ਉਪਿੰਦਰ ਕੁਸ਼ਵਾਹਾ ਯੂ.ਪੀ.ਏ. 'ਚ ਸ਼ਾਮਲ
Published : Dec 21, 2018, 12:23 pm IST
Updated : Dec 21, 2018, 12:23 pm IST
SHARE ARTICLE
Upendra Kushwaha joined UPA
Upendra Kushwaha joined UPA

ਕੇਂਦਰ ਅਤੇ ਬਿਹਾਰ 'ਚ ਸੱਤਾਧਾਰੀ ਰਾਸ਼ਟਰੀ ਜਨਤੰਤਰਿਕ ਗਠਜੋੜ (ਐਨ.ਡੀ.ਏ.) ਤੋਂ ਵੱਖ ਹੋਣ ਮਗਰੋਂ ਰਾਸ਼ਟਰੀ ਲੋਕ ਸਮਤਾ ਪਾਰਟੀ ਰਸਮੀ ਤੌਰ 'ਤੇ ਸੰਯੁਕਤ ਪ੍ਰਗਤੀਸ਼ੀਲ.......

ਨਵੀਂ ਦਿੱਲੀ : ਕੇਂਦਰ ਅਤੇ ਬਿਹਾਰ 'ਚ ਸੱਤਾਧਾਰੀ ਰਾਸ਼ਟਰੀ ਜਨਤੰਤਰਿਕ ਗਠਜੋੜ (ਐਨ.ਡੀ.ਏ.) ਤੋਂ ਵੱਖ ਹੋਣ ਮਗਰੋਂ ਰਾਸ਼ਟਰੀ ਲੋਕ ਸਮਤਾ ਪਾਰਟੀ ਰਸਮੀ ਤੌਰ 'ਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) 'ਚ ਸ਼ਾਮਲ ਹੋ ਗਈ। ਇਸ ਮੌਕੇ 'ਤੇ ਪਾਰਟੀ ਪ੍ਰਧਾਨ ਉਪਿੰਦਰ ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਕੀਤੀ ਗਈ ਜਿਸ ਕਰ ਕੇ ਉਨ੍ਹਾਂ ਨੂੰ ਐਨ.ਡੀ.ਏ. ਛੱਡਣ ਦਾ ਫ਼ੈਸਲਾ ਲੈਣਾ ਪਿਆ।

ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਕੁਸ਼ਵਾਹਾ ਅਤੇ ਉਨ੍ਹਾਂ ਦੀ ਪਾਰਟੀ ਦਾ ਯੂ.ਪੀ.ਏ. 'ਚ ਸਵਾਗਤ ਕਰਦਿਆਂ ਪੱਤਰਕਾਰਾਂ ਨੂੰ ਕਿਹਾ, ''ਬਿਹਾਰ 'ਚ ਪਹਿਲਾਂ ਤੋਂ ਗਠਜੋੜ ਸੀ ਅਤੇ ਅੱਜ ਉਸ 'ਚ ਉਪਿੰਦਰ ਕੁਸ਼ਵਾਹਾ ਸ਼ਾਮਲ ਹੋਏ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਦ ਹਾਂ।'' ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ, ''ਬਹੁਤ ਵਾਅਦੇ ਕੀਤੇ ਗਏ ਪਰ ਕਥਨੀ ਅਤੇ ਕਰਨੀ 'ਚ ਬਹੁਤ ਫ਼ਰਕ ਦਿਸਿਆ। ਪਹਿਲਾਂ ਮੈਨੂੰ ਮਹਿਸੂਸ ਨਹੀਂ ਹੋਇਅ। ਪਰ ਜਦੋਂ ਮਹਿਸੂਸ ਹੋਇਆ ਤਾਂ ਮੈਂ ਆਵਾਜ਼ ਚੁਕੀ।

ਜਦੋਂ ਮੈਂ ਸਮਾਜਕ ਨਿਆਂ ਅਤੇ ਬਿਹਾਰ 'ਚ ਚੰਗੀ ਸਿਖਿਆ ਲਈ ਆਵਾਜ਼ ਚੁਕਣੀ ਸ਼ੁਰੂ ਕੀਤੀ ਤਾਂ ਮੇਰੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਕੀਤੀ ਗਈ। ਇਸ 'ਚ ਨਿਤੀਸ਼ ਕੁਮਾਰ ਵੀ ਸ਼ਾਮਲ ਸਨ।'' ਉਨ੍ਹਾਂ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਕਥਨੀ ਅਤੇ ਕਰਨੀ ਇਕ ਬਰਾਬਰ ਹੈ। ਇਸ ਦਾ ਪਤਾ ਇਸ ਤੋਂ ਹੀ ਲਗਦਾ ਹੈ ਕਿ ਤਿੰਨ ਸੂਬਿਆਂ ਦੀਆਂ ਚੋਣਾਂ 'ਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਅਤੇ ਸਰਕਾਰ ਬਣਦਿਆਂ ਹੀ ਪਹਿਲਾਂ ਫ਼ੈਸਲਾ ਇਹੀ ਹੋਇਆ। ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਨੇ ਵੀ ਕੁਸ਼ਵਾਹਾ ਨੂੰ ਯੂ.ਪੀ.ਏ. 'ਚ ਆਉਣ ਦੀ ਵਧਾਈ ਦਿਤੀ ਅਤੇ ਕਿਹਾ ਕਿ ਸਾਰੀਆਂ ਪਾਰਟੀਆਂ 'ਦੇਸ਼ ਅਤੇ ਸੰਵਿਧਾਨ ਬਚਾਉਣ' ਲਈ ਇਕਜੁਟ ਹੋਈਆਂ ਹਨ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement