ਲੌਕਡਾਊਨ 2.0: ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਇਹਨਾਂ ਖੇਤਰਾਂ ਨੂੰ ਮਿਲੀ ਛੋਟ
Published : Apr 22, 2020, 8:29 am IST
Updated : Apr 22, 2020, 8:43 am IST
SHARE ARTICLE
Photo
Photo

ਗ੍ਰਹਿ ਮੰਤਰਾਲੇ ਵੱਲ਼ੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ

ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਲੌਕਡਾਊਨ 2.0 ਦੇ ਮੱਦੇਨਜ਼ਰ ਛੋਟ ਦੀ ਹੱਦ ਵਧਾ ਦਿੱਤੀ ਹੈ। ਨਵੀਂ ਗਾਈਡਲਾਈਨ ਅਨੁਸਾਰ, ਹੁਣ ਘਰਾਂ ਵਿਚ ਰਹਿੰਦੇ ਸੀਨੀਅਰ ਨਾਗਰਿਕਾਂ ਦੀ ਸੇਵਾ ਵਿਚ ਲੱਗੇ ਅਟੈਂਡੈਂਟ ਨੂੰ ਕੰਮ ਕਰਨ ਦੀ ਛੋਟ ਹੈ। ਇਸ ਦੇ ਨਾਲ ਹੀ ਪ੍ਰੀਪੇਡ ਮੋਬਾਈਲ ਰੀਚਾਰਜ ਦੁਕਾਨਾਂ, ਬਰੈੱਡ ਫੈਕਟਰੀ ਅਤੇ ਆਟਾ ਮਿੱਲ, ਇਲੈਕਟ੍ਰਾਨਿਕ ਪੱਖੇ ਅਤੇ ਸਕੂਲ ਦੀਆਂ ਕਿਤਾਬਾਂ ਦੀ ਵਿਕਰੀ ਨੂੰ ਵੀ ਆਗਿਆ ਦਿੱਤੀ ਗਈ ਹੈ।

File PhotoFile Photo

ਗ੍ਰਹਿ ਮੰਤਰਾਲੇ ਵੱਲ਼ੋਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਦਿੱਤੀ ਗਈ ਜਾਣਕਾਰੀ ਵਿਚ ਸ਼ਹਿਰੀ ਖੇਤਰਾਂ ਵਿਚ ਤਾਲਾਬੰਦੀ ਦੌਰਾਨ ਫੂਡ ਪ੍ਰੋਸੈਸਿੰਗ ਯੂਨਿਟ ਜਿਵੇਂ ਕਿ ਬਰੈੱਡ ਫੈਕਟਰੀ, ਦੁੱਧ ਪ੍ਰੋਸੈਸਿੰਗ ਯੂਨਿਟ, ਆਟਾ ਅਤੇ ਦਾਲ ਮਿੱਲ ਆਦਿ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖੇਤੀਬਾੜੀ ਅਤੇ ਬਾਗਬਾਨੀ ਨਾਲ ਸਬੰਧਤ ਖੋਜ ਕੇਂਦਰ, ਬੀਜਾਂ ਅਤੇ ਬਾਗਬਾਨੀ ਉਤਪਾਦਾਂ ਲਈ ਟੈਸਟਿੰਗ ਸੈਂਟਰ ਵੀ ਕੰਮ ਕਰ ਸਕਦੇ ਹਨ।

File PhotoFile Photo

ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਧੂ ਮੱਖੀਆਂ ਦਾ ਛੱਤਾ, ਸ਼ਹਿਦ ਅਤੇ ਹੋਰ ਅਜਿਹੇ ਉਤਪਾਦਾਂ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਲਿਜਾਣ ਦੀ ਆਗਿਆ ਹੈ। ਸਕੂਲੀ ਬੱਚਿਆਂ ਦੀ ਕਿਤਾਬਾਂ ਦੀ ਦੁਕਾਨ ਅਤੇ ਇਲੈਕਟ੍ਰਿਕ ਫੈਨ ਦੀ ਦੁਕਾਨ ਖੋਲ੍ਹਣ ਦੀ ਆਗਿਆ ਹੈ। ਆਟਾ ਅਤੇ ਦਾਲ ਮਿੱਲ, ਬਰੈੱਡ ਫੈਕਟਰੀ ਨੂੰ ਵੀ ਛੋਟ ਹੈ। 

PhotoPhoto

ਗ੍ਰਹਿ ਮੰਤਰਾਲੇ ਨੇ ਆਪਣੀ ਗਾਈਡਲਾਈਨ ਵਿਚ ਕਿਹਾ ਹੈ ਕਿ ਇਹ ਫੈਸਲਾ ਹੁਣ ਤਕ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਜ਼ਰੀਏ ਵਿਸ਼ੇਸ਼ ਸੇਵਾਵਾਂ ਅਤੇ ਗਤੀਵਿਧੀਆਂ ਵਿਚ ਢਿੱਲ ਨਾਲ ਜੁੜੇ ਕੁਝ ਪ੍ਰਸ਼ਨ ਮਿਲਣ ਤੋਂ ਬਾਅਦ ਲਿਆ ਗਿਆ ਹੈ। ਪ੍ਰੀਪੇਡ ਮੋਬਾਇਲਾਂ ਲਈ ਰੀਚਾਰਜ ਦੁਕਾਨਾਂ ਨੂੰ ਵੀ ਆਗਿਆ ਦਿੱਤੀ ਗਈ ਹੈ।

Mobile User Photo

ਹਾਲਾਂਕਿ, ਲਾਕਡਾਉਨ ਵਿਚ ਦਿੱਤੀਆਂ ਸਾਰੀਆਂ ਛੋਟਾਂ ਰੈਡ ਜ਼ੋਨ ਵਿਚ ਲਾਗੂ ਨਹੀਂ ਹੋਣਗੀਆਂ। ਇਹ ਸਿਰਫ ਗ੍ਰੀਨ ਜ਼ੋਨ ਵਿਚ ਲਾਗੂ ਹੋਵੇਗਾ। ਗ੍ਰਹਿ ਮੰਤਰਾਲੇ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਵਿਚ ਸਪੱਸ਼ਟ ਕੀਤਾ ਕਿ ਦਫਤਰਾਂ, ਵਰਕਸ਼ਾਪਾਂ, ਫੈਕਟਰੀਆਂ, ਦੁਕਾਨਾਂ ਆਦਿ ਵਿਚ ਸਮਾਜਿਕ ਦੂਰੀ ਦਾ ਗੰਭੀਰਤਾ ਨਾਲ ਪਾਲਣ ਕਰਨਾ ਪਵੇਗਾ। ਇਸ ਦੇ ਨਾਲ ਹੀ ਪੱਬ, ਸਿਨੇਮਾ ਹਾਲ, ਬਾਰ, ਮਾਲ, ਜਿੰਮ ਆਦਿ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement