18 ਡਿਗਰੀ 'ਤੇ AC ਦਾ ਮਜ਼ਾ ਲੈਣ ਅਤੇ ਜਿਮ ਜਾਣ ਵਾਲਿਆਂ ਨੂੰ PM ਮੋਦੀ ਦੀ ਸਲਾਹ, ਪੜ੍ਹੋ ਕੀ
Published : Oct 20, 2022, 5:01 pm IST
Updated : Oct 20, 2022, 5:01 pm IST
SHARE ARTICLE
 PM Modi
PM Modi

ਮਿਸ਼ਨ ਲਾਈਫ਼ ਦੀ ਸ਼ੁਰੂਆਤ ਦੌਰਾਨ ਦਿੱਤਾ ਸੁਝਾਅ

 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਵੀਰਵਾਰ ਨੂੰ ਮਿਸ਼ਨ ਲਾਈਫ਼ ਦੀ ਸ਼ੁਰੂਆਤ ਕੀਤੀ। 'ਮਿਸ਼ਨ ਲਾਈਫ਼' ਦੀ ਸ਼ੁਰੂਆਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, "ਇਹ ਇਸ ਗ੍ਰਹਿ ਦੀ ਜੀਵਨ ਸ਼ੈਲੀ ਹੈ, ਗ੍ਰਹਿ ਲਈ ਅਤੇ ਗ੍ਰਹਿ ਦੁਆਰਾ ਤਿਆਰ ਕੀਤੀ ਗਈ ਹੈ।" 

ਪੀਐੱਮ ਮੋਦੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਸਰਕਾਰ ਦੀ ਨੀਤੀ ਦਾ ਵਿਸ਼ਾ ਬਣਾਇਆ ਗਿਆ ਹੈ, ਪਰ ਨੀਤੀ ਬਣਾਉਣ ਤੋਂ ਅੱਗੇ ਜਾਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਉਦਾਹਰਨ ਲਈ, ਕੁਝ ਲੋਕ ਏਸੀ ਦਾ ਤਾਪਮਾਨ 17 ਜਾਂ 18 ਡਿਗਰੀ ਤੱਕ ਰੱਖਣਾ ਪਸੰਦ ਕਰਦੇ ਹਨ। ਇਸ ਨਾਲ ਵਾਤਾਵਰਨ 'ਤੇ ਮਾੜਾ ਅਸਰ ਪੈਂਦਾ ਹੈ। ਏਅਰ ਕੰਡੀਸ਼ਨਰ (ਏ. ਸੀ.) ਦਾ ਤਾਪਮਾਨ 18 ਡਿਗਰੀ 'ਤੇ ਰੱਖਣ ਅਤੇ ਫਿਰ ਕੰਬਲ ਲੈਣ ਦੀ ਬਜਾਏ ਜੇਕਰ ਏ.ਸੀ. ਦਾ ਤਾਪਮਾਨ 24 ਡਿਗਰੀ 'ਤੇ ਰੱਖਣ ਤਾਂ ਇੰਝ ਬਿਜਲੀ ਦੀ ਖਪਤ ਵੀ ਘੱਟ ਹੋਵੇਗੀ। 

ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਜਿੰਮ ਜਾਣ ਵਾਲਿਆਂ ਨੂੰ ਵੀ ਸਲਾਹ ਦਿੱਤੀ। ਉਹਨਾਂ ਕਿਹਾ, “ਕਾਰ 'ਤੇ ਜਿਮ ਜਾਣ ਨਾਲੋਂ ਪੈਦਲ ਜਾਣਾ ਬਿਹਤਰ ਹੈ। ਇਸ ਨਾਲ ਨਾ ਸਿਰਫ਼ ਸਿਹਤ ਵਿਚ ਸੁਧਾਰ ਹੋਵੇਗਾ, ਸਗੋਂ ਬਾਲਣ ਅਤੇ ਊਰਜਾ ਦੀ ਵੀ ਬਚਤ ਹੋਵੇਗੀ। ਪੀਐਮ ਮੋਦੀ ਨੇ ਕਿਹਾ ਕਿ ‘ਮਿਸ਼ਨ ਲਾਈਫ’ ਵਿਚ ਜੀਵਨ ਸ਼ੈਲੀ ਵਿਚ ਤਬਦੀਲੀਆਂ ਲਈ ਕਈ ਸੁਝਾਅ ਹਨ ਜਿਨ੍ਹਾਂ ਨੂੰ ਜਲਵਾਯੂ ਅਨੁਕੂਲ ਵਿਵਹਾਰ ਵਜੋਂ ਅਪਣਾਇਆ ਜਾ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਮਿਸ਼ਨ ਲਾਈਫ਼ ਪੀ3-ਪ੍ਰੋ-ਪਲੈਨੇਟ-ਪੀਪਲ ਦੇ ਵਿਚਾਰ ਨੂੰ ਮਜ਼ਬੂਤ​ਕਰੇਗਾ। ਉਹਨਾਂ ਕਿਹਾ, “ਇਹ ਮਿਸ਼ਨ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਇੱਕ ਸਾਂਝੇ ਟੀਚੇ ਲਈ ਇੱਕਜੁਟ ਕਰਨ ਦੀ ਕਲਪਨਾ ਕਰਦਾ ਹੈ। ਇਹ ਧਰਤੀ ਦੀ ਭਲਾਈ ਅਤੇ ਬਿਹਤਰੀ ਲਈ ਜੀਉਣ ਦਾ ਟੀਚਾ ਦਿੰਦਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement