ਕੌਣ ਹੈ ਈਵੀਐਮ ਹੈਕਿੰਗ ਦਾ ਦਾਅਵਾ ਕਰਨ ਵਾਲਾ 'ਸੱਯਦ ਸ਼ੁਜਾ'
Published : Jan 22, 2019, 6:09 pm IST
Updated : Jan 22, 2019, 6:09 pm IST
SHARE ARTICLE
EVM Machine
EVM Machine

ਈਵੀਐਮ ਹੈਕਿੰਗ ਨੂੰ ਲੈ ਕੇ ਲੰਦਨ ਵਿਚ ਅਮਰੀਕੀ ਸਾਈਬਰ ਮਾਹਿਰ ਸੱਯਦ ਸ਼ੁਜਾ ਨੇ ਇਕ ਵੀਡੀਓ ਕਾਨਫਰੰਸ ਰਾਹੀਂ ਕਈ ਸਨਸਨੀਖੇਜ਼ ਦਾਅਵੇ ਕੀਤੇ ਹਨ। ਜਿਸ ਨਾਲ ਦੇਸ਼...

ਨਵੀਂ ਦਿੱਲੀ : ਈਵੀਐਮ ਹੈਕਿੰਗ ਨੂੰ ਲੈ ਕੇ ਲੰਦਨ ਵਿਚ ਅਮਰੀਕੀ ਸਾਈਬਰ ਮਾਹਿਰ ਸੱਯਦ ਸ਼ੁਜਾ ਨੇ ਇਕ ਵੀਡੀਓ ਕਾਨਫਰੰਸ ਰਾਹੀਂ ਕਈ ਸਨਸਨੀਖੇਜ਼ ਦਾਅਵੇ ਕੀਤੇ ਹਨ। ਜਿਸ ਨਾਲ ਦੇਸ਼ ਵਿਚ ਈਵੀਐਮ ਦੀ ਭਰੋਸੇਯੋਗਤਾ ਨੂੰ ਲੈ ਕੇ ਇਕ ਵਾਰ ਫਿਰ ਤੋਂ ਵੱਡੀ ਚਰਚਾ ਛਿੜ ਗਈ ਹੈ। ਸ਼ੁਜਾ ਨੇ ਦਾਅਵਾ ਕੀਤਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਈਵੀਐਮ ਨੂੰ ਹੈਕ ਕੀਤਾ ਗਿਆ ਸੀ, ਜਿਸ ਦੇ ਦਮ 'ਤੇ ਹੀ ਭਾਜਪਾ ਦੀ ਜਿੱਤ ਹੋਈ ਸੀ। ਸ਼ੁਜਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਜਪਾ ਨੇਤਾ ਗੋਪੀਨਾਥ ਮੁੰਡੇ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀ ਮੌਤ ਵੀ ਕਿਤੇ ਨਾ ਕਿਤੇ ਈਵੀਐਮ ਨਾਲ ਜੁੜੀ ਹੋਈ ਸੀ।

EVM hacker EVM hacker

ਭਾਰਤੀ ਮੂਲ ਦੇ ਇਸ ਅਮਰੀਕੀ ਸਾਇਬਰ ਮਾਹਿਰ ਨੇ ਦਾਅਵੇ ਤਾਂ ਕੀਤੇ ਪਰ ਉਹ ਇਸ ਦੇ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਦੇ ਨਾਲ ਹੀ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਆਖ਼ਰ ਇਹ ਸਨਸਨੀਖੇਜ਼ ਦਾਅਵੇ ਕਰਨ ਵਾਲਾ ਸੱਯਦ ਸ਼ੁਜਾ ਹੈ ਕੌਣ? ਕਿਹਾ ਜਾ ਰਿਹਾ ਹੈ ਕਿ ਸੱਯਦ ਸ਼ੁਜਾ ਇਕ ਸਾਈਬਰ ਸਕਿਓਰਟੀ ਰਿਸਰਚ ਹੈ, ਜੋ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਅਮਰੀਕਾ ਵਿਚ ਨੌਕਰੀ ਕਰਦਾ ਹੈ। ਸ਼ੁਜਾ ਦੀ ਮੰਨੀਏ ਤਾਂ ਉਹ ਭਾਰਤ ਵਿਚ ਵੋਟਿੰਗ ਲਈ ਈਵੀਐਮ ਮਸ਼ੀਨ ਬਣਾਉਣ ਵਾਲੀ ਟੀਮ ਦਾ ਹਿੱਸਾ ਸੀ ਜੋ ਭਾਰਤ ਇਲੈਕਟ੍ਰੋਨਿਕ ਨਿਗਮ ਲਿਮਟਿਡ ਵਿਚ ਕੰਮ ਕਰਦਾ ਸੀ। 

Hacked Hacked

ਸ਼ੁਜਾ ਨੇ ਦਾਅਵਾ ਕੀਤਾ ਕਿ ਸਾਲ 2014 ਵਿਚ ਉਸ ਦੀ ਟੀਮ ਨੂੰ ਕਿਸੇ ਵੀ ਤਰ੍ਹਾਂ ਈਵੀਐਮ ਹੈਕ ਕਰਨ ਲਈ ਕਿਹਾ ਗਿਆ ਸੀ, ਪਰ ਜਦੋਂ ਉਨ੍ਹਾਂ ਦੀ ਟੀਮ ਨੇ ਈਵੀਐਮ ਹੈਕ ਕਰ ਦਿਤੀ ਤਾਂ ਹੈਦਰਾਬਾਦ ਵਿਚ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ। ਸ਼ੁਜਾ ਮੁਤਾਬਕ ਕਿਸੇ ਤਰ੍ਹਾਂ ਹਮਲੇ ਵਿਚ ਬਚ ਗਿਆ ਪਰ ਉਸ ਦੇ ਸਾਥੀ ਮਾਰੇ ਗਏ ਸਨ। ਸ਼ੁਜਾ ਦਾ ਕਹਿਣੈ ਕਿ ਇਸ ਤੋਂ ਬਾਅਦ ਉਸ ਦੇ ਸਾਥੀਆਂ ਨੂੰ ਦੰਗਿਆਂ ਦਾ ਸ਼ਿਕਾਰ ਕਰਾਰ ਦੇ ਦਿਤਾ ਗਿਆ। ਸ਼ੁਜਾ ਦੇ ਇਨ੍ਹਾਂ ਦਾਅਵਿਆਂ ਵਿਚ ਕਿੰਨੀ ਕੁ ਸੱਚਾਈ ਹੈ। ਫਿਲਹਾਲ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਹ ਇਕ ਵੱਡੀ ਜਾਂਚ ਦਾ ਵਿਸ਼ਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement