ਮਮਤਾ ਸ਼ਰਮਸਾਰ: ਮਾਂ ਨੇ 19 ਮਹੀਨਿਆਂ ਦੀ ਧੀ 'ਤੇ ਪਾਇਆ ਉਬਲਦਾ ਪਾਣੀ,ਹੋਈ ਮੌਤ
Published : Dec 21, 2020, 11:18 am IST
Updated : Dec 21, 2020, 11:22 am IST
SHARE ARTICLE
Boil water
Boil water

ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਨਵੀਂ ਦਿੱਲੀ: ਇੰਗਲੈਂਡ ਦੇ ਨਾਟਿੰਘਮਸ਼ਾਇਰ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮਾਂ ਨੇ ਨਸ਼ੇ  ਦੀ ਹਾਲਤ ਵਿਚ ਆਪਣੀ 19 ਮਹੀਨੇ ਦੀ ਬੱਚੀ 'ਤੇ ਉਬਲਦਾ ਪਾਣੀ ਪਾਇਆ ਹੈ।

Boil water Boil water

1 ਘੰਟੇ ਤੜਫਣ ਤੋਂ ਬਾਅਦ  ਬੱਚੇ ਦੀ ਮੌਤ ਹੋ ਗਈ। ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਨੇ ਕਿਹਾ ਕਿ ਇਹ ਘਟਨਾ ਮਨੁੱਖਤਾ ਲਈ ਸ਼ਰਮ ਵਾਲੀ ਹੈ, ਕਿਉਂਕਿ ਬੱਚੀ ਨੂੰ ਬਹੁਤ ਤਕਲੀਫ ਹੋਈ ਹੋਵੇਗੀ। ਅਦਾਲਤ ਨੇ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

BabyBaby

26 ਸਾਲਾ ਕੈਟੀ ਕ੍ਰਾਉਡਰ ਨੇ ਆਪਣੀ 19 ਮਹੀਨੇ ਦੀ ਬੇਟੀ ਗ੍ਰੇਸੀ ਕ੍ਰਾਉਡਰ ਉੱਤੇ ਉਬਾਲਦਾ ਪਾਣੀ ਡੋਲ੍ਹਿਆ। ਰਿਪੋਰਟ ਦੇ ਅਨੁਸਾਰ, ਜਦੋਂ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਵੇਲੇ ਉਹ ਕੋਕੀਨ ਦੇ ਨਸ਼ੇ  ਵਿਚ  ਸੀ।

Boil waterBoil water

 ਰਿਪੋਰਟ ਦੇ ਅਨੁਸਾਰ,  ਨਸ਼ੇ ਦੀ ਹਾਲਤ ਵਿੱਚ ਲੜਕੀ 'ਤੇ ਗਰਮ ਪਾਣੀ ਪਾਉਣ ਤੋਂ ਬਾਅਦ, ਔਰਤ ਆਪਣੇ ਕੰਮ ਵਿੱਚ ਜੁਟ ਗਈ। ਇਸ ਤੋਂ ਬਾਅਦ ਇਕ ਘੰਟਾ ਤੜਫਣ ਤੋਂ ਬਾਅਦ ਲੜਕੀ ਦੀ ਦਰਦਨਾਕ ਮੌਤ ਹੋ ਗਈ। ਪੋਸਟ ਮਾਰਟਮ ਦੀ ਰਿਪੋਰਟ ਦੇ ਅਨੁਸਾਰ, ਗ੍ਰੇਸੀ ਦੀ ਲਗਭਗ 65 ਪ੍ਰਤੀਸ਼ਤ ਚਮੜੀ ਉਬਲਦੇ ਪਾਣੀ ਨਾਲ ਸੜ ਗਈ ਸੀ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement