ਕੋਰੋਨਾ ਸੰਕਟ ਦੀ ਔਖੀ ਘੜੀ ਮਾਲਦੀਵ ਨਾਲ ਖੜਾ ਰਹੇਗਾ ਭਾਰਤ : ਮੋਦੀ
Published : Apr 21, 2020, 7:57 am IST
Updated : Apr 21, 2020, 7:57 am IST
SHARE ARTICLE
File Photo
File Photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੂੰ ਭਰੋਸਾ ਦਿਵਾਇਆ ਕਿ ਕੋਰੋਨਾ ਸੰਕਟ ਦੀ ਇਸ ਚੁਨੌਤੀਪੂਰਨ ਘੜੀ

ਨਵੀਂ ਦਿੱਲੀ, 20 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੂੰ ਭਰੋਸਾ ਦਿਵਾਇਆ ਕਿ ਕੋਰੋਨਾ ਸੰਕਟ ਦੀ ਇਸ ਚੁਨੌਤੀਪੂਰਨ ਘੜੀ ਵਿਚ ਭਾਰਤ ਸਿਹਤ ਅਤੇ ਆਰਥਕ ਚੁਨੌਤੀਆਂ ਨਾਲ ਸਿੱਝਣ ਵਿਚ ਉਸ ਦੇ ਦੇਸ਼ ਦਾ ਪੂਰਾ ਸਾਥ ਦੇਵੇਗਾ। ਮੋਦੀ ਨੇ ਸੋਮਵਾਰ ਸਵੇਰੇ ਸੋਲਿਹ ਨਾਲ ਗੱਲਬਾਤ ਕਰ ਕੇ ਆਰਥਕ ਅਤੇ ਸਿਹਤ ਖੇਤਰ ਲਈ ਪੈਦਾ ਚੁਨੌਤੀਆਂ ’ਤੇ ਵਿਚਾਰ-ਚਰਚਾ ਕੀਤੀ।         

ਪ੍ਰਧਾਨ ਮੰਤਰੀ ਨੇ ਟਵਿਟਰ ’ਤੇ ਕਿਹਾ, ‘ਭਾਰਤ ਅਤੇ ਮਾਲਦੀਵ ਵਿਚਾਲੇ ਆਪਸੀ ਸਬੰਧਾਂ ਨੇ ਦੋਹਾਂ ਦੇਸ਼ਾਂ ਦੇ ਸਾਂਝੇ ਦੁਸ਼ਮਣ ਨਾਲ ਇਕੱਠਿਆਂ ਲੜਨ ਦੇ ਸਾਡੇ ਸੰਕਲਪ ਨੂੰ ਮਜ਼ਬੂਤੀ ਦਿਤੀ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ, ਇਸ ਚੁਨੌਤੀਪੂਰਨ ਸਮੇਂ ਵਿਚ ਅਪਣੇ ਗੁਆਂਢੀ ਅਤੇ ਕਰੀਬੀ ਮਿੱਤਰ ਦੇਸ਼ ਨਾਲ ਖੜਾ ਰਹੇਗਾ।

File photoFile photo

ਅਧਿਕਾਰਤ ਬਿਆਨ ਮੁਤਾਬਕ ਮੋਦੀ ਨੇ ਕੋਰੋਨਾ ਸੰਕਟ ਕਾਰਨ ਸੈਰ ਸਪਾਟਾ ਆਧਾਰਤ ਮਾਲਦੀਵ ਦੀ ਅਰਥਵਿਸਥਾ ਸਾਹਮਣੇ ਪੈਦਾ ਚੁਨੌਤੀ ਦਾ ਜ਼ਿਕਰ ਕਰਦਿਆਂ ਸੋਲਿਹ ਨੂੰ ਭਰੋਸਾ ਦਿਵਾਇਆ ਕਿ ਆਰਥਕ ਅਤੇ ਸਿਹਤਮੰਦ ਖੇਤਰ ਵਿਚ ਹੋਏ ਨੁਕਸਾਨ ਨੂੰ ਘੱਟੋ ਘੱਟ ਕਰਨ ਲਈ ਭਾਰਤ ਮਾਲਦੀਵ ਦਾ ਸਹਿਯੋਗ ਕਰਨਾ ਜਾਰੀ ਰੱਖੇਗਾ। ਇਸ ਦੌਰਾਨ ਦੋਹਾਂ ਆਗੂਆਂ ਨੇ ਉਨ੍ਹਾਂ ਦੇ ਦੇਸ਼ਾਂ ਵਿਚ ਕੋਰੋਨਾ ਸੰਕਟ ਦੀ ਮੌਜੂਦਾ ਹਾਲਤ ਬਾਰੇ ਇਕ ਦੂਜੇ ਨੂੰ ਜਾਣੂੰ ਕਰਾਇਆ। ਸੋਲਿਹ ਨੇ ਮੋਦੀ ਨੂੰ ਦਸਿਆ ਕਿ ਭਾਰਤੀ ਡਾਕਟਰਾਂ ਦਾ ਦਲ ਪਹਲਾਂ ਹੀ ਮਾਲਦੀਵ ਪਹੁੰਚ ਗਿਆ ਸੀ, ਨਾਲ ਹੀ ਭਾਰਤ ਵਲੋਂ ਭੇਜੀਆਂ ਗਈਆਂ ਜ਼ਰੂਰੀ ਦਵਾਈਆਂ ਵੀ ਮਿਲ ਗਈਆਂ ਹਨ। ਇਸ ’ਤੇ ਮੋਦੀ ਨੇ ਖ਼ੁਸ਼ੀ ਪ੍ਰਗਟ ਕੀਤੀ। (ਏਜੰਸੀ)
 

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement