ਰਾਤ ਨੂੰ 5 ਘੰਟੇ ਤੋਂ ਘੱਟ ਨੀਂਦ ਲੈਣ ਨਾਲ ਵੱਧ ਸਕਦੈ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ: ਅਧਿਐਨ
Published : Oct 20, 2022, 7:29 am IST
Updated : Oct 20, 2022, 7:41 am IST
SHARE ARTICLE
photo
photo

ਇਸ ਖੋਜ ਵਿਚ 50, 60 ਅਤੇ 70 ਸਾਲ ਦੀ ਉਮਰ ਦੇ 7,000 ਤੋਂ ਵੱਧ ਮਰਦ ਅਤੇ ਔਰਤਾਂ ਸ਼ਾਮਲ ਕੀਤਾ ਗਿਆ ਸੀ।        

 

ਲੰਡਨ : ਰਾਤ ਨੂੰ ਦੇਰ ਤਕ ਜਾਗਣ ਅਤੇ ਰਾਤ ਨੂੰ 5 ਘੰਟੇ ਤੋਂ ਘੱਟ ਸੌਣ ਵਰਗੀ ਜੀਵਨ ਸ਼ੈਲੀ ਕਾਰਨ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਇਹ ਗੱਲ ਬਰਤਾਨੀਆ ’ਚ ਹੋਈ ਇਕ ਖੋਜ ਵਿਚ ਸਾਹਮਣੇ ਆਈ ਹੈ। ਬ੍ਰਿਟੇਨ ਵਿਚ ਯੂਨੀਵਰਸਿਟੀ ਕਾਲਜ ਲੰਡਨ (ਯੂ.ਸੀ.ਐਲ.) ਦੇ ਖੋਜਕਾਰਾਂ ਨੇ ਪਾਇਆ ਕਿ 50 ਸਾਲ ਦੀ ਉਮਰ ਵਾਲੇ ਅਜਿਹੇ ਲੋਕ, ਜੋ ਇਕ ਦਿਨ ਵਿਚ 5 ਘੰਟੇ ਜਾਂ ਇਸ ਤੋਂ ਘੱਟ ਸੌਂਦੇ ਹਨ, ਉਨ੍ਹਾਂ ਵਿਚ ਹੋਰ ਲੋਕਾਂ ਦੇ ਮੁਕਾਬਲੇ ਜਾਨਲੇਵਾ ਬੀਮਾਰੀ ਨਾਲ ਪੀੜਤ ਹੋਣ ਦਾ ਖ਼ਤਰਾ 20 ਫ਼ੀਸਦੀ ਜ਼ਿਆਦਾ ਹੈ।

7 ਘੰਟਿਆਂ ਤਕ ਸੌਣ ਵਾਲਿਆਂ ਦੀ ਤੁਲਨਾ ਵਿਚ ਜੋ ਲੋਕ ਲਗਾਤਾਰ 25 ਸਾਲਾਂ ਦੀ ਫਾਲੋ-ਅੱਪ ਮਿਆਦ ਵਿਚ 5 ਘੰਟੇ ਜਾਂ ਇਸ ਤੋਂ ਘੱਟ ਸੌਂਦੇ ਹਨ, ਉਨ੍ਹਾਂ ਵਿਚ ਦੋ ਜਾਂ ਦੋ ਤੋਂ ਵੱਧ ਜਾਨਲੇਵਾ ਬਿਮਾਰੀਆਂ ਹੋਣ ਦਾ ਖ਼ਤਰਾ 40 ਫ਼ੀਸਦੀ ਵੱਧ ਜਾਂਦਾ ਹੈ। ਪੀ.ਐਲ.ਓ.ਐਸ. ਮੈਡੀਸਨ ਜਰਨਲ ਵਿਚ ਪ੍ਰਕਾਸ਼ਤ ਇਸ ਖੋਜ ਅਨੁਸਾਰ 50, 60 ਅਤੇ 70 ਸਾਲ ਦੀ ਉਮਰ ਦੇ ਲੋਕ ਜੋ 5 ਘੰਟੇ ਜਾਂ ਇਸ ਤੋਂ ਘੱਟ ਸੌਂਦੇ ਹਨ, ਉਨ੍ਹਾਂ ਵਿਚ ਕਈ ਜਾਨਲੇਵਾ ਬੀਮਾਰੀਆਂ ਨਾਲ ਪੀੜਤ ਹੋਣ ਦਾ ਖ਼ਤਰਾ 7 ਘੰਟੇ ਸੌਣ ਵਾਲਿਆਂ ਦੇ ਮੁਕਾਬਲੇ 30 ਤੋਂ 40 ਫ਼ੀਸਦੀ ਵੱਧ ਜਾਂਦਾ ਹੈ।

ਇਸ ਖੋਜ ਦੇ ਮੁੱਖ ਲੇਖਕ ਸੇਵਰਿਨ ਸਾਬੀਆ ਨੇ ਕਿਹਾ,‘‘ਉੱਚ-ਆਮਦਨ ਵਾਲੇ ਦੇਸ਼ਾਂ ਵਿਚ ਮਲਟੀਪਲ ਰੋਗਾਂ ਦੀ ਸਮੱਸਿਆ ਵੱਧ ਰਹੀ ਹੈ ਅਤੇ ਅੱਧੇ ਤੋਂ ਵੱਧ ਬਜ਼ੁਰਗਾਂ ਨੂੰ ਹੁਣ ਘੱਟੋ-ਘਟ ਦੋ ਜਾਨਲੇਵਾ ਬਿਮਾਰੀਆਂ ਹਨ।’’ ਸਾਬੀਆ ਨੇ ਕਿਹਾ,‘‘ਇਹ ਜਨਤਕ ਸਿਹਤ ਲਈ ਇਕ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਉੱਚ ਸਿਹਤ ਸੰਭਾਲ ਪਹੁੰਚ, ਹਸਪਤਾਲ ਵਿਚ ਭਰਤੀ ਹੋਣ ਅਤੇ ਅਪਾਹਜਤਾ ਨਾਲ ਜੁੜੀਆਂ ਹੋਈਆਂ ਹਨ।’’ ਇਸ ਖੋਜ ਵਿਚ 50, 60 ਅਤੇ 70 ਸਾਲ ਦੀ ਉਮਰ ਦੇ 7,000 ਤੋਂ ਵੱਧ ਮਰਦ ਅਤੇ ਔਰਤਾਂ ਸ਼ਾਮਲ ਕੀਤਾ ਗਿਆ ਸੀ।                     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement