱਛੇ ਜਾਣਗੇ। ਮੁਕਾਬਲਾ ਖੇਤਰੀ, ਸੈਮੀਫਾਈਨਲ ਅਤੇ ਅੰਤਿਮ ਦੌਰ ਯਾਨੀਕੇ ਤਿੰਨ ਪੜਾਵਾਂ ਵਿੱਚ ਹੋਵੇਗਾ।

photophoto

ਨੁਮੇਰੋ ਯੋਨੋ ਦਾ ਉਦੇਸ਼ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਜ਼ਰੀਏ ਰਾਸ਼ਟਰੀ ਪੱਧਰ 'ਤੇ ਕਾਲਜ ਦੀ ਨੁਮਾਇੰਦਗੀ ਕਰਨ ਦਾ ਮੌਕਾ ਦੇ ਕੇ ਉਤਸ਼ਾਹਤ ਕਰਨਾ ਹੈ। ਐਸਬੀਆਈ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਕੁਇਜ਼ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਤੁਸੀਂ ਵਧੇਰੇ ਜਾਣਕਾਰੀ ਲਈ http://sbinumeroyono.com 'ਤੇ ਵੀ ਜਾ ਸਕਦੇ ਹੋ।

photophoto

ਹਰੇਕ ਪੱਧਰ ਦੇ ਅੰਤ ਤੇ 3 ਜੇਤੂਆਂ ਨੂੰ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਲਈ ਰਜਿਸਟ੍ਰੇਸ਼ਨ ਮੁਫ਼ਤ ਹੈ। ਖੇਤਰੀ ਮੁਕਾਬਲੇ ਤੋਂ ਬਾਅਦ ਵਿਦਿਆਰਥੀਆਂ  ਨੂੰ ਸੈਮੀਫਾਈਨਲ ਰਾਊਂਡ ਲਈ ਚੁਣਿਆ ਜਾਵੇਗਾ।ਇਸ ਦੇ ਨਾਲ ਹੀ ਇਸ ਦਾ ਅੰਤਮ ਦੌਰ ਮੁੰਬਈ ਵਿੱਚ ਹੋਵੇਗਾ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement