ਲਾੜੀ ਨਿਕਲੀ ਕੋਰੋਨਾ ਪਾਜ਼ੇਟਿਵ, ਲਾੜੇ ਤੇ ਪੰਡਤ ਸਣੇ 32 ਕੁਆਰੰਟੀਨ
Published : May 22, 2020, 9:22 am IST
Updated : May 22, 2020, 9:22 am IST
SHARE ARTICLE
File Photo
File Photo

ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਰੈੱਡ ਜ਼ੋਨ ਵਿਚ ਹੋਏ ਵਿਆਹ ਨੇ ਦੋ ਜ਼ਿਲਿ੍ਹਆਂ ਨੂੰ ਬਿਪਤਾ ਪਾ ਦਿਤੀ ਹੈ। ਵਿਆਹ ਦੇ ਤੀਜੇ ਦਿਨ, ਦੁਲਹਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ।

ਭੋਪਾਲ, 21 ਮਈ : ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਰੈੱਡ ਜ਼ੋਨ ਵਿਚ ਹੋਏ ਵਿਆਹ ਨੇ ਦੋ ਜ਼ਿਲਿ੍ਹਆਂ ਨੂੰ ਬਿਪਤਾ ਪਾ ਦਿਤੀ ਹੈ। ਵਿਆਹ ਦੇ ਤੀਜੇ ਦਿਨ, ਦੁਲਹਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਤੋਂ ਬਾਅਦ ਲਾੜੇ ਸਮੇਤ ਵਿਆਹ ਵਿਚ ਸ਼ਾਮਲ 32 ਲੋਕਾਂ ਨੂੰ ਤੁਰਤ ਘਰ ਵਿਚ ਕੁਆਰੰਟੀਨ ਕੀਤਾ ਗਿਆ। ਰੈੱਡ ਜ਼ੋਨ ਵਾਲੀ ਭੋਪਾਲ ਦੀ ਲੜਕੀ ਵਿਆਹ ਕੇ ਗ੍ਰੀਨ ਜ਼ੋਨ ਰਾਏਸਨ ਦੇ ਮੰਡਦੀਪ ਗਈ ਸੀ। ਇਸ ਲਈ ਰਾਇਸਨ ਵਿਚ ਹੜਕੰਪ ਹੋਇਆ ਹੈ। ਇਕਾਂਤਵਾਸ ਲੋਕਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੰਨੇ ਹੋਰ ਲੋਕਾਂ ਦੇ ਸੰਪਰਕ ਵਿਚ ਆਏ ਸਨ। ਅਜਿਹੀ ਸਥਿਤੀ ਵਿਚ ਕੋਰੋਨਾ ਚੇਨ ਬਣਨ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ।   ਮਾਮਲਾ ਰਾਜਧਾਨੀ ਭੋਪਾਲ ਦੇ ਜਾਟ ਖੇੜੀ ਦਾ ਹੈ। ਇਥੇ ਰਹਿਣ ਵਾਲੀ ਲੜਕੀ ਦਾ ਸੋਮਵਾਰ ਨੂੰ ਵਿਆਹ ਹੋਇਆ ਸੀ।

ਬਰਾਤ ਰਾਜਧਾਨੀ ਦੇ ਨਾਲ ਲਗਦੇ ਰਾਏਸਨ ਜ਼ਿਲੇ੍ਹ ਦੇ ਮੰਡਦੀਪ ਤੋਂ ਆਈ ਸੀ। ਲੜਕੀ ਨੂੰ 7 ਦਿਨ ਪਹਿਲਾਂ ਬੁਖ਼ਾਰ ਹੋਇਆ ਸੀ, ਜੋ ਦਵਾਈ ਲੈਣ ਤੋਂ ਬਾਅਦ ਉਤਰ ਗਿਆ ਸੀ। ਹਾਲਾਂਕਿ ਸਾਵਧਾਨੀ ਲੈਂਦਿਆਂ, ਪਰਵਾਰ ਨੇ ਸਨਿਚਰਵਾਰ ਨੂੰ ਉਸ ਦਾ ਨਮੂਨਾ ਜਾਂਚ ਲਈ ਭੇਜਿਆ ਪਰ ਇਸ ਦੌਰਾਨ ਸੋਮਵਾਰ ਨੂੰ ਮੁਟਿਆਰ ਦੀ ਸ਼ਾਦੀ ਹੋ ਗਈ। ਤੀਜੇ ਦਿਨ ਬੁੱਧਵਾਰ ਨੂੰ ਰਿਪੋਰਟ ਸਾਹਮਣੇ ਆਈ, ਜਿਸ ਵਿਚ ਲਾੜੀ ਕੋਰੋਨਾ ਪਾਜ਼ੇਟਿਵ ਨਿਕਲੀ। ਜਿਵੇਂ ਹੀ ਲਾੜੀ ਦੇ ਕੋਰੋਨਾ ਹੋਣ ਦੀ ਖ਼ਬਰ ਮਿਲੀ, ਘਰ ਅਤੇ ਬਾਹਰ ਦੋਵੇਂ ਪਾਸੇ ਹੜਕੰਪ ਮੱਚ ਗਿਆ।  ਲਾੜੀ ਅਤੇ ਲਾੜੇ ਦੇ ਸੰਪਰਕ ਵਿਚ ਆਏ ਸੱਸ ਅਤੇ ਸਹੁਰੇ ਦੋਹਾਂ ਧਿਰਾਂ ਦੇ 32 ਵਿਅਕਤੀਆਂ ਨੂੰ ਤੁਰਤ ਇਕਾਂਤਵਾਸ ਕਰ ਦਿਤਾ ਹੈ। ਵਿਆਹ ਕਰਵਾਉਣ ਵਾਲਾ ਪੰਡਤ ਵੀ ਹੁਣ ਕੁਆਰੰਟੀਨ ਵਿਚ ਹੈ। ਸਾਰਿਆਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਇਕ ਜਾਂ ਦੋ ਦਿਨਾਂ ਵਿਚ ਮਿਲੇਗੀ।     
    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement