50 ਫੁੱਟ ਡੂੰਘੇ ਖੂਹ 'ਚ ਡਿੱਗਿਆ ਹਾਥੀ, 16 ਘੰਟੇ ਬਚਾਅ ਕਾਰਜ ਤੋਂ ਬਾਅਦ ਕੱਢਿਆ ਬਾਹਰ
Published : Nov 21, 2020, 9:49 am IST
Updated : Nov 21, 2020, 9:49 am IST
SHARE ARTICLE
elephant
elephant

ਇਸ ਤੋਂ ਬਾਅਦ ਕਿਸਾਨ ਨੇ ਤੁਰੰਤ ਮਦਦ ਲਈ ਵਿਭਾਗ ਨੂੰ ਸੂਚਨਾ ਦਿੱਤੀ

ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਪੰਚਪੱਲੀ ਪਿੰਡ ਦੀ ਇਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇੱਕ ਹਾਥੀ ਡੂੰਘੇ ਖੂਹ 'ਚ ਡਿੱਗ ਗਿਆ ਹਾਥੀ ਨੂੰ ਬਚਾਉਣ ਲਈ 16 ਘੰਟੇ ਬਚਾਅ ਕਾਰਜ ਚੱਲਿਆ ਤੇ ਹਾਥੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਖੂਹ ਕਰੀਬ 50 ਫੁੱਟ ਡੂੰਘਾ ਹੈ। ਦਰਅਸਲ ਜਿਸ ਕਿਸਾਨ ਦਾ ਖੂਹ ਸੀ ਉਸ ਨੇ ਜਦੋਂ ਹਾਥੀ ਦੀ ਆਵਾਜ਼ ਸੁਣੀ ਤੇ ਆਵਾਜ਼ ਸੁਣਦਿਆਂ ਉਸ ਨੇ ਹਰ ਪਾਸੇ ਹਾਥੀ ਨੂੰ ਲੱਭਿਆ। 

ਇਸ ਦੌਰਾਨ ਜਦੋਂ ਉਸ ਨੇ ਖੂਹ ਵੱਲ ਦੇਖਿਆ ਤਾਂ ਹਾਥੀ ਫਸਿਆ ਹੋਇਆ ਸੀ। ਇਸ ਤੋਂ ਬਾਅਦ ਕਿਸਾਨ ਨੇ ਤੁਰੰਤ ਮਦਦ ਲਈ ਵਿਭਾਗ ਨੂੰ ਸੂਚਨਾ ਦਿੱਤੀ। ਉੱਥੇ ਹੀ ਅਧਿਕਾਰੀਆਂ ਦੀ ਇਕ ਟੀਮ ਕੱਲ੍ਹ ਘਟਨਾ ਸਥਾਨ 'ਤੇ ਪਹੁੰਚੀ ਤੇ ਦੋ ਕਰੇਨਾਂ ਦੀ ਮਦਦ ਨਾਲ ਸੁਰੱਖਿਅਤ ਹਾਥੀ ਬਾਹਰ ਕੱਢ ਲਿਆ।

ਇਹ ਘਟਨਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਵਿਭਾਗ ਵੱਲੋਂ ਹਾਥੀ ਬਾਹਰ ਕੱਢਦਿਆਂ ਦਿਖਾਇਆ ਗਿਆ ਹੈ। ਹਾਥੀ ਵੀ ਸ਼ਾਂਤ ਦਿਖਾਈ ਦੇ ਰਿਹਾ ਹੈ। ਲੋਕ ਵੀਡੀਓ ਦੇਖਣ ਮਗਰੋਂ ਬਚਾਅ ਦਲ ਦੀ ਸ਼ਲਾਘਾ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement