ਪ੍ਰਧਾਨ ਮੰਤਰੀ ਮੋਦੀ ਅੱਜ ਵੇਖਣਗੇ ਮੰਤਰੀਆਂ ਦਾ ਰਿਪੋਰਟ ਕਾਰਡ, ਜਾ ਸਕਦੀ ਹੈ ਕਈਆਂ ਦੀ ਕੁਰਸੀ !
Published : Dec 21, 2019, 9:21 am IST
Updated : Dec 21, 2019, 9:21 am IST
SHARE ARTICLE
Photo
Photo

ਬੈਠਕ ਵਿਚ ਵਿਭਾਗਾਂ ਦੇ ਸਾਰੇ ਕੈਬਿਨੇਟ ਮੰਤਰੀ, ਰਾਜ ਮੰਤਰੀ ਅਤੇ ਸਕੱਤਰ ਰਹਿਣਗੇ ਮੌਜ਼ੂਦ

ਨਵੀਂ ਦਿਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਮੰਤਰੀਆਂ ਦੇ ਕੰਮ ਕਾਜ ਦਾ ਰਿਪੋਰਟ ਕਾਰਡ ਵੇਖਣਗੇ। ਜਿਨ੍ਹਾਂ ਮੰਤਰੀਆ ਦਾ ਆਪਣੇ ਕੰਮਕਾਜ ਵਿਚ ਪ੍ਰਦਰਸ਼ਨ ਖਰਾਬ ਹੋਵੇਗਾ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹਟਾਇਆ ਵੀ ਜਾ ਸਕਦਾ ਹੈ। ਜੇਕਰ ਮੰਤਰੀਆਂ ਨੇ ਆਪਣੇ ਕੰਮ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤਾਂ ਉਨ੍ਹਾਂ ਨੂੰ ਕੰਮ ਦੇ ਅਧਾਰ 'ਤੇ ਰੈਕਿੰਗ ਵੀ ਦਿੱਤੀ ਜਾਵੇਗੀ। ਮੰਤਰੀਆਂ ਵੱਲੋਂ ਇਸ ਨੂੰ ਲੈ ਕੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

PhotoPhoto

ਮੰਤਰੀਆਂ ਦੇ ਕੰਮ ਕਾਜ ਦੀ ਸਮੀਖਿਆ ਲਈ ਸਾਰੇ ਮੰਤਰਾਲਿਆਂ ਨੂੰ ਦੱਸ ਸਮੂਹਾਂ ਵਿਚ ਵੰਡਿਆ ਗਿਆ ਹੈ। ਹਰ ਸਮੂਹ ਵਿਚ ਅੱਠ ਤੋਂ ਦਸ ਮੰਤਰਾਲੇ ਹੋਣਗੇ। ਇਨ੍ਹਾਂ ਵਿਚੋਂ ਪੰਜ ਸਮੂਹਾ ਦੇ ਕੰਮ ਕਾਜ ਦੀ ਸੀਖਿਆ ਅੱਜ ਸ਼ਨਿੱਚਰਵਾਰ ਨੂੰ ਹੋਵੇਗੀ।ਬਾਕੀ ਪੰਜ ਸਮੂਹਾਂ ਦੀ ਸਮੀਖਿਆ ਦੋ ਹਫ਼ਤੇ ਬਾਅਦ ਹੋਵੇਗੀ। ਇਸ ਵਿਚੋਂ ਮੰਤਰੀਆਂ ਨੂੰ ਅਗਲੇ ਸਾਢੇ ਚਾਰ ਸਾਲ ਦੇ ਲਈ ਟੀਚੇ ਵੀ ਤੈਅ ਕਰਨੇ ਹੋਣਗੇ।

PhotoPhoto

ਸਮੀਖਿਆ ਬੈਠਕ ਵਿਚ ਡਰ ਮੰਤਰੀਆਂ ਵਿਚ ਨੂੰ ਹੀ ਨਹੀਂ ਬਲਿਕ ਵਿਭਾਗਾ ਦੇ ਸਕੱਤਰਾਂ ਨੂੰ ਵੀ ਘੇਰ ਰਿਹਾ ਹੈ। ਪਿਛਲੇ ਇਕ ਹਫ਼ਤੇ ਤੋਂ ਸਾਰੇ ਵਿਭਾਗਾਂ ਵਿਚ ਆਪਣੇ ਕੰਮ ਕਾਜ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ। ਨਾਲ ਹੀ ਭਵਿੱਖ ਦੀ ਰੂਪ ਰੇਖਾ 'ਤੇ ਵੀ ਵਿਚਾਰ ਵਟਾਂਦਰਾ ਚੱਲ ਰਿਹਾ ਸੀ। 

PhotoPhoto

ਅੱਜ ਸ਼ਨਿੱਚਰਵਾਰ ਸਵੇਰੇ 10 ਵਜ਼ੇ ਸਮੀਖਿਆ ਬੈਠਕ ਸ਼ੁਰੂ ਹੋਵਗੀ ਜੋ ਸ਼ਾਮ ਛੇ ਵਜੇ ਤੱਕ ਚੱਲ ਸਕਦੀ ਹੈ। ਬੈਠਕ ਵਿਚ ਵਿਭਾਗਾਂ ਦੇ ਸਾਰੇ ਕੈਬਿਨੇਟ ਮੰਤਰੀ, ਰਾਜ ਮੰਤਰੀ ਅਤੇ ਸਕੱਤਰ ਮੌਜ਼ੂਦ ਰਹਿਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement