‘ਛਪਾਕ’ ਲਈ 13 ਲੱਖ ਰੁਪਏ ਲੈਣ ਦੀਆਂ ਖ਼ਬਰਾਂ ‘ਤੇ ਲਕਸ਼ਮੀ ਅਗ੍ਰਵਾਲ ਨੇ ਤੋੜੀ ਚੁੱਪੀ
Published : Dec 22, 2019, 2:56 pm IST
Updated : Apr 9, 2020, 11:09 pm IST
SHARE ARTICLE
Laxmi Agarwal and Deepika Padukone
Laxmi Agarwal and Deepika Padukone

ਹਾਲ ਹੀ ਵਿਚ ਦੀਪਿਕਾ ਪਾਦੂਕੋਣ ਦੀ ਫਿਲਮ ‘ਛਪਾਕ’ ਬਾਰੇ ਇਕ ਖ਼ਬਰ ਸਾਹਮਣੇ ਆਈ ਸੀ।

ਮੁੰਬਈ: ਹਾਲ ਹੀ ਵਿਚ ਦੀਪਿਕਾ ਪਾਦੂਕੋਣ ਦੀ ਫਿਲਮ ‘ਛਪਾਕ’ ਬਾਰੇ ਇਕ ਖ਼ਬਰ ਸਾਹਮਣੇ ਆਈ ਸੀ। ਕਿਹਾ ਜਾ ਰਿਹਾ ਸੀ ਕਿ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਇਸ ਫਿਲਮ ਲਈ ਲਕਸ਼ਮੀ ਨੂੰ ਫਿਲਮ ਦੇ ਕਾਪੀ ਰਾਈਟ ਵਜੋਂ 13 ਲੱਖ ਰੁਪਏ ਦਿੱਤੇ ਗਏ ਹਨ। ਕਿਹਾ ਜਾ ਰਿਹਾ ਸੀ ਕਿ ਲਕਸ਼ਮੀ ਇਸ ਫਿਲਮ ਲਈ ਹੋਰ ਪੈਸੇ ਮੰਗ ਰਹੀ ਹੈ ਪਰ ਲਕਸ਼ਮੀ ਨੇ ਅਜਿਹੀਆਂ ਖਬਰਾਂ ਨੂੰ ਬਕਵਾਸ ਦੱਸਿਆ ਹੈ।

ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫਿਲਮ ਦੀ ਕਹਾਣੀ ਲਕਸ਼ਮੀ ਦੀ ਹੈ, ਇਸ ਲਈ ਅਜਿਹੀਆਂ ਖ਼ਬਰਾਂ ਫੈਲਾਈਆਂ ਗਈਆਂ ਪਰ ਲਕਸ਼ਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਤੋਂ ਇਨਕਾਰ ਕੀਤਾ ਹੈ। ਇਕ ਗੱਲਬਾਤ ਦੌਰਾਨ ਲਕਸ਼ਮੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਲੋਕ ਉਸ ਦੇ ਚਿਹਰੇ ਬਾਰੇ ਗੱਲ ਵੀ ਨਹੀਂ ਕਰਦੇ ਸੀ। ਲੋਕ ਡਰ ਜਾਂਦੇ ਸੀ।

 

 

ਲਕਸ਼ਮੀ ਨੇ ਕਿਹਾ ਛਪਾਕ ਵੇਖਣ ਤੋਂ ਬਾਅਦ ਉਹ ਲੋਕ ਕਾਫ਼ੀ ਪ੍ਰਭਾਵਿਤ ਹੋਏ। ਮੈਨੂੰ ਲੱਗਦਾ ਹੈ ਕਿ ਉਹ ਮੈਂ ਹੀ ਹਾਂ। ਉਹ ਬਿਲਕੁਲ ਮੇਰੇ ਵਰਗੀ ਦਿਖਾਈ ਦਿੰਦੀ ਹੈ।ਦੱਸ ਦਈਏ ਕਿ ਫਿਲਮ ‘ਛਪਾਕ’ 10 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਵਿਚ ਵਿਕਰਾਂਤ ਮੈਸੀ ਵੀ ਹਨ। ਹਾਲ ਹੀ ਵਿਚ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਅਤੇ ਦੀਪਿਕਾ ਇਸ ਪ੍ਰੋਗਰਾਮ ‘ਤੇ ਬੁਰੀ ਤਰ੍ਹਾਂ ਰੋਈ ਸੀ।

ਜ਼ਿਕਰਯੋਗ ਹੈ ਕਿ ਦੀਪਿਕਾ ਦੀ ਫਿਲਮ ‘ਛਪਾਕ’ ਨੂੰ ਰਿਲੀਜ਼ ਹੋਣ ਵਿਚ ਸਿਰਫ ਕੁਝ ਹੀ ਦਿਨ ਬਚੇ ਹਨ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਦੀਪਿਕਾ ਇਸ ਦੀ ਪ੍ਰਮੋਸ਼ਨ ਕਰ ਰਹੀ ਸੀ। ਪਰ ਨਾਗਰਿਕਤਾ ਸੋਧ ਕਾਨੂੰਨ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਦੀਪਿਕਾ ਅਤੇ ਫਿਲਮ ਨਿਰਮਾਤਾਵਾਂ ਨੇ ਦਿੱਲੀ ਵਿਚ ਫਿਲਮ ਦੀ ਪ੍ਰਮੋਸ਼ਨ ਨਾ ਕਰਨ ਦਾ ਫੈਸਲਾ ਲਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement