CBSE ਪ੍ਰੀਖਿਆ : ਅਪਣੇ ਸਕੂਲ 'ਚ ਪ੍ਰੀਖਿਆ ਦੇਣਗੇ ਵਿਦਿਆਰਥੀ
Published : May 21, 2020, 2:50 am IST
Updated : May 21, 2020, 2:50 am IST
SHARE ARTICLE
File Photo
File Photo

ਸੀ. ਬੀ. ਐਸ. ਈ. ਦੀ 10ਵੀਂ ਅਤੇ 12ਵੀਂ ਦੀ ਪੈਂਡਿੰਗ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਕੇਂਦਰਾਂ 'ਤੇ ਹਾਜ਼ਰ ਹੋਣਾ ਹੋਵੇਗਾ,

ਨਵੀਂ ਦਿੱਲੀ  : ਸੀ. ਬੀ. ਐਸ. ਈ. ਦੀ 10ਵੀਂ ਅਤੇ 12ਵੀਂ ਦੀ ਪੈਂਡਿੰਗ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਕੇਂਦਰਾਂ 'ਤੇ ਹਾਜ਼ਰ ਹੋਣਾ ਹੋਵੇਗਾ, ਜਿਥੋਂ ਉਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਹ ਕਿਸੇ ਬਾਹਰੀ ਕੇਂਦਰ 'ਚ ਨਹੀਂ ਹੋਵੇਗੀ। ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਜੁਲਾਈ ਦੇ ਅੰਤ ਤਕ ਪ੍ਰੀਖਿਆ ਨਤੀਜੇ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ।

File photoFile photo

ਯਾਨੀ ਕਿ ਜੁਲਾਈ ਦੇ ਅੰਤ ਤਕ ਨਤੀਜੇ ਵੀ ਐਲਾਨ ਕਰ ਦਿਤੇ ਜਾਣਗੇ। ਇਸ ਦਿਸ਼ਾ ਵਿਚ ਤਾਲਾਬੰਦੀ ਦਾ ਐਲਾਨ ਹੋਣ ਤੋਂ ਪਹਿਲਾਂ ਜਿਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋ ਗਈਆਂ ਸਨ, ਉਨ੍ਹਾਂ ਦੇ ਮੁਲਾਂਕਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

CBSECBSE

ਸੀ.ਬੀ.ਐਸ.ਈ. ਦੇ ਅਧਿਕਾਰੀਆਂ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਅਪਣੇ-ਅਪਣੇ ਸਕੂਲਾਂ ਵਿਚ ਹਾਜ਼ਰ ਹੋਣਾ ਹੋਵੇਗਾ ਅਤੇ ਕਿਸੇ ਬਾਹਰੀ ਕੇਂਦਰ 'ਤੇ ਨਹੀਂ ਤਾਕਿ ਘੱਟ ਤੋਂ ਘੱਟ ਯਾਤਰਾ ਕਰਨੀ ਪਵੇ। ਸਕੂਲਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਹੋਵੇ ਅਤੇ ਵਿਦਿਆਰਥੀਆਂ ਨੂੰ ਅਪਣੇ ਨਾਲ ਸੈਨੇਟਾਈਜ਼ਰ ਤੇ ਚਿਹਰੇ ਦਾ ਮਾਸਕ ਲਾਉਣਾ ਹੋਵੇਗਾ।

CBSE ExamsCBSE Exams

ਜ਼ਿਕਰਯੋਗ ਹੈ ਕਿ ਬੋਰਡ ਨੇ ਸੋਮਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੀ ਪੈਂਡਿੰਗ ਪ੍ਰੀਖਿਆ ਦੀ ਤਰੀਕਾਂ ਦਾ ਐਲਾਨ ਕਰ ਦਿਤਾ ਸੀ, ਜੋ ਕਿ 1 ਤੋਂ 15 ਜੁਲਾਈ ਦਰਮਿਆਨ ਹੋਣਗੀਆਂ। ਪ੍ਰੀਖਿਆ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਇਹ ਪ੍ਰੀਖਿਆਵਾਂ ਕੋਵਿਡ-19 ਦੇ ਪ੍ਰਸਾਰ ਕਾਰਨ ਸਕੂਲ ਬੰਦ ਹੋਣ ਅਤੇ 25 ਮਾਰਚ ਤੋਂ ਲਾਗੂ ਤਾਲਾਬੰਦੀ ਕਾਰਨ ਮੁਲਤਵੀ ਕਰ ਦਿਤੀਆਂ ਗਈਆਂ ਸਨ। 12ਵੀਂ ਜਮਾਤ ਲਈ ਪੈਂਡਿੰਗ ਪ੍ਰੀਖਿਆ ਪੂਰੇ ਦੇਸ਼ ਵਿਚ ਜਦਕਿ 10ਵੀਂ ਜਮਾਤ ਦੀ ਬਾਕੀ ਪ੍ਰੀਖਿਆ ਸਿਰਫ਼ ਉਤਰੀ-ਪੂਰਬੀ ਦਿੱਲੀ ਲਈ ਆਯੋਜਿਤ ਕੀਤੀਆਂ ਜਾਣਗੀਆਂ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement