ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਗ਼ੈਰ-ਹਾਜ਼ਰ ਚਾਰ ਵਿਧਾਇਕਾਂ ਨੂੰ ਨੋਟਿਸ ਜਾਰੀ
Published : Jan 21, 2019, 11:37 am IST
Updated : Jan 21, 2019, 11:37 am IST
SHARE ARTICLE
B. Nagendra
B. Nagendra

ਕਰਨਾਟਕ ਵਿਚ ਕਾਂਗਰਸ ਨੇ ਵਿਧਾਇਕ ਦਲ ਦੀ ਬੈਠਕ ਵਿਚ ਗ਼ੈਰ-ਹਾਜ਼ਰ ਰਹਿਣ ਵਾਲੇ ਚਾਰ ਵਿਧਾਇਕਾਂ ਨੂੰ ਐਤਵਾਰ ਨੂੰ ਨੋਟਿਸ ਜਾਰੀ ਕਰ ਕੇ........

ਬੰਗਲੌਰ  : ਕਰਨਾਟਕ ਵਿਚ ਕਾਂਗਰਸ ਨੇ ਵਿਧਾਇਕ ਦਲ ਦੀ ਬੈਠਕ ਵਿਚ ਗ਼ੈਰ-ਹਾਜ਼ਰ ਰਹਿਣ ਵਾਲੇ ਚਾਰ ਵਿਧਾਇਕਾਂ ਨੂੰ ਐਤਵਾਰ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਕਿ ਦਲ ਬਦਲ ਵਿਰੋਧੀ ਕਾਨੂੰਨ ਤਹਿਤ ਕਿਉ ਨਾ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇ? ਕਾਂਗਰਸੀ ਸੂਤਰਾਂ ਨੇ ਦਸਿਆ ਕਿ ਰਮੇਸ਼ ਜਾਰਕੀਹੋਲੀ, ਬੀ ਨਾਗੇਂਦਰ, ਉਮੇਸ਼ ਜਾਧਵ ਅਤੇ ਮਹੇਸ਼ ਕੁਮਾਤਾਹੱਲੀ ਨੂੰ ਨੋਟਿਸ ਭੇਜੇ ਗਏ ਹਨ।

Umesh JadhavUmesh Jadhav

ਜਾਰਕੀਹੋਲੀ ਨੂੰ ਹਾਲ ਹੀ 'ਚ ਮੰਤਰੀ ਮੰਡਲ ਫੇਰਬਦਲ ਵਿਚ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀ ਜਿਸ ਕਾਰਨ ਉਹ ਬਹੁਤ ਨਾਖ਼ੁਸ਼ ਦੱਸੇ ਜਾ ਰਹੇ ਹਨ। ਚਾਰਾਂ ਵਿਧਾਇਕਾਂ ਦੇ ਸ਼ੁਕਰਵਾਰ ਨੂੰ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਬੈਠਕ ਵਿਚ ਸ਼ਾਮਲ ਨਾ ਹੋਣ 'ਤੇ ਪਾਰਟੀ ਵਿਚ ਦਰਾੜ ਸਾਹਮਣੇ ਆਈ ਹੈ। ਸੂਬੇ ਵਿਚ ਜੇਡੀ(ਐਸ) ਨਾਲ ਪਾਰਟੀ ਦੀ ਗਠਜੋੜ ਸਰਕਾਰ ਨੂੰ ਡੇਗਣ ਦੀ ਭਾਜਪਾ ਦੀ ਕਥਿਤ ਕੋਸ਼ਿਸ਼ ਵਿਰੁਧ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਇਹ ਬੈਠਕ ਬੁਲਾਈ ਗਈ ਸੀ।

Ramesh JarkiholiRamesh Jarkiholi

ਚਾਰ ਵਿਧਾਇਕਾਂ ਦੀ ਗ਼ੈਰ-ਹਾਜ਼ਰੀ ਨਾਲ ਸੱਤ ਮਹੀਨੇ ਪੁਰਾਣੀ ਕਾਂਗਰਸ-ਜਦ (ਐਸ) ਸਰਕਾਰ 'ਤੇ ਅਜੇ ਕੋਈ ਖਤਰਾ ਨਹੀਂ ਹੈ। ਨਾਲ ਹੀ ਇਹ ਸੰਕੇਤ ਵੀ ਮਿਲਿਆ ਕਿ ਕਾਂਗਰਸ ਵਿਚ ਸੱਭ ਕੁੱਝ ਠੀਕ ਨਹੀਂ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿਧਾਰਮਈਆ ਕੋਲੋਂ ਜਾਰਕੀਹੋਲੀ

Mahesh KumathalliMahesh Kumathalli

ਤੋਂ ਉਨ੍ਹਾਂ ਮੀਡੀਆ ਰੀਪੋਰਟਾਂ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਹੈ ਕਿ ਉਹ ਭਾਜਪਾ 'ਚ ਸ਼ਾਮਲ ਹੋ ਰਹੇ ਹਨ ਅਤੇ ਨਾਲ ਹੀ ਦਿੱਲੀ ਤੇ ਮੁੰਬਈ 'ਚ ਭਗਵਾਂ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਸਬੰਧੀ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ। (ਏਜੰਸੀ)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement