Maharashtra News: 10 ਸਾਲ ਦੀ ਪੋਤੀ ਦੀ ਗਵਾਹੀ ’ਤੇ 76 ਸਾਲਾ ਦਾਦੀ ਨੂੰ ਹੋਈ ਉਮਰ ਕੈਦ
Published : Dec 20, 2024, 7:36 am IST
Updated : Dec 20, 2024, 7:36 am IST
SHARE ARTICLE
Maharashtra grandmother gets life imprisonment on 'testimony' of 10 year old granddaughter Latest news in punjabi
Maharashtra grandmother gets life imprisonment on 'testimony' of 10 year old granddaughter Latest news in punjabi

ਜੱਜ ਨੇ ਬਜ਼ੁਰਗ ਔਰਤ ’ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਿਸ ਨੂੰ ਮੁਆਵਜ਼ੇ ਦੇ ਤੌਰ ’ਤੇ ਬੱਚੀ ਨੂੰ ਦਿਤਾ ਜਾਵੇਗਾ।

 

Maharashtra News: 6 ਸਾਲ ਪਹਿਲਾਂ 10 ਸਾਲ ਦੀ ਬੱਚੀ ਇਕ ਭਿਆਨਕ ਕਤਲੇਆਮ ਦੀ ਗਵਾਹ ਬਣੀ ਸੀ, ਜਿਸ ਵਿਚ ਉਸ ਦੀ ਦਾਦੀ ਨੇ ਉਸ ਦੀ ਮਾਂ ’ਤੇ ਮਿੱਟੀ ਦਾ ਤੇਲ ਝਿੜਕ ਕੇ ਅੱਗ ਲਾ ਦਿਤੀ ਸੀ। ਹੁਣ ਠਾਣੇ ਸੈਸ਼ਨ ਅਦਾਲਤ ਨੇ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ ਉਸ ਦੀ 76 ਸਾਲਾ ਦਾਦੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 6 ਸਾਲ ਪਹਿਲਾਂ ਬੱਚੀ ਨੇ ਆਪਣੀ ਮਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀ ਘਟਨਾ ਨੂੰ ਵੇਖਿਆ ਸੀ ਅਤੇ ਇਸ ਮਾਮਲੇ ਵਿਚ ਉਹ ਇਕਮਾਤਰ ਚਸ਼ਮਦੀਦ ਗਵਾਹ ਸੀ।

ਸੈਸ਼ਨ ਜੱਜ ਡੀ. ਐੱਸ. ਦੇਸ਼ਮੁੱਖ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਜਮਨਾਬੇਨ ਮੰਗਲਦਾਸ ਮਾਂਗੇ ਵਿਰੁਧ ਲੱਗੇ ਦੋਸ਼ਾਂ ਨੂੰ ਸਾਬਤ ਕਰ ਦਿਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹਾਲਾਂਕਿ ਮ੍ਰਿਤਕਾ ਦੇ ਪਤੀ ਅਸ਼ੋਕ ਮਾਂਗੇ (40) ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿਤਾ। ਜੱਜ ਨੇ ਬਜ਼ੁਰਗ ਔਰਤ ’ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਿਸ ਨੂੰ ਮੁਆਵਜ਼ੇ ਦੇ ਤੌਰ ’ਤੇ ਬੱਚੀ ਨੂੰ ਦਿਤਾ ਜਾਵੇਗਾ।

ਵਧੀਕ ਸਰਕਾਰੀ ਵਕੀਲ ਸੰਧਿਆ ਐਚ. ਮਹਾਤਰੇ ਨੇ ਅਦਾਲਤ ਨੂੰ ਦਸਿਆ ਕਿ ਅਸ਼ੋਕ ਮਾਂਗੇ ਨਾਲ ਵਿਆਹੀ ਦਕਸ਼ਾ ਮਾਂਗੇ (30) ਨੂੰ ਉਸ ਦੀ ਸੱਸ ਜਮਨਾਬੇਨ ਮਾਂਗੇ ਤੰਗ ਪ੍ਰੇਸ਼ਾਨ ਕਰ ਰਹੀ ਸੀ।   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement