ਕਿਸਾਨ ਅੰਦੋਲਨ ਇਤਿਹਾਸਕ ਅੰਦੋਲਨ ਹੈ, ਇਸ ਨੂੰ ਹਰ ਵਰਗ ਦੀ ਹਮਾਇਤ ਪ੍ਰਾਪਤ ਹੈ- ਕਿਸਾਨ ਆਗੂ
Published : Jan 21, 2021, 3:49 pm IST
Updated : Jan 21, 2021, 4:46 pm IST
SHARE ARTICLE
farmer protest
farmer protest

ਕਿਹਾ ਦੇਸ਼ ਦੀ ਕਿਸਾਨ ਸੰਘਰਸ਼ ਨੂੰ ਤਿੰਨੇ ਬਿੱਲਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੁੜਨਗੇ

ਨਵੀਂ ਦਿੱਲੀ, ( ਚਰਨਜੀਤ ਸਿੰਘ ਸੁਰਖ਼ਾਬ ) : ਦਿੱਲੀ ਬਾਰਡਰ ‘ਤੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਛੱਬੀ ਜਨਵਰੀ ਨੂੰ ਕਿਸਾਨ ਦਿੱਲੀ ਦੇ ‘ਚ ਹਰ ਹਾਲ ਵਿੱਚ ਕਿਸਾਨ ਪਰੇਡ ਕਰਨਗੇ । ਇਸ ਲਈ ਸਰਕਾਰ ਨੇ ਦੇਖਣਾ ਹੈ ਕਿ ਸ਼ਾਂਤਮਈ ਰਹੇ ਜੇਕਰ ਸਰਕਾਰ ਸੰਘਰਸ਼ ਨੂੰ ਸ਼ਾਂਤਮਈ ਰੱਖਣਾ ਚਾਹੁੰਦੀ ਹੈ ਤਾਂ ਛੱਬੀ ਜਨਵਰੀ ਨੂੰ ਬੈਰੀਕੇਡ ਨਾ ਲਾਵੇ ਅਤੇ ਕਿਸਾਨਾਂ ਨੂੰ ਪਰੇਡ ਕਰਨ ਦੀ ਆਗਿਆ ਦੇਵੇ ।

Farmer protestFarmer protestਕਿਸਾਨ ਆਗੂਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਬਿੱਲਾਂ ਦੇ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਇਤਿਹਾਸਕ ਹੈ , ਦੇਸ਼ ਦੀ ਕਿਸਾਨ ਸੰਘਰਸ਼ ਨੂੰ ਤਿੰਨੇ ਬਿੱਲਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੁੜਨਗੇ । ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਨੂੰਨਾਂ ਨੂੰ ਰੱਦ ਕਰਵਾਏ ਦੇ ਕੋਈ ਹੱਲ ਨਹੀਂ ਹੈ । ਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਦੀਆਂ ਤਿਆਰੀਆਂ ਕਿਸਾਨ ਕਰ ਚੁੱਕੇ ਹਨ , ਦੇਸ਼ ਦੇ ਲੱਖਾਂ ਕਿਸਾਨ ਛੱਬੀ ਜਨਵਰੀ ਤੋਂ ਪਹਿਲਾਂ ਦਿੱਲੀ ਦੇ ਬਾਰਡਰ ‘ਤੇ ਪਹੁੰਚ ਜਾਣਗੇ । ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇਤਿਹਾਸਕ ਅੰਦੋਲਨ ਹੈ, ਇਸ ਨੂੰ ਹਰ ਵਰਗ ਦੀ ਹਮਾਇਤ ਪ੍ਰਾਪਤ ਹੈ।

photophotoਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਿਸਾਨ ਪਰੇਡ ਨੂੰ ਪੂਰੀ ਦੁਨੀਆਂ ਦੇਖੇਗੀ । ਕਿਸਾਨ ਆਗੂਆਂ ਨੇ ਕਿਹਾ ਕਿ ਛੱਬੀ ਤਰੀਕ ਦਾਅਵਾ ਇਕੱਲੇ ਕਿਸਾਨੀ ਬਿੱਲ ਰੱਦ ਕਰਨ ਦਾ ਨਹੀਂ , ਉਸ ਦਿਨ ਜਮਹੂਰੀਅਤ ਨੂੰ ਹਾਸਲ ਕਰਨ ਦਾ ਵੀ ਦਿਨ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਵਿਚ ਕੱਲ੍ਹ ਹੀ ਸਰਕਾਰ ਨਾਲ ਮੀਟਿੰਗ ਹੋਈ ਹੈ, ਪਹਿਲੇ ਨੌਂ ਗੇੜ ਦੀਆਂ ਮਟਿੰਗਾਂ ਵਿਚ ਤਾਂ ਸਰਕਾਰ ਇਧਰ ਉਧਰ ਦੀਆਂ ਹੀ ਗੱਲਾਂ ਕਰਦੀ ਰਹੀ ਹੈ । ਜਿਸ ਵਿਚ ਸਰਕਾਰ ਕੋਈ ਗੱਲ ਮੰਨਣ ਵਾਲੇ ਪਾਸੇ ਤੁਰੀ ਹੈ । ਇਸ ਕਰਕੇ ਅਸੀਂ ਮੰਨਦੇ ਹਾਂ ਕਿ ਗੱਲਬਾਤ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਇੱਕ ਪਾਸੇ ਕਰਕੇ ਹੀ ਜਾਵਾਂਗੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement