ਰੇਲਵੇ ਭਰਤੀ ਗਰੁੱਪ ਡੀ ਪਰੀਖਿਆ ਦਾ ਸ਼ੈਡਿਊਲ ਜਾਰੀ
Published : Oct 22, 2018, 8:24 pm IST
Updated : Oct 22, 2018, 8:24 pm IST
SHARE ARTICLE
Railway Recruitment Group D Examination Schedule
Railway Recruitment Group D Examination Schedule

ਰੇਲਵੇ ਭਰਤੀ ਬੋਰਡ ਗਰੁੱਪ ਡੀ (RRB Group D) ਦੀ 29 ਅਕਤੂਬਰ ਤੋਂ ਹੋਣ ਵਾਲੀ ਪਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿਤਾ...

ਨਵੀਂ ਦਿੱਲੀ (ਭਾਸ਼ਾ) : ਰੇਲਵੇ ਭਰਤੀ ਬੋਰਡ ਗਰੁੱਪ ਡੀ (RRB Group D)  ਦੀ 29 ਅਕਤੂਬਰ ਤੋਂ ਹੋਣ ਵਾਲੀ ਪਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਦੀ ਪਰੀਖਿਆ 29 ਅਕਤੂਬਰ ਤੋਂ 17 ਦਿਸੰਬਰ ਤੱਕ ਹੈ, ਉਹ ਅਪਣੀ ਪਰੀਖਿਆ ਤਾਰੀਕ (RRB Group D Exam Date), ਕੇਂਦਰ ਅਤੇ ਸ਼ਿਫਟ ਡਿਟੇਲ ਆਰਆਰਬੀ ਦੀ ਵੈਬਸਾਈਟ ‘ਤੇ ਜਾਕੇ ਚੈੱਕ ਕਰ ਸਕਦੇ ਹਨ।

ਉਮੀਦਵਾਰਾਂ ਦੇ ਐਡਮਿਟ ਕਾਰਡ (RRB Group D Admit Card) ਪਰੀਖਿਆ ਤੋਂ 4 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ। ਉਮੀਦਵਾਰ ਮੋਬਾਇਲ ‘ਤੇ ਵੀ ਅਪਣੀ ਪਰੀਖਿਆ ਤਾਰੀਕ, ਕੇਂਦਰ ਅਤੇ ਸ਼ਿਫਟ ਡਿਟੇਲ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰੇਲਵੇ ਰਿਕਰੂਟਮੈਂਟ ਬੋਰਡ (Railway Recruitment Board) ਗਰੁੱਪ ਡੀ ਦੇ 62 ਹਜ਼ਾਰ 907 ਅਹੁਦਿਆ ‘ਤੇ ਭਰਤੀ ਪਰੀਖਿਆ ਕਰਾ ਰਿਹਾ ਹੈ।

ਪਰੀਖਿਆ ਕੰਪਿਊਟਰ ਆਧਾਰਿਤ ਹੋ ਰਹੀ ਹੈ। ਪਹਿਲੇ ਪੜਾਅ ਦੀ ਪਰੀਖਿਆ ਵਿਚੋਂ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਹੀ ਦੂਜੇ ਪੜਾਅ ਵਿਚ ਸਰੀਰਕ ਯੋਗਤਾ (Physical Test) ਪਰੀਖਿਆ ਵਿਚ ਜਾਣ ਦਿਤਾ ਜਾਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement