ਵਿਵਾਦਿਤ ਬਿਆਨ ਦੇਣ ਵਾਲੇ ਉੱਤਰਾਖੰਡ ਦੇ CM ਨੂੰ ਬਾਲੀਵੁੱਡ ਨਿਰਦੇਸ਼ਕ ਨੇ ਦਿੱਤੀ ਚੁੱਪ ਰਹਿਣ ਦੀ ਸਲਾਹ
Published : Mar 22, 2021, 11:46 am IST
Updated : Mar 22, 2021, 11:46 am IST
SHARE ARTICLE
File Photo
File Photo

ਤੀਰਥ ਸਿੰਘ ਰਾਵਤ ਦੇ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਹੋ ਰਹੀ ਹੈ।

ਨਵੀਂ ਦਿੱਲੀ -  ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਹਨ। ਹੁਣ ਐਤਵਾਰ ਨੂੰ ਆਪਣੇ ਬਿਆਨ ਵਿਚ ਉਹਨਾਂ ਨੇ ਭਾਰਤ ਨੂੰ 200 ਸਾਲਾਂ ਲਈ ਅਮਰੀਕਾ ਦਾ ਗੁਲਾਮ ਦੱਸਿਆ ਅਤੇ ਇਸ ਦੇ ਨਾਲ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਵਿਚ ਕਿਹਾ ਕਿ ਲੋਕਾਂ ਨੂੰ ਕੋਵਿਡ -19 ਦੌਰਾਨ ਵਧੇਰੇ ਰਾਸ਼ਨ ਪਾਉਣਾ ਹੀ ਸੀ ਤਾਂ ਉਨ੍ਹਾਂ ਨੂੰ 2 ਦੀ ਬਜਾਏ ਵਧੇਰੇ ਬੱਚੇ ਪੈਦਾ ਕਰਨੇ ਚਾਹੀਦੇ ਸਨ।

Tirath Singh RawatTirath Singh Rawat

ਤੀਰਥ ਸਿੰਘ ਰਾਵਤ ਦੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਹੁਣ ਬਾਲੀਵੁੱਡ ਨਿਰਦੇਸ਼ਕ ਓਨੀਰ ਨੇ ਉਹਨਾਂ ਦੇ ਬਿਆਨ ਬਾਰੇ ਇਕ ਟਵੀਟ ਕਰ ਕੇ ਉਹਨਾਂ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ। ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿਖੇ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ, ‘ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਘਰ ਵਿਚ ਪ੍ਰਤੀ ਯੂਨਿਟ 5 ਕਿਲੋ ਰਾਸ਼ਨ ਦਿੱਤਾ ਗਿਆ ਹੈ।

ਜੇ 10 ਲੋਕ ਹਨ ਤਾਂ 50 ਕਿਲੋ, ਜੋ 20 ਹਨ ਤਾਂ ਕੁਇੰਟਲ ਰਾਸ਼ਨ ਦਿੱਤਾ। ਫਿਰ ਵੀ ਜਲਣ ਹੋ ਰਹੀ ਹੈ ਕਿ 2 ਵਾਲਿਆਂ ਨੂੰ 10 ਕਿਲੋ ਅਤੇ 20 ਵਾਲਿਆਂ ਨੂੰ ਕੁਇੰਟਲ ਰਾਸ਼ਨ ਕਿਉਂ ਮਿਲਿਆ, ਇਸ ਵਿਚ ਜਲਣ ਕਿਵੇਂ ਦੀ? ਜਦੋਂ ਸਮਾਂ ਸੀ ਤਾਂ ਤੁਸੀਂ 2 ਹੀ ਬੱਚੇ ਪੈਦਾ ਕੀਤਾ 20 ਕਿਉਂ ਨੀ ਕੀਤੇ? ਸੀਐੱਮ ਤੀਰਥ ਸਿੰਘ ਦੇ ਇਸ ਬਿਆਨ 'ਤੇ ਟਵੀਟ ਕਰਦੇ ਹੋਏ ਉਨਿਰ ਨੇ ਲਿਖਿਆ ਕਿ ''ਇਸ ਆਦਮੀ ਨੂੰ ਚੁੱਪ ਰਹਿਣਾ ਚਾਹੀਦਾ ਹੈ'' ਅਜਿਹਾ ਪਹਿਲੀ ਵਾਰ ਨਹੀਂ ਕਿ ਰਾਵਤ ਨੇ ਇਸ ਪ੍ਰਕਾਰ ਦਾ ਵਿਵਾਦਿਤ ਬਿਆਨ ਦਿੱਤਾ ਹੋਵੇ। ਬੀਤੇ ਦਿਨੀਂ ਉਹਨਾਂ ਨੇ ਲੜਕੀਆਂ ਦੇ ਫਟੀ ਜੀਨ ਪਾਉਣ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement