ਕੇਂਦਰੀ ਟੀਮ ਨੇ ਮਮਤਾ ਸਰਕਾਰ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ
Published : Apr 22, 2020, 10:08 am IST
Updated : Apr 22, 2020, 10:08 am IST
SHARE ARTICLE
File Photo
File Photo

ਪਛਮੀ ਬੰਗਾਲ ਵਿਚ ਤਾਲਾਬੰਦੀ ਦੀ ਪਾਲਣਾ ਦੀ ਸਮੀਖਿਆ ਕਰਨ ਲਈ ਤੈਨਾਤ ਕੇਂਦਰੀ ਟੀਮ ਦੇ ਮੈਂਬਰ ਨੇ ਮਮਤਾ ਬੈਨਰਜੀ ਸਰਕਾਰ ’ਤੇ ਸਹਿਯੋਗ ਨਾ ਕਰਨ ਦਾ ਦੋਸ਼

ਕੋਲਕਾਤਾ, 21 ਅਪ੍ਰੈਲ: ਪਛਮੀ ਬੰਗਾਲ ਵਿਚ ਤਾਲਾਬੰਦੀ ਦੀ ਪਾਲਣਾ ਦੀ ਸਮੀਖਿਆ ਕਰਨ ਲਈ ਤੈਨਾਤ ਕੇਂਦਰੀ ਟੀਮ ਦੇ ਮੈਂਬਰ ਨੇ ਮਮਤਾ ਬੈਨਰਜੀ ਸਰਕਾਰ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ, ਮਮਤਾ ਬੈਨਰਜੀ ਨੇ ਕਿਹਾ ਸੀ ਕੇਂਦਰੀ ਟੀਮ ਦੁਆਰਾ ਰਾਜ ਦਾ ਦੌਰਾ ਕਰਨ ਦੀ ਜਾਣਕਾਰੀ ਗੁਪਤ ਰੱਖੀ ਗਈ। ਰਾਜ ਵਿਚ ਭੇਜੀਆਂ ਗਈਆਂ ਦੋ ਟੀਮਾਂ ਦੇ ਮੈਂਬਰ ਅਪੂਰਵ ਚੰਦਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਮੰਗਲਵਾਰ ਨੂੰ ‘ਬਾਹਰ ਨਹੀਂ ਜਾਣਗੇੇ।’

File photoFile photo

ਰਖਿਆ ਮੰਤਰਾਲੇ ਵਿਚ ਵਧੀਕ ਸਕੱਤਰ ਚੰਦਰਾ ਨੇ ਕਿਹਾ, ‘ਸਾਨੂੰ ਕੇਂਦਰ ਸਰਕਾਰ ਨੇ ਤੈਨਾਤ ਕੀਤਾ ਹੈ ਅਤੇ ਤੈਨਾਤੀ ਬਾਰੇ ਸਾਡੇ ਹੁਕਮ ਮੁਤਾਬਕ ਰਾਜ ਸਰਕਾਰ ਸਾਨੂੰ ਜ਼ਰੂਰੀ ਸਾਜ਼ੋ-ਸਮਾਨ ਮੁਹਈਆ ਕਰਾਏਗੀ। ਮੈਂ ਮੁੱਖ ਸਕੱਤਰ ਦੇ ਸੰਪਰਕ ਵਿਚ ਹਾਂ ਅਤੇ ਇਥੇ ਆਉਣ ਮਗਰੋਂ ਹੀ ਉਨ੍ਹਾਂ ਕੋਲੋਂ ਮਦਦ ਮੰਗ ਰਿਹਾ ਹਾਂ।’ ਉਨ੍ਹਾਂ ਕਿਸੇ ਟੀਵੀ ਚੈਨਲ ਨੂੰ ਕਿਹਾ, ‘ਮੈਂ ਕਲ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਪਰ ਅੱਜ ਸਾਨੂੰ ਦਸਿਆ ਗਿਆ ਕਿ ਕੁੱਝ ਸਮੱਸਿਆਵਾਂ ਕਾਰਨ ਅਸੀਂ ਅੱਜ ਬਾਹਰ ਨਹੀਂ ਜਾ ਸਕਦੇ। ਮੁੱਖ ਸਕੱਤਰ ਨਾਲ ਅਸੀਂ ਛੇਤੀ ਹੀ ਬੈਠਕ ਕਰਾਂਗੇ।’ ਚੰਦਰਾ ਨੇ ਕਿਹਾ ਕਿ ਟੀਮ ਨੇ ਸਪੱਸ਼ਟ ਕਰ ਦਿਤਾ ਹੈ ਕਿ ਦੌਰੇ ਨੂੰ ਹੋਰ ਜ਼ਿਆਦਾ ਕਾਰਗਰ ਬਣਾਉਣ ਵਾਸਤੇ ਉਹ ਰਾਜ ਦੇ ਅਧਿਕਾਰੀਆਂ ਨਾਲ ਬਾਹਰ ਜਾਣਗੇ।     (ਏਜੰਸੀ)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement