ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਤੰਬਰ ਨੂੰ ਕਰਨਗੇ ਵਿਰਾਟ ਕੋਹਲੀ ਅਤੇ ਮਿਲਿੰਦ ਸੋਮਨ ਨਾਲ ਗੱਲ!
Published : Sep 22, 2020, 7:15 pm IST
Updated : Sep 22, 2020, 7:15 pm IST
SHARE ARTICLE
PM Narendra Modi, Virat Kohli
PM Narendra Modi, Virat Kohli

ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮ ਦੌਰਾਨ ਹੋਵੇਗੀ ਗੱਲਬਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਿਤੰਬਰ ਨੂੰ ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਕਰਵਾਏ ਇਕ ਰਾਸ਼ਟਰਵਿਆਪੀ ਆਨਲਾਇਨ ਫਿਟ ਇੰਡੀਆ ਸੰਵਾਦ  ਦੇ ਦੌਰਾਨ ਲੋਕਾਂ ਨੂੰ ਫਿਟਨੈਂਸ ਲਈ ਪ੍ਰੇਰਿਤ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨਗੇ। ਇਨ੍ਹਾਂ ਵਿਚ ਟੀਮ ਇੰਡੀਆ  (ਕ੍ਰਿਕੇਟ) ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ।

Narendra ModiNarendra Modi

ਸੂਤਰਾਂ ਮੁਤਾਬਕ, ਆਨਲਾਈਨ ਗੱਲਬਾਤ ਵਿਚ ‘ਸ਼ਾਮਲ ਲੋਕ ਫਿਟਨੈਂਸ ਅਤੇ ਚੰਗੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਨਗੇ। ਉਨ੍ਹਾਂ ਦੇ  ਵਿਚਾਰਾਂ ਤੇ ਪ੍ਰਧਾਨ ਮੰਤਰੀ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਦੌਰਾਨ ਲੋਕ ਆਪਣੀ ਫਿਟਨੈਂਸ ਯਾਤਰਾ ਬਾਰੇ ਵਿਚਾਰ ਸਾਂਝੇ ਕਰਦਿਆਂ ਲੋਕਾਂ ਨੂੰ ਟਿਪਸ ਵੀ ਦੇਣਗੇ। ਇਸ ਚਰਚਾ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਵਿਰਾਟ ਕੋਹਲੀ, ਮਿਲਿੰਦ ਸੋਮਨ ਤੋਂ ਲੈ ਕੇ ਰੁਜੁਤਾ ਸਵੇਕਰ ਤਕ ਸ਼ਾਮਿਲ ਹੋਣਗੇ।

Virat kohli to shikhar dhawan indian sports stars support pm modi janta curfewVirat kohli, Pm Modi 

ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਇਕ ਵਿਅਕਤੀ ਅੰਦੋਲਨ ਦੇ ਰੂਪ ਵਿਚ ਫਿਟ ਇੰਡੀਆ ਮੂਵਮੈਂਟ ਦੀ ਕਲਪਨਾ ਕੀਤੀ ਗਈ ਹੈ। ਦੇਸ਼ ਦੇ ਨਾਗਰਿਕਾਂ ਨੂੰ ਭਾਰਤ ਨੂੰ ਇਕ ਫਿੱਟ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਫਿੱਟ ਇੰਡੀਆ ਮੂਵਮੈਂਟ ਦੀ ਕਲਪਨਾ ਕੀਤੀ ਗਈ ਸੀ। ਇਸ ਵਿਚ ਨਾਗਰਿਕਾਂ ਨੂੰ ਮੌਜ-ਮਸਤੀ ਕਰਨ ਲਈ ਆਸਾਨ ਅਤੇ ਸਸਤੇ ਢੰਗ ਤਰੀਕੇ ਸ਼ਾਮਿਲ ਹਨ, ਜਿਸ ਨਾਲ ਉਹ ਫਿਟ ਰਹੇ ਅਤੇ ਸੁਭਾਅ ਵਿਚ ਬਦਲਾਵ ਲਿਆਵੇ। ਇਹ ਫਿਟਨੈਂਸ ਨੂੰ ਹਰ ਭਾਰਤੀ ਦੇ ਜੀਵਨ ਦਾ ਲਾਜ਼ਮੀ ਹਿੱਸਾ ਬਣਾਉਂਦਾ ਹੈ। 

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement