ਡੈਟਾ ਨਿੱਜਤਾ ਅਤੇ ਸੁਰੱਖਿਆ 'ਤੇ ਸਿਫ਼ਾਰਸ਼ਾਂ ਨੂੰ ਜਲਦ ਅੰਤਮ ਰੂਪ ਦੇਵੇਗਾ ਟ੍ਰਾਈ
Published : Apr 22, 2018, 3:42 pm IST
Updated : Apr 22, 2018, 3:42 pm IST
SHARE ARTICLE
Trai views on data privacy, security in telecom sector by month-end
Trai views on data privacy, security in telecom sector by month-end

ਡੈਟਾ ਦੀ ਨਿੱਜ਼ਤਾ, ਸੁਰੱਖਿਆ ਅਤੇ ਮਲਕੀਅਤ 'ਤੇ ਅਪਣੀਆਂ ਸਿਫ਼ਾਰਸ਼ਾਂ ਨੂੰ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਇਸ ਮਹੀਨੇ ਦੇ ਅਖ਼ੀਰ ਤਕ ਅੰਤਮ ਰੂਪ ਦੇਵੇਗਾ।

ਨਵੀਂ ਦਿੱਲੀ : ਡੈਟਾ ਦੀ ਨਿੱਜ਼ਤਾ, ਸੁਰੱਖਿਆ ਅਤੇ ਮਲਕੀਅਤ 'ਤੇ ਅਪਣੀਆਂ ਸਿਫ਼ਾਰਸ਼ਾਂ ਨੂੰ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਇਸ ਮਹੀਨੇ ਦੇ ਅਖ਼ੀਰ ਤਕ ਅੰਤਮ ਰੂਪ ਦੇਵੇਗਾ। ਇਸ ਦੇ ਨਾਲ ਹੀ ਟ੍ਰਾਈ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਸਹੀ ਮਹੱਤਵ ਦੇਣਾ ਚਾਹੁੰਦਾ ਹੈ। ਇਹ ਜਾਣਕਾਰੀ ਟ੍ਰਾਈ ਦੇ ਚੇਅਰਮੈਨ ਆਰ. ਐਸ. ਸ਼ਰਮਾ ਨੇ ਮੀਡੀਆ ਨੂੰ ਦਿਤੀ। ਸ਼ਰਮਾ ਨੇ ਇਹ ਬਿਆਨ ਅਜਿਹੇ ਸਮੇਂ ਦਿਤਾ ਹੈ ਜਦੋਂ ਕਿ ਫ਼ੇਸਬੁਕ ਡੈਟਾ ਲੀਕ ਤੋਂ ਬਾਅਦ ਡੈਟਾ ਦੀ ਨਿੱਜਤਾ ਨੂੰ ਲੈ ਕੇ ਕਾਫ਼ੀ ਚਿੰਤਾ ਪ੍ਰਗਟਾਈ ਜਾ ਰਹੀ ਹੈ। 

TraiTraiਦਸ ਦਈਏ ਕਿ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਇਸ ਮੁੱਦੇ 'ਤੇ ਪਿਛਲੇ ਸਾਲ ਇਕ ਸਲਾਹ ਪੱਤਰ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਇਸ ਸਾਲ ਫ਼ਰਵਰੀ ਵਿਚ ਵੀ ਇਸ ਸਬੰਧੀ ਚਰਚਾ ਕਰਵਾਈ ਗਈ ਸੀ। ਟ੍ਰਾਈ ਇਸ ਮੁੱਦੇ 'ਤੇ ਅਪਣੇ ਵਿਚਾਰਾਂ ਨੂੰ ਜੱਜ ਬੀਐਨ ਕ੍ਰਿਸ਼ਨਾ ਕਮੇਟੀ ਨਾਲ ਵੀ ਸਾਂਝਾ ਕਰੇਗਾ ਜੋ ਦੇਸ਼ ਵਿਚ ਡੈਟਾ ਸੁਰੱਖਿਆ ਰੂਪ ਰੇਖਾ 'ਤੇ ਕੰਮ ਕਰ ਰਹੀ ਹੈ। ਸ਼ਰਮਾ ਨੇ ਡੈਟਾ ਦੀ ਨਿੱਜਤਾ, ਸੁਰੱਖਿਆ ਅਤੇ ਮਲਕੀਅਤ ਨੂੰ ‘ਬਹੁਤ ਹੀ ਮਹੱਤਵਪੂਰਣ ਅਤੇ ਸਬੰਧਤ ਮੁੱਦਾ’ ਕਰਾਰ ਦਿਤਾ। ਹਾਲਾਂਕਿ ਇਸ 'ਤੇ ਰੈਗੁਲੇਟਰੀ ਦੇ ਰਵੱਈਏ ਬਾਰੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement