ਸ਼ਿਵਸੈਨਾ ਦਾ ਵੱਡਾ ਹਮਲਾ, ਬੀਜੇਪੀ ਲਈ ਇਕ ਹੋਰ ਜੁਮਲਾ ਬਣ ਗਿਆ ਹੈ ਰਾਮ ਮੰਦਰ ਮੁੱਦਾ
Published : Dec 20, 2018, 4:33 pm IST
Updated : Dec 20, 2018, 4:34 pm IST
SHARE ARTICLE
Shiv Sena
Shiv Sena

ਸ਼ਿਵਸੈਨਾ ਨੇ ਬੀਜੇਪੀ 'ਤੇ ਇਕ ਕਰਾਰਾ ਹਮਲਾ ਬੋਲਿਆ ਹੈ। ਸ਼ਿਵਸੈਨਾ ਨੇ ਕਿਹਾ ਹੈ ਕਿ ਰਾਮ ਮੰਦਿਰ ਮੁੱਦਾ ਬੀਜੇਪੀ ਲਈ ਇਕ ਹੋਰ ਜੁਮਲਾ ਹੈ। ਪਾਰਟੀ ਨੇ ਕਿਹਾ ਕਿ ਬੀਜੇਪੀ...

ਨਵੀਂ ਦਿੱਲੀ : (ਭਾਸ਼ਾ) ਸ਼ਿਵਸੈਨਾ ਨੇ ਬੀਜੇਪੀ 'ਤੇ ਇਕ ਕਰਾਰਾ ਹਮਲਾ ਬੋਲਿਆ ਹੈ। ਸ਼ਿਵਸੈਨਾ ਨੇ ਕਿਹਾ ਹੈ ਕਿ ਰਾਮ ਮੰਦਿਰ ਮੁੱਦਾ ਬੀਜੇਪੀ ਲਈ ਇਕ ਹੋਰ ਜੁਮਲਾ ਹੈ। ਪਾਰਟੀ ਨੇ ਕਿਹਾ ਕਿ ਬੀਜੇਪੀ ਤਿੰਨ ਰਾਜਾਂ ਵਿਚ ਹਾਲ ਹੀ ਦੇ ਚੋਣਾਂ ਦੀ ਹਾਰ ਦੇ ਬਾਵਜੂਦ ਵੀ ਨਹੀਂ ਉੱਠੀ ਹੈ। ਪਾਰਟੀ ਦੇ ਅੰਦਰ ਹੀ ਰਾਮ ਮੰਦਰ ਉਸਾਰੀ ਨੂੰ ਲੈ ਕੇ ਦਬਾਅ ਹੈ ਪਰ ਪਤਾ ਨਹੀਂ ਭਗਵਾਨ ਰਾਮ ਲਈ ਚੰਗੇ ਦਿਨ ਕਦੋਂ ਆਉਣਗੇ।

AyodhyaAyodhya

ਸ਼ਿਵਸੈਨਾ ਨੇ ਅਪਣੇ ਮੁੱਖ ਪੱਤਰ 'ਚ ਲਿਖੇ ਸੰਪਾਦਕੀ ਵਿਚ ਕਿਹਾ ਹੈ ਕਿ ਕੁੰਭਕਰਣ ਦੀ ਤਰ੍ਹਾਂ ਇਹ ਸਰਕਾਰ ਤਿੰਨ ਰਾਜਾਂ ਵਿਚ ਹਾਰ ਮਿਲਣ ਦੇ ਬਾਵਜੂਦ ਜਾਗਣ ਲਈ ਤਿਆਰ ਨਹੀਂ ਹੈ। ਦੱਸ ਦਈਏ ਕਿ ਹਾਲ ਹੀ ਵਿਚ ਹੋਏ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Ram Mandir RallyRam Mandir Rally

ਸ਼ਿਵਸੈਨਾ ਨੇ ਕਿਹਾ ਹੈ ਪੂਰਾ ਦੇਸ਼ ਰਾਮ ਮੰਦਿਰ ਬਣਦੇ ਹੋਏ ਦੇਖਣਾ ਚਾਹੁੰਦਾ ਹੈ ਅਤੇ ਇਸ ਵਜ੍ਹਾ ਨਾਲ ਲੋਕਾਂ ਨੇ 2014 ਵਿਚ ਬੀਜੇਪੀ ਨੂੰ ਵੋਟ ਦਿਤੀ ਸੀ। ਹਾਲਾਂਕਿ, ਇਹ ਮੁੱਦਾ ਪਾਰਟੀ ਲਈ ਇਕ ਹੋਰ ਜੁਮਲਾ ਬਣ ਗਿਆ ਹੈ। ਲੇਖ ਵਿਚ ਅੱਗੇ ਲਿਖਿਆ ਹੈ ਕਿ ਭਗਵਾਨ ਰਾਮ ਲਈ ਚੰਗੇ ਦਿਨ ਕਦੋਂ ਆਉਣਗੇ ਜੋ ਕਿ ਇਕ ਖੁੱਲ੍ਹੇ ਟੈਂਟ ਦੇ ਹੇਠਾਂ ਪਿਛਲੇ 25 ਸਾਲ ਤੋਂ ਰਹਿ ਰਹੇ ਹਨ।

Amit ShahAmit Shah

ਦੱਸ ਦਈਏ ਕਿ ਬੁੱਧਵਾਰ ਨੂੰ ਇਕ ਟੀਵੀ ਚੈਨਲ ਦੇ ਪ੍ਰੋਗਰਾਮ ਵਿਚ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇਕਰ ਸੁਪਰੀਮ ਕੋਰਟ ਰਾਮ ਮੰਦਿਰ ਮਾਮਲੇ ਵਿਚ ਰੋਜ਼ ਸੁਣਵਾਈ ਕਰੇ ਤਾਂ ਫਿਰ ਫ਼ੈਸਲਾ ਆਉਣ ਵਿਚ ਦਸ ਦਿਨ ਤੋਂ ਵੱਧ ਦਾ ਸਮਾਂ ਨਹੀਂ ਲੱਗੇਗਾ। ਸ਼ਿਵਸੈਨਾ ਨੇ ਦਾਅਵਾ ਕੀਤਾ ਹੈ ਕਿ ਰਾਮ ਮੰਦਿਰ ਉਸਾਰੀ ਲਈ ਪਾਰਟੀ ਦੇ ਅੰਦਰ ਤੋਂ ਕਾਫ਼ੀ ਦਬਾਅ ਹੈ। ਇਸ ਨੂੰ ਲੈ ਕੇ ਸਵਾਲ ਹਰ ਮੀਟਿੰਗ ਵਿਚ ਉੱਠਦਾ ਹੈ ਪਰ ਹਾਈਕਮਾਂਡ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement