ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ: ਰਾਕੇਸ਼ ਟਿਕੈਤ
Published : Sep 21, 2021, 10:13 am IST
Updated : Sep 21, 2021, 10:13 am IST
SHARE ARTICLE
Rakesh Tikait
Rakesh Tikait

ਕਿਹਾ,  UP ਸਰਕਾਰ ਨੂੰ ਝੂਠ ਬੋਲਣ ਲਈ ਸੋਨੇ ਦਾ ਤਗ਼ਮਾ ਮਿਲਿਆ ਹੈ

 

ਨਵੀਂ ਦਿੱਲੀ (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੀ ਅਮਰੀਆ ਤਹਿਸੀਲ ਦੇ ਬਾਰਾਪੁਰਾ ਗੁਰਦਵਾਰਾ ਸਾਹਿਬ ਵਿਖੇ ਕਿਸਾਨਾਂ ਨੂੰ ਮਿਲਣ ਆਏ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਸਰਕਾਰ ਦੇ ਸਾਢੇ ਚਾਰ ਵਰ੍ਹੇ ਪੂਰੇ ਹੋਣ ਬਾਰੇ ਕਿਹਾ ਕਿ ਯੂ.ਪੀ ਸਰਕਾਰ (UP Government) ਨੂੰ ਝੂਠ ਬੋਲਣ ਦੇ ਲਈ ਸੋਨੇ ਦਾ ਤਗ਼ਮਾ ਮਿਲਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਦੇਸ਼ ਵਪਾਰੀਆਂ ਨੂੰ ਵੇਚਣਾ ਚਾਹੁੰਦੀ ਹੈ, ਜਿਸ ਨਾਲ ਕਿਸਾਨ (Farmers) ਦਾ ਨੁਕਸਾਨ ਹੋਵੇਗਾ, ਉਹ ਕਿਸਾਨਾਂ ਦੇ ਪਿੱਛੇ ਕਿਉਂ ਹਨ।

ਇਹ ਵੀ ਪੜ੍ਹੋ: ਕੇਂਦਰ ਵਲੋਂ ਹੋਰ ਝਟਕਾ: ਝੋਨੇ ਦੀ ਖ਼ਰੀਦ ਹੁਣ ਪਿਛਲੇ ਸਾਲ ਨੂੰ ਆਧਾਰ ਮੰਨ ਕੇ ਨਹੀਂ ਹੋਵੇਗੀ

Rakesh TikaitRakesh Tikait

ਉਨ੍ਹਾਂ ਕਿਹਾ ਕਿ ਇਹ ਅੰਦੋਲਨ (Farmers Protest) ਨਿਰੰਤਰ ਜਾਰੀ ਰਹੇਗਾ ਅਤੇ ਉਸ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਗੰਨੇ ਦਾ ਰੇਟ ਇੱਕ ਰੁਪਿਆ ਵੀ ਨਹੀਂ ਵਧਿਆ ਅਤੇ ਸਰਕਾਰ ਭੁਗਤਾਨ ਦਿਖਾ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਸਟੇਡੀਅਮ, ਖੇਡ ਦੇ ਮੈਦਾਨ ਪ੍ਰਾਈਵੇਟ ਬਣਾ ਦਿੱਤੇ ਗਏ ਹਨ। ਕਿਸਾਨਾਂ ਦੀ ਗੰਨੇ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਇੱਥੋਂ ਦੇ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਅਜੇ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ: SGGS ਕਾਲਜ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਹਨ CM ਚਰਨਜੀਤ ਸਿੰਘ ਚੰਨੀ

FarmersFarmers

ਝੋਨੇ ਦੀ ਖਰੀਦ (Paddy Procurement) ਹੋ ਚੁੱਕੀ ਹੈ, ਖਰੀਦ ਕੇਂਦਰਾਂ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਖ਼ਰੀਦ ਕੇਂਦਰ ਸਮੇਂ ਸਿਰ ਨਹੀਂ ਖੁੱਲ੍ਹਣਗੇ। ਜੇਕਰ ਖਰੀਦ ਕੇਂਦਰ ਖੁੱਲ੍ਹਦੇ ਹਨ ਤਾਂ ਉਹ ਨੇਤਾਵਾਂ ਦੇ ਕਹਿਣ ’ਤੇ ਖੁੱਲ੍ਹਣਗੇ, ਜਿਸ ਤੋਂ ਬਾਅਦ ਕੋਈ ਖਰੀਦਦਾਰੀ ਨਹੀਂ ਹੋਵੇਗੀ। ਕਿਸਾਨ ਘੱਟ ਕੀਮਤਾਂ ’ਤੇ ਫਸਲਾਂ ਵੇਚਣਗੇ, ਵਪਾਰੀ ਭਾਰੀ ਮੁਨਾਫਾ ਕਮਾਉਣਗੇ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement