Noida News : ਪੋਸਟ ਮਾਰਟਮ ਹਾਊਸ 'ਚ ਹੋ ਰਿਹਾ ਸੀ ਗਲਤ ਕੰਮ, ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਨਜ਼ਰ ਆਇਆ ਸਵੀਪਰ
Published : Aug 22, 2024, 4:36 pm IST
Updated : Aug 22, 2024, 4:36 pm IST
SHARE ARTICLE
Postmortem House
Postmortem House

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੋਸਟਮਾਰਟਮ ਹਾਊਸ ਦੀ ਸੁਰੱਖਿਆ 'ਤੇ ਉੱਠ ਰਹੇ ਹਨ ਸਵਾਲ

Noida News: ਨੋਇਡਾ ਦੇ ਪੋਸਟਮਾਰਟਮ ਹਾਊਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਉੱਥੇ ਮੌਜੂਦ ਇੱਕ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਦੋਵਾਂ ਦੀ ਵੀਡੀਓ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਸਵੀਪਰ ਹੈ। ਉਹ ਇੱਕ ਬਾਹਰੀ ਔਰਤ ਨੂੰ ਪੋਸਟਮਾਰਟਮ ਹਾਊਸ ਲੈ ਕੇ ਆਇਆ ਸੀ। ਉਸ ਦੀ ਇਹ ਹਰਕਤ ਕੈਮਰੇ 'ਚ ਕੈਦ ਹੋ ਗਈ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੋਸਟਮਾਰਟਮ ਹਾਊਸ ਦੀ ਸੁਰੱਖਿਆ 'ਤੇ ਸਵਾਲ ਉੱਠ ਰਹੇ ਹਨ ਕਿਉਂਕਿ ਪੋਸਟਮਾਰਟਮ ਹਾਊਸ ਵਿੱਚ ਬਾਹਰਲੀ ਔਰਤ ਦੇ ਦਾਖ਼ਲ ਹੋਣ ਨਾਲ ਲਾਸ਼ਾਂ ਨਾਲ ਛੇੜਛਾੜ ਹੋ ਸਕਦੀ ਹੈ ਜਾਂ ਲਾਸ਼ਾਂ ਨਾਲ ਛੇੜਛਾੜ ਕਰਕੇ ਸਬੂਤ ਨਸ਼ਟ ਕੀਤੇ ਜਾ ਸਕਦੇ ਹਨ। ਫਿਲਹਾਲ ਪੁਲਿਸ ਨੇ ਐਫਆਈਆਰ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ।

ਵੀਡੀਓ 'ਚ ਦਿਖਾਇਆ ਗਿਆ ਕਿ ਕਿਵੇਂ ਪੋਸਟਮਾਰਟਮ ਹਾਊਸ ਦੇ ਡੀਪ ਫ੍ਰੀਜ਼ਰ ਰੂਮ 'ਚ ਬਾਹਰੀ ਔਰਤ ਨਾਲ ਇਕ ਵਿਅਕਤੀ ਇਤਰਾਜ਼ਯੋਗ ਹਾਲਤ 'ਚ ਪਿਆ ਸੀ। ਦੂਜਾ ਵਿਅਕਤੀ ਆਪਣੇ ਮੋਬਾਈਲ ਤੋਂ ਸਭ ਕੁਝ ਰਿਕਾਰਡ ਕਰ ਰਿਹਾ ਹੈ। ਉਕਤ ਵਿਅਕਤੀ ਮੋਬਾਇਲ ਲੈ ਕੇ ਘੁੰਮ ਰਿਹਾ ਹੈ, ਜਿਸ 'ਚ ਪੋਸਟਮਾਰਟਮ ਹਾਊਸ ਦੇ ਅੰਦਰ ਦਾ ਸਾਰਾ ਦ੍ਰਿਸ਼ ਕੈਦ ਹੋ ਰਿਹਾ ਹੈ। ਇਸ ਦੌਰਾਨ ਸਟਰੈਚਰ 'ਤੇ ਇਕ ਲਾਸ਼ ਵੀ ਪਈ ਦਿਖਾਈ ਦੇ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਵੀਡੀਓ ਨੋਇਡਾ ਦੇ ਸੈਕਟਰ-94 ਸਥਿਤ ਪੋਸਟ ਮਾਰਟਮ ਹਾਊਸ ਦੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਪੋਸਟਮਾਰਟਮ ਹਾਊਸ 'ਚ ਹੀ ਸਫਾਈ ਦਾ ਕੰਮ ਕਰਦਾ ਹੈ ਜਦੋਂਕਿ ਸਵੀਪਰ ਨਾਲ ਨਜ਼ਰ ਆਈ ਔਰਤ ਨੂੰ ਬਾਹਰੀ ਦੱਸਿਆ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਇਸ ਵੀਡੀਓ ਨੇ ਪੋਸਟਮਾਰਟਮ ਹਾਊਸ 'ਚ ਲਾਸ਼ਾਂ ਨਾਲ ਛੇੜਛਾੜ ਕਰਕੇ ਸਬੂਤ ਨਸ਼ਟ ਕੀਤੇ ਜਾਣ ਦੀ ਸੰਭਾਵਨਾ ਨੂੰ ਬਲ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਵੀਡੀਓ 'ਚ ਨਜ਼ਰ ਆ ਰਹੀ ਔਰਤ ਬਾਹਰੀ ਹੈ ਕਿਉਂਕਿ ਇਸ ਪੋਸਟਮਾਰਟਮ ਹਾਊਸ 'ਚ ਕੋਈ ਵੀ ਮਹਿਲਾ ਕਰਮਚਾਰੀ ਕੰਮ ਨਹੀਂ ਕਰਦੀ। ਇੱਥੇ ਹਰ ਰੋਜ਼ 5-6 ਲਾਸ਼ਾਂ ਪੋਸਟਮਾਰਟਮ ਲਈ ਆਉਂਦੀਆਂ ਹਨ। ਗੇਟ 'ਤੇ ਗਾਰਡ ਵੀ ਤਾਇਨਾਤ ਹਨ।

 

 

Location: India, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement