ਮੁਆਵਜ਼ਾ ਨਾ ਮਿਲਣ 'ਤੇ ਜ਼ਮੀਨ ਮਾਲਕ ਨੇ ਸਟੇਟ ਹਾਈਵੇਅ 'ਤੇ ਬਣਾ ਦਿੱਤੀ ਕੰਧ

By : GAGANDEEP

Published : Feb 22, 2023, 9:38 am IST
Updated : Feb 22, 2023, 10:20 am IST
SHARE ARTICLE
photo
photo

ਕੰਧ ਦੇ ਨਿਰਮਾਣ ਕਾਰਨ ਕੁਰੂਕਸ਼ੇਤਰ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ।

 

ਕੁਰੂਕਸ਼ੇਤਰ: ਕੁਰੂਕਸ਼ੇਤਰ ਰੋਡ 'ਤੇ ਨਵੀਂ ਅਨਾਜ ਮੰਡੀ ਅੰਬਰਸਰੀ ਫਾਰਮ ਨੇੜੇ ਕੁੱਝ ਲੋਕਾਂ ਨੇ ਰੋਡ 'ਤੇ ਕੰਧ ਬਣਾ ਕੇ ਸਟੇਟ ਹਾਈਵੇ ਨੰਬਰ 6 ਨੂੰ ਬੰਦ ਕਰ ਦਿੱਤਾ। ਇਸ ਪਿੱਛੇ ਉਹਨਾਂ ਦਾ ਤਰਕ ਸੀ ਕਿ ਉਹਨਾਂ ਦੀ ਜ਼ਮੀਨ ’ਤੇ ਸਟੇਟ ਹਾਈਵੇ ਬਣਾਇਆ ਗਿਆ ਸੀ ਪਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਹੁਣ ਅਦਾਲਤ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਇਆ ਹੈ। ਇਸ ਲਈ ਉਹ ਆਪਣੀ ਜ਼ਮੀਨ 'ਤੇ ਕਬਜ਼ਾ ਕਰ ਰਹੇ ਹਨ। ਕੰਧ ਦੇ ਨਿਰਮਾਣ ਕਾਰਨ ਕੁਰੂਕਸ਼ੇਤਰ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ।

ਇਹ ਵੀ ਪੜ੍ਹੋ :  ਐਨਆਈਏ ਮੁਖੀ ਦਿਨਕਰ ਗੁਪਤਾ ਦੇ ਪਿਤਾ ਦੀ ਅੱਜ ਹੋਵੇਗੀ ਅੰਤਿਮ ਅਰਦਾਸ 

ਸੂਚਨਾ ਮਿਲਦੇ ਹੀ ਟ੍ਰੈਫਿਕ ਇੰਚਾਰਜ ਕ੍ਰਿਸ਼ਨ ਕੁਮਾਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਬਾਈਪਾਸ ਤੋਂ ਆਵਾਜਾਈ ਨੂੰ ਮੋੜਵਾਇਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਐੱਸ.ਡੀ.ਐੱਮ ਸੋਨੂੰ ਰਾਮ ਅਤੇ ਐਸਐਚਓ ਸਿਟੀ ਪ੍ਰਦੀਪ ਕੁਮਾਰ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਹੋਣ ਤੱਕ ਸੜਕ ਤੋਂ ਕੰਧ ਹਟਾ ਕੇ ਕਰੀਬ ਦੋ ਘੰਟੇ  ਮਗਰੋਂ ਆਵਾਜਾਈ ਚਾਲੂ ਕਰਵਾਈ ਗਈ।

ਇਹ ਵੀ ਪੜ੍ਹੋ : ਔਰਤਾਂ ਦੇ ਮੁਫ਼ਤ ਬੱਸ ਸਫ਼ਰ ਨੇ ਮਾੜੀ ਕੀਤੀ ਪ੍ਰਾਈਵੇਟ ਬੱਸਾਂ ਦੀ ਹਾਲਤ, 750 ਪ੍ਰਾਈਵੇਟ ਬੱਸਾਂ ਰੂਟਾਂ ਤੋਂ ਹਟਾਈਆਂ 

ਪੀ.ਡਬਲਿਊ.ਡੀ ਕੇਜੇਈ ਲਖਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਰੀਬ 5.5 ਲੱਖ ਰੁਪਏ ਦੀ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਗਈ ਹੈ ਪਰ ਪਾਰਟੀਆਂ ਇਸ 'ਤੇ ਸਹਿਮਤ ਨਹੀਂ ਹਨ। ਸਾਰਾ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement