ਤ੍ਰਿਪੁਰਾ ਦੇ CM ਦਾ ਵਿਵਾਦਤ ਬਿਆਨ, ਪੰਜਾਬੀਆਂ ਅਤੇ ਸਰਦਾਰਾਂ ਨੂੰ ਕਿਹਾ ‘ਘੱਟ ਦਿਮਾਗ ਵਾਲੇ’
Published : Jul 21, 2020, 11:08 am IST
Updated : Jul 21, 2020, 11:15 am IST
SHARE ARTICLE
Tripura CM Biplab Kumar Deb
Tripura CM Biplab Kumar Deb

ਹੁਣ ਟਵੀਟ ਕਰ ਕੇ ਮੰਗੀ ਮਾਫੀ

ਨਵੀਂ ਦਿੱਲੀ: ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਤ੍ਰਿਪੁਰਾ ਦੇ ਮੁੱਖ ਮੰਤਰੀ ਵਿਪਲਬ ਕੁਮਾਰ ਦੇਬ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਇਸ ਵਾਰ ਉਹਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਬਾਰੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। 

Biplab Kumar DebBiplab Kumar Deb

ਸੀਐਮ ਵਿਪਲਬ ਕੁਮਾਰ ਨੇ ਇਕ ਸਮਾਰੋਹ ਦੌਰਾਨ ਕਿਹਾ ਕਿ, ‘ਜੇਕਰ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ਼ ਕਰੀਏ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਇਕ ਪੰਜਾਬੀ ਹੈ, ਇਕ ਸਰਦਾਰ ਹੈ! ਸਰਦਾਰ ਕਿਸੇ ਕੋਲੋਂ ਨਹੀਂ ਡਰਦਾ। ਉਹ ਬਹੁਤ ਮਜ਼ਬੂਤ ਹੁੰਦੇ ਹਨ ਪਰ ਦਿਮਾਗ ਬਹੁਤ ਘੱਟ ਹੁੰਦਾ ਹੈ। ਕੋਈ ਵੀ ਉਹਨਾਂ ਨੂੰ ਤਾਕਤ ਨਾਲ ਨਹੀਂ ਬਲਕਿ ਪਿਆਰ ਨਾਲ ਜਿੱਤ ਸਕਦਾ ਹੈ’।

TweetTweet

ਅੱਗੇ ਉਹਨਾਂ ਨੇ ਕਿਹਾ ਕਿ, ‘ਮੈਂ ਤੁਹਾਨੂੰ ਹਰਿਆਣਾ ਦੇ ਜਾਟਾਂ ਬਾਰੇ ਦੱਸਦਾ ਹਾਂ। ਜੋ ਲੋਕ ਜਾਟਾਂ ਬਾਰੇ ਗੱਲ ਕਰਦੇ ਹਨ...ਉਹ ਕਹਿੰਦੇ ਹਨ... ਜੱਟ ਬੁੱਧੀਮਾਨ ਹੈ ਪਰ ਸਰੀਰਕ ਪੱਖੋਂ ਤੰਦਰੁਸਤ ਹੈ। ਜੇਕਰ ਤੁਸੀਂ ਇਕ ਜਾਟ ਨੂੰ ਚੁਣੌਤੀ ਦਿੰਦੇ ਹੋ ਤਾਂ ਉਹ ਅਪਣੀ ਬੰਦੂਕ ਅਪਣੇ ਘਰ ਤੋਂ ਬਾਹਰ ਲੈ ਆਵੇਗਾ’। ਉਹਨਾਂ ਨੇ ਇਕ ਸਮਾਰੋਹ ਦੌਰਾਨ ਜਾਟਾਂ ਅਤੇ ਸਿੱਖਾਂ ਦਾ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਸੀ ਕਿ ਜਾਟ ਬੁੱਧੀਮਾਨੀ ਵਿਚ ਬੰਗਾਲੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਹਨ।

SikhSikh

ਮੁੱਖ ਮੰਤਰੀ ਵਿਪਲਬ ਦਾ 50 ਸੈਕਿੰਡ ਦਾ ਇਹ ਵੀਡੀਓ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਅਤੇ ਉਹਨਾਂ ਨੇ ਇਸ ਦੇ ਨਾਲ ਭਾਜਪਾ ਦੀ ਖ਼ਰਾਬ ਮਾਨਸਿਕਤਾ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਨੇ ਪੰਜਾਬ ਦੇ ਸਿੱਖ ਭਰਾਵਾਂ ਅਤੇ ਹਰਿਆਣਾ ਦੇ ਜਾਟਾਂ ਨੂੰ ਲੈ ਕੇ ਜੋ ਟਿੱਪਣੀ ਕੀਤੀ ਹੈ ਉਹ ਉਹਨਾਂ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦੀ ਹੈ। 

TweetTweet

ਹਾਲਾਂਕਿ ਇਸ ਤੋਂ ਬਾਅਦ ਤ੍ਰਿਪੁਰਾ ਦੇ ਮੁੱਖ ਮੰਤਰੀ ਵਿਪਲਬ ਦੇਬ ਨੇ ਮੁਆਫੀ ਮੰਗ ਲਈ ਹੈ ਪਰ ਇਸ ਬਿਆਨ ਨੂੰ ਲੈ ਕੇ ਉਹਨਾਂ ਦੀ ਕਾਫੀ ਅਲੋਚਨਾ ਹੋ ਰਹੀ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ. ‘ਅਗਰਤਲਾ ਪ੍ਰੈਸ ਕਲੱਬ ਵਿਚ ਅਯੋਜਤ ਇਕ ਸਮਾਰੋਹ ਵਿਚ ਮੈਂ ਅਪਣੇ ਪੰਜਾਬੀ ਅਤੇ ਜਾਟ ਭਰਾਵਾਂ ਬਾਰੇ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰਾ ਇਰਾਦਾ ਕਿਸੇ ਸਮਾਜ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੈਨੂੰ ਪੰਜਾਬੀ ਅਤੇ ਜਾਟ ਦੋਵਾਂ ‘ਤੇ ਮਾਣ ਹੈ। ਮੈਂ ਖੁਦ ਵੀ ਕਾਫੀ ਸਮਾਂ ਇਹਨਾਂ ਦੇ ਵਿਚਕਾਰ ਰਿਹਾ ਹਾਂ’।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement