ਹਿੰਦੂ ਧਰਮ 'ਚ ਜੰਮਿਆ ਨੌਜਵਾਨ ਅੰਮ੍ਰਿਤ ਛੱਕ ਕੇ ਸਜਿਆ ਸਿੰਘ
Published : Jan 21, 2021, 6:43 pm IST
Updated : Jan 21, 2021, 6:43 pm IST
SHARE ARTICLE
 young man
young man

ਗੁਰੂ ਨਾਨਕ ਦੀ ਬਾਣੀ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਹੈ,

ਨਵੀਂ ਦਿੱਲੀ, (ਸੈਸ਼ਵ ਨਾਗਰਾ ) : ਮੇਰੇ ‘ਤੇ ਗੁਰੂ ਦੀ ਅਜਿਹੀ ਕ੍ਰਿਪਾ ਹੋਈ ਕਿ ਮੇਰਾ ਜੀਵਨ ਹੀ ਬਦਲ ਗਿਆ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਿੰਦੂ ਧਰਮ ‘ਚ ਜੰਮੇ ਨੌਜਵਾਨ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਗੁਰੂ ਘਰ ਨਾਲ ਮੇਰੀ ਲਗਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਤੋਂ ਲੱਗੀ , ਜਦੋਂ ਮੈਂ ਗੁਰਦੁਆਰਾ ਸਾਹਿਬ ਲੰਗਰ ਛਕਣ ਜਾਂਦਾ ਹੁੰਦਾ ਸੀ ਤਾਂ ਇੱਕ ਦਿਨ ਗੁਰਬਾਣੀ ਦੇ ਸ਼ਬਦ ਮੇਰੇ ਕੰਨਾਂ ਵਿੱਚ ਪਏ, ਜਿਨ੍ਹਾਂ ਨੇ ਮੇਰਾ ਜੀਵਨ ਹੀ ਬਦਲ ਕੇ ਰੱਖ ਦਿੱਤਾ, ਉਸ ਦਿਨ ਤੋਂ ਬਾਅਦ ਲਗਾਤਾਰ ਘਰ ਜਾ ਕੇ ਸੇਵਾ ਕਰਨ ਲੱਗਾ ।  

photophotoਉਨ੍ਹਾਂ ਦੱਸਿਆ ਕਿ ਬੇਸ਼ੱਕ ਜਨਮ ਹਿੰਦੂ ਧਰਮ ਦੇ ਪਰਿਵਾਰ ਵਿੱਚ ਹੋਇਆ ਹੈ ਪਰ ਅੱਜ ਮੈਂ ਅੰਮ੍ਰਿਤ ਛਕ ਕੇ ਹੀ ਆਪਣੇ ਆਪ ਨੂੰ ਗੁਰੂ ਵਾਲਾ ਹੋਇਆ ਮਹਿਸੂਸ ਕਰ ਰਿਹਾ ਹਾਂ । ਗੁਰੂ ਨਾਨਕ ਦੀ ਬਾਣੀ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਹੈ, ਲਗਾਤਾਰ ਛੇ ਮਹੀਨੇ ਗੁਰੂਘਰ ਦੀ ਸੇਵਾ ਕਰਨ ਉਪਰੰਤ ਮੈਂ ਅਕਾਲ ਤਖ਼ਤ ਸਾਹਿਬ ਜਾ ਕੇ ਅੰਮ੍ਰਿਤ ਛਕਿਆ । ਫਿਰ ਪੱਕੇ ਤੌਰ ‘ਤੇ ਗੁਰੂ ਦੇ ਲੜ ਲੱਗ ਗਿਆ ਅੱਜ ਮੇਰਾ ਪੂਰਾ ਜੀਵਨ ਗੁਰੂਆਂ ਨੂੰ ਸਮਰਪਿਤ ਹੈ । ਗੁਰੂ ਦੇ ਰਾਹ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਰਿਹਾ ਹਾਂ ।

photophotoਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ, ਜਿਸ ਨਾਲ ਬਹੁਤ ਸਾਰੇ ਜਿਸਮਾਨੀ ਦੁੱਖ ਕਕਕਕਹੰਡਾਆ ਰਿਹਾ ਸੀ । ਮੇਰੇ ਪਿਤਾ ਜੀ ਵੀ ਬਹੁਤ ਜ਼ਿਆਦਾ ਬੀਮਾਰ ਹੋ ਗਏ ਸਨ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੀ ਅਜਿਹੀ ਬਾਂਹ ਫੜੀ ਕਿ ਮੇਰੇ ਘਰ ਵਿੱਚੋਂ ਸਾਰੇ ਦੁੱਖ ਦਲਿੱਦਰ ਦੂਰ ਹੋ ਗਈ, ਉਨ੍ਹਾਂ ਦੱਸਿਆ ਕਿ ਸਾਡੇ ਘਰ ਵਿਚ ਮੰਦਰ ਅੱਜ ਵੀ ਬਣਿਆ ਹੋਇਆ ਹੈ , ਅੱਜ ਵੀ ਪੂਰਾ ਸਤਿਕਾਰ ਕਰਦਾ ਹਾਂ ਪਰ ਮੇਰਾ ਗੁਰੂ ਨਾਲ ਪਿਆਰ ਅਟੁੱਟ ਹੈ । ਮੇਰੀ ਮਾਂ ਮੇਰੇ ਪਿਓ ਨੇ ਮੇਰੇ ਵੱਲੋਂ ਅੰਮ੍ਰਿਤ ਛਕਣ ਦਾ ਕਦੇ ਵੀ ਵਿਰੋਧ ਨਹੀਂ ਕੀਤਾ । ਉਹ ਅਕਸਰ ਮੇਰੇ ਵਿਚਾਰਾਂ ਨੂੰ ਅਜਾਦੀ ਦਿੰਦੇ ਹਨ ।

photophotoਉਨ੍ਹਾਂ ਦੱਸਿਆ ਕਿ ਹਿੰਦੂ ਧਰਮ ਚੋਂ ਸਿੱਖ ਧਰਮ ‘ਚ ਆਉਣ ਲਈ ਮੇਰਾ ਆਪਣਾ ਹੀ ਬਹੁਤ ਮਨ ਸੀ, ਕਿਊਕਿ ਮੈਂ ਗੁਰੂ ਅਤੇ ਗੁਰਬਾਣੀ ਤੋਂ ਬਹੁਤ ਜ਼ਿਆਦਾ ਪਭਾਵਿਤ ਹੋਇਆ ਸੀ ਅਤੇ ਅੱਜ ਵੀ ਹਾਂ ।  ਇਸ ਵਿੱਚ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਹਿਯੋਗ ਕੀਤਾ ਹੈ, ਜਿਨ੍ਹਾਂ ਦਾ ਮੈਂ ਕਦੇ ਉਨਾਂ ਦਾ ਦੇਣ ਨਹੀਂ ਦੇ ਸਕਦਾ । ਮੇਰੇ ਅੰਦਰ ਦ੍ਰਿੜ੍ਹ ਇਰਾਦਾ ਅਤੇ ਗੁਰੂ ਨਾਲ ਪਿਆਰ ਹੋਣ ਕਰਕੇ ਹੀ ਮੈਂ ਅੰਮ੍ਰਿਤ ਛਕਿਆ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement