10 ਸਾਲਾਂ ਵਿਚ 37 ਲੱਖ ਹਿੰਦੂ ਭਾਰਤ ਆਏ ਤਾਂ 53 ਲੱਖ ਦੇਸ਼ ਤੋਂ ਬਾਹਰ ਗਏ
Published : Dec 20, 2019, 1:30 pm IST
Updated : Dec 20, 2019, 3:59 pm IST
SHARE ARTICLE
Photo
Photo

ਅਮਰੀਕਾ ਥਿੰਕ ਟੈਂਕ PEW ਨੇ ਜਾਰੀ ਕੀਤੇ ਆਂਕੜੇ

ਨਵੀਂ  ਦਿੱਲੀ : ਭਾਰਤ ਸਰਕਾਰ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਘੱਟ ਗਿਣਤੀਆਂ ਨੂੰ ਆਪਣੇ ਦੇਸ਼ ਵਿਚ ਨਾਗਰਿਕਤਾ ਦੇਣ ਦਾ ਕਾਨੂੰਨ ਪਾਸ ਕੀਤਾ ਹੈ ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਪਰ ਪ੍ਰਵਾਸੀ ਹਿੰਦੂਆਂ ਨੂੰ ਵਸਾਉਣ ਦੇ ਅਧਾਰ 'ਤੇ ਦੇਖਿਆ ਜਾਵੇ ਤਾਂ ਭਾਰਤ ਨੂੰ ਛੱਡ ਕੇ ਚੋਟੀ ਦੇ ਛੇ ਦੇਸ਼ਾਂ ਵਿਚ ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਨਾਮ ਵੀ ਸ਼ਾਮਲ ਹੈ ਜਿੱਥੇ ਇਹ ਲੋਕ ਜਾ ਕੇ ਬਸੇ ਹਨ।

PhotoPhoto

ਇਕ ਰਿਸਰਚ ਵਿਚ ਅਨੁਸਾਰ ਜਿੰਨੀ ਹਿੰਦੂ ਅਬਾਦੀ ਭਾਰਤ ਆਉਂਦੀ ਹੈ ਉਸ ਤੋਂ ਜ਼ਿਆਦਾ ਇਹ ਅਬਾਦੀ ਦੇਸ਼ ਦੇ ਬਾਹਰ ਜਾ ਰਹੀ ਹੈ। ਭਾਰਤ ਅਤੇ ਅਮਰੀਕਾ ਤੋਂ ਬਾਅਦ ਹਿੰਦੂਆਂ ਦੀ ਅਬਾਦੀ ਸੱਭ ਤੋਂ ਜ਼ਿਆਦਾ ਗੁਆਂਢੀ ਦੇਸ਼ ਬੰਗਲਾਦੇਸ਼,ਨੇਪਾਲ ਅਤੇ ਪਾਕਿਸਤਾਨ ਵਰਗੇ ਮੁਲਕਾਂ ਵਿਚ ਵੱਸੀ ਹੈ। ਅਮਰੀਕਾ ਥਿੰਕ ਟੈਂਕ PEW ਦੇ ਆਂਕੜੇ ਅਨੁਸਾਰ ਲਗਭਗ 37 ਲੱਖ ਹਿੰਦੂ ਅਬਾਦੀ ਭਾਰਤ ਆਈ । ਜਦਕਿ 53 ਲੱਖ ਹਿੰਦੂ ਅਬਾਦੀ ਦੇਸ਼ ਦੇ ਬਾਹਰ ਦੂਜੀ ਥਾਵਾਂ 'ਤੇ ਗਈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਕੜਿਆ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਤੋਂ ਬਾਹਰ ਜਾਣ ਵਾਲੀ ਜ਼ਿਆਦਾਤਰ ਹਿੰਦੂ ਅਬਾਦੀ ਬੰਗਲਾਦੇਸ਼, ਨੇਪਾਲ ਜਾਂ ਫਿਰ ਪਾਕਿਸਤਾਨ ਗਈ ਹੈ।

PhotoPhoto

ਪ੍ਰਵਾਸੀ ਹਿੰਦੂਆ ਦੇ ਵੱਸਣ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਭਾਰਤ ਵਿਚ 3,660,000 ਲੋਕ ਵਸੇ ਇਸ ਤੋਂ ਬਾਅਦ ਅਮਰੀਕਾ ਵਿਚ 1,340,000 ਤਾਂ ਬੰਗਲਾਦੇਸ਼ ਅਤੇ ਨੇਪਾਲ ਵਿਚ 750,000-750-000 ਹਿੰਦੂ ਜਾ ਕੇ ਵਸੇ ਹਨ। ਇਸ ਦੇ ਬਾਅਦ ਸਾਊਦੀ ਅਰਬ, ਯੂਏਈ, ਪਾਕਿਸਤਾਨ, ਇੰਗਲੈਂਡ, ਕਨੇਡਾ ਅਤੇ ਸ੍ਰੀਲੰਕਾ ਦਾ ਨੰਬਰ ਆਉਂਦਾ ਹੈ ਜਿੱਥੇ ਹਿੰਦੂ ਜਾ ਕੇ ਵਸੇ ਹਨ।   

PhotoPhoto

ਹਾਲਾਕਿ ਅਮਰੀਕਾ ਥਿੰਕ ਟੈਕ ਦਾ ਕਹਿਣਾ ਹੈ ਕਿ PEW ਨੇ 10 ਸਾਲ ਭਾਵ  2000 ਤੋਂ 2010 ਦੇ ਵਿਚ ਹਿੰਦੂ ਪ੍ਰਵਾਸੀਆ ਦੀ ਸੰਖਿਆ ਦਾ ਅਧਿਐਨ ਕੀਤਾ ਹੈ। ਹਾਲਾਕਿ ਸਾਰੇ ਦੇਸ਼ਾਂ ਵਿਚ ਅਬਾਦੀ ਨਾਲ ਜੁੜੇ ਆਂਕੜੇ ਸਮਾਨ ਰੂਪ ਨਾਲ ਮੌਜ਼ੂਦ ਨਹੀਂ ਹਨ। PEW ਨੇ ਸਾਰੇ ਅੰਕੜਿਆ ਦੀ ਸਮਾਂ ਸੀਮਾਂ ਨੂੰ ਇਕ ਅਧਾਰ 'ਤੇ ਪਾਉਣ ਦੇ ਲਈ ਇਕ ਸੰਯੁਕਤ ਰਾਸ਼ਟਰ ਦੇ 2010 ਦੇ ਅਨੁਮਾਨਾਂ ਨੂੰ ਮਿਲਾ ਕੇ ਆਂਕੜਾ ਤਿਆਰ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement