ਪਾਇਲਟ ਨੇ ਮੈਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਆਖਿਆ ਸੀ : ਕਾਂਗਰਸੀ ਵਿਧਾਇਕ
Published : Jul 21, 2020, 10:23 am IST
Updated : Jul 21, 2020, 10:24 am IST
SHARE ARTICLE
Sachin Pilot
Sachin Pilot

ਦੋਸ਼ਾਂ ਕਾਰਨ ਉਦਾਸ ਹਾਂ, ਹੈਰਾਨ ਨਹੀਂ : ਪਾਇਲਟ

ਜੈਪੁਰ, 20 ਜੁਲਾਈ : ਸੂਬੇ ਦੇ ਕਾਂਗਰਸੀ ਵਿਧਾਇਕ ਗਿਰਾਜ ਸਿੰਘ ਮÇਲੰਗਾ ਨੇ ਦੋਸ਼ ਲਾਇਆ ਕਿ ਵੇਲੇ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਉਸ ਨੂੰ ਪਾਰਟੀ ਛੱਡ ਕੇ ਭਾਜਪਾ ਵਿਚ ਜਾਣ ਲਈ ਕਿਹਾ ਸੀ। ਮÇਲੰਗਾ ਨੇ ਮੀਡੀਆ ਸਾਹਮਣੇ ਇਹ ਦੋਸ਼ ਵੀ ਲਾਇਆ ਕਿ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਸੀ।
ਸੂਬੇ ਦੇ ਬਾੜੀ ਤੋਂ ਵਿਧਾਇਕ ਮÇਲੰਗਾ ਨੇ ਕਿਹਾ ਕਿ ਅਪਣੇ ਕੁੱਝ ਕੰਮਾਂ ਸਬੰਧੀ ਦੋ ਵਾਰ ਸਚਿਨ ਪਾਇਲਟ ਨੂੰ ਮਿਲਿਆ ਸੀ। ਮÇਲੰਗਾ ਮੁਤਾਬਕ ਪਾਇਲਟ ਨੇ ਉਸ ਨੂੰ ਕਿਹਾ, ‘ਭਾਜਪਾ ਵਿਚ ਚਲਣਾ ਹੈ, ਪਾਰਟੀ ਛਡਣੀ ਹੈ।’

File Photo File Photo

ਮÇਲੰਗਾ ਦਾ ਕਹਿਣਾ ਹੈ ਕਿ ਪਾਇਲਟ ਨੇ ਪੈਸਿਆਂ ਦੀ ਵੀ ਗੱਲ ਕੀਤੀ ਸੀ ਅਤੇ ਕਿਹਾ ਕਿ ਤੁਸੀਂ ਮੂੰਹ ਖੋਲ੍ਹੋ ਜਿੰਨਾ ਚਾਹੋਗੇ ਪੈਸਾ ਮਿਲੇਗਾ। ਇਹ ਪੁੱਛੇ ਜਾਣ ’ਤੇ ਕਿ ਇਸ ਗੱਲ ਦਾ ਕੀ ਸਬੂਤ ਹੈ ਤਾਂ ਮÇਲੰਗਾ ਨੇ ਕਿਹਾ, ‘ਜੇ ਮੇਰੀ ਗੱਲ ਝੂਠੀ ਹੈ ਤਾਂ ਪਾਇਲਟ ਆ ਕੇ ਕਹਿਣ ਦੇਣ ਕਿ ਮੈਂ ਝੂਠ ਬੋਲ ਰਿਹਾ ਹਾਂ। ਬਾਕੀ ਮੈਂ ਤਾਂ ਮੰਦਰ ਵਿਚ ਜਾ ਕੇ ਵੀ ਇਹ ਗੱਲ ਕਹਿ ਸਕਦਾ ਹਾਂ।’ 

ਵਿਧਾਇਕ ਮੁਤਾਬਕ ਉਸ ਨੇ ਪਾਇਲਟ ਨੂੰ ਕਿਹਾ ਕਿ ਉਸ ਦੀ ਆਤਮਾ ਇਸ ਤਰ੍ਹਾਂ ਦੇ ਕੰਮਾਂ ਲਈ ਤਿਆਰ ਨਹੀਂ। ਉਸ ਨੇ ਕਿਹਾ ਕਿ ਉਸ ਨੇ ਇਸ ਬਾਬਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦੱਸ ਦਿਤਾ ਸੀ। ਉਧਰ, ਸਚਿਨ ਪਾਇਲਟ ਨੇ ਵਿਧਾਇਕ ਦੇੇ ਦੋਸ਼ਾਂ ਨੂੰ ਝੂਠ ਦਸਦਿਆਂ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਤੋਂ ਉਦਾਸ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਕਾਨੂੰਨੀ ਕਾਰਵਾਈ ਕਰਨਗੇ। ਪਾਇਲਟ ਨੇ ਕਿਹਾ, ‘ਮੈਂ ਉਦਾਸ ਹਾਂ, ਹੈਰਾਨ ਨਹੀਂ। ਮੈਂ ਕਾਨੂੰਨੀ ਕਾਰਵਾਈ ਕਰਾਂਗਾ।’                          (ਏਜੰਸੀ) 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement