ਨਮਸਤੇ ਟਰੰਪ ਅਤੇ ਰਾਜਸਥਾਨ ਸਰਕਾਰ ਡੇਗਣ ਦੀ ਕੋਸ਼ਿਸ਼ ਨਾਲ ਕੋਰੋਨਾ ਵਿਰੁਧ ਦੇਸ਼ 'ਆਤਮਨਿਰਭਰ' ਹੋਇਆ
Published : Jul 22, 2020, 9:15 am IST
Updated : Jul 22, 2020, 9:15 am IST
SHARE ARTICLE
Rahul Gandhi
Rahul Gandhi

ਰਾਹੁਲ ਨੇ ਵੀਡੀਉ ਜਾਰੀ ਕਰ ਕੇ ਕਿਹਾ, 'ਜਾਵੜੇਕਰ ਜੀ, ਤੁਸੀਂ ਵਾਤਾਵਰਣ ਮੰਤਰੀ ਹੋ, ਤੁਹਾਨੂੰ ਪ੍ਰਦੂਸ਼ਣ ਨਹੀਂ ਫੈਲਾਉਣਾ ਚਾਹੀਦਾ।

ਨਵੀਂ ਦਿੱਲੀ, 21 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਵਿਅੰਗ ਕਰਦਿਆਂ ਕਿਹਾ ਕਿ 'ਨਮਸਤੇ ਟਰੰਪ' ਪ੍ਰੋਗਰਾਮ, ਰਾਜਸਥਾਨ ਵਿਚ ਸਰਕਾਰ ਡੇਗਣ ਦੀ ਕੋਸ਼ਿਸ਼ ਅਤੇ ਕਈ ਹੋਰ ਪ੍ਰਾਪਤੀਆਂ ਕਾਰਨ ਦੇਸ਼ ਕੋਰੋਨਾ ਵਿਰੁਧ ਲੜਾਈ ਵਿਚ ਆਤਮਨਿਰਭਰ ਹੋ ਗਿਆ ਹੈ!!

ਉਨ੍ਹਾਂ ਟਵਿਟਰ 'ਤੇ ਕਿਹਾ, 'ਕੋਰੋਨਾ ਦੇ ਦੌਰ ਵਿਚ ਸਰਕਾਰ ਦੀਆਂ ਪ੍ਰਾਪਤੀਆਂ, ਫ਼ਰਵਰੀ ਵਿਚ ਨਮਸਤੇ ਟਰੰਪ, ਮਾਰਚ ਵਿਚ ਮੱਧ ਪ੍ਰਦੇਸ਼ ਵਿਚ ਸਰਕਾਰ ਡੇਗੀ, ਅਪ੍ਰੈਲ ਵਿਚ ਮੋਮਬੱਤੀ ਜਗਾਈ, ਮਈ ਵਿਚ ਸਰਕਾਰ ਦੀ 6ਵੀਂ ਵਰ੍ਹੇਗੰਢ, ਜੂਨ ਵਿਚ ਬਿਹਾਰ ਵਿਚ ਵਰਚੂਅਲ ਰੈਲੀ ਅਤੇ ਜੁਲਾਈ ਵਿਚ ਰਾਜਸਥਾਨ ਸਰਕਾਰ ਡੇਗਣ ਦੀ ਕੋਸ਼ਿਸ਼।' ਕਾਂਗਰਸ ਆਗੂ ਨੇ ਵਿਅੰਗ ਕੀਤਾ, 'ਇਸ ਲਈ ਦੇਸ਼ ਕੋਰੋਨਾ ਦੀ ਲੜਾਈ ਵਿਚ ਆਤਮਨਿਰਭਰ ਹੈ।'

ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਅੰਦਾਜ਼ ਵਿਚ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਵਿਚ ਮਈ ਮਹੀਨੇ ਵਿਚ ਕਾਂਗਰਸ ਦੀ ਇਤਿਹਾਸਕ ਹਾਰ ਦੀ ਛੇਵੀਂ ਵਰ੍ਹੇਗੰਢ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, 'ਫ਼ਰਵਰੀ ਵਿਚ ਸ਼ਾਹੀਨ ਬਾਗ਼ ਅਤੇ ਦੰਗੇ, ਮਾਰਚ ਵਿਚ ਜਯੋਤੀਰਾਦਿਤਿਯਾ ਸਿੰਧੀਆ ਅਤੇ ਮੱਧ ਪ੍ਰਦੇਸ਼ ਹੱਥ ਵਿਚੋਂ ਨਿਕਲੇ, ਅਪ੍ਰੈਲ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਕਸਾਇਆ।'

ਰਾਹੁਲ ਨੇ ਵੀਡੀਉ ਜਾਰੀ ਕਰ ਕੇ ਕਿਹਾ, 'ਜਾਵੜੇਕਰ ਜੀ, ਤੁਸੀਂ ਵਾਤਾਵਰਣ ਮੰਤਰੀ ਹੋ, ਤੁਹਾਨੂੰ ਪ੍ਰਦੂਸ਼ਣ ਨਹੀਂ ਫੈਲਾਉਣਾ ਚਾਹੀਦਾ। ਦੇਸ਼ ਸਾਹਮਣੇ ਵੱਡੇ ਸੰਕਟ ਆਏ ਹੋਏ ਹਨ। ਤੁਹਾਨੂੰ ਰਾਹੁਲ ਜੀ 'ਤੇ ਟਿਪਣੀ ਕਰਨ ਦੀ ਬਜਾਏ ਇਸ ਸੰਕਟ ਦਾ ਸਾਹਮਣਾ ਕਰਨਾ ਚਾਹੀਦਾ ਹੈ।'      (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement