''ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਨੂੰ ਮੈਂ ਖ਼ੁਸ਼ੀ ਨਾਲ ਸਵੀਕਾਰ ਕਰਾਂਗਾ" -  ਪ੍ਰਸ਼ਾਂਤ ਭੂਸਣ
Published : Aug 20, 2020, 3:08 pm IST
Updated : Aug 20, 2020, 3:08 pm IST
SHARE ARTICLE
Prashant Bhushan
Prashant Bhushan

ਪ੍ਰਸ਼ਾਂਤ ਭੂਸ਼ਣ ਨੇ ਕਿਹਾ, 'ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਮੇਰੀ ਗੱਲ ਨੂੰ ਸਮਝਿਆ ਨਹੀਂ ਗਿਆ। ਮੈਨੂੰ ਮੇਰੇ ਬਾਰੇ ਹੋਈ ਸ਼ਿਕਾਇਤ ਦੀ ਕਾਪੀ ਵੀ ਉਪਲੱਬਧ ਨਹੀਂ ਕਰਵਾਈ ਗਈ।

ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਮਾਣਹਾਨੀ ਮਾਮਲੇ 'ਚ ਵਕੀਲ ਪ੍ਰਸ਼ਾਤ ਭੂਸ਼ਣ ਦੀ ਸਜ਼ਾ 'ਤੇ ਸੁਣਵਾਈ ਹੋਈ ਹੈ। ਭੂਸ਼ਮ ਦੇ ਵਕੀਲ ਦੁਸ਼ਿਅੰਤ ਦਵੇ ਨੇ ਮੁੜ ਵਿਚਾਰ ਪਟੀਸ਼ਨ ਦਾਖਲ ਕਰਦਿਆਂ ਸਜ਼ਾ 'ਤੇ ਬਹਿਸ ਰੋਕਣ ਦੀ ਮੰਗ ਕੀਤੀ। ਇਸ 'ਤੇ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਅਸੀਂ ਜੋ ਵੀ ਸਜ਼ਾ ਤੈਅ ਕਰਾਂਗੇ, ਉਸ 'ਤੇ ਅਮਲ ਮੁੜ ਵਿਚਾਰ ਪਟੀਸ਼ਨ ਦੇ ਫੈਸਲੇ ਤਕ ਪੈਂਡਿੰਗ ਰੱਖਿਆ ਜਾ ਸਕਦਾ ਹੈ।

Prashant BhushanPrashant Bhushan

ਦਵੇ ਨੇ ਸੁਣਵਾਈ ਰੋਕਣ ਦੀ ਮੰਗ ਦੁਹਰਾਉਂਦਿਆਂ ਕਿਹਾ, ਕੋਰਟ ਅਜਿਹਾ ਜਤਾਉਣਾ ਚਾਹੁੰਦਾ ਹੈ ਕਿ ਉਸ ਲਈ ਜਸਟਿਸ ਅਰੁਣ ਮਿਸ਼ਰਾ ਦੇ ਰਿਟਾਇਰ ਹੋਣ ਤੋਂ ਪਹਿਲਾਂ ਫੈਸਲਾ ਜ਼ਰੂਰੀ ਹੈ। ਇਸ 'ਤੇ ਜਸਟਿਸ ਮਿਸ਼ਰਾ ਨੇ ਕਿਹਾ 'ਦੋਸ਼ੀ ਠਹਿਰਾਉਣ ਵਾਲੀ ਬੈਂਚ ਹੀ ਸਜ਼ਾ ਤੈਅ ਕਰਦੀ ਹੈ। ਇਹ ਸਥਾਪਿਤ ਪ੍ਰਕਿਰਿਆ ਹੈ।' ਜਸਟਿਸ ਮਿਸ਼ਰਾ ਤਿੰਨ ਸਤੰਬਰ ਨੂੰ ਰਿਟਾਇਰ ਹੋਣ ਵਾਲੇ ਹਨ।

Supreme Court Supreme Court

ਪ੍ਰਸ਼ਾਂਤ ਭੂਸ਼ਣ ਨੇ ਕਿਹਾ, 'ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਮੇਰੀ ਗੱਲ ਨੂੰ ਸਮਝਿਆ ਨਹੀਂ ਗਿਆ। ਮੈਨੂੰ ਮੇਰੇ ਬਾਰੇ ਹੋਈ ਸ਼ਿਕਾਇਤ ਦੀ ਕਾਪੀ ਵੀ ਉਪਲੱਬਧ ਨਹੀਂ ਕਰਵਾਈ ਗਈ। ਮੈਂ ਸਜ਼ਾ ਪਾਉਣ ਤੋਂ ਪਰੇਸ਼ਾਨ ਨਹੀਂ ਹਾਂ। ਮੈਂ ਸੰਵਿਧਾਨਕ ਜ਼ਿੰਮੇਵਾਰੀਆਂ ਪ੍ਰਤੀ ਆਗਾਹ ਕਰਨ ਵਾਲਾ ਟਵੀਟ ਕਰਕੇ ਆਪਣਾ ਫਰਜ਼ ਨਿਭਾਇਆ ਹੈ।'
ਪ੍ਰਸ਼ਾਂਤ ਭੂਸ਼ਣ ਵੱਲੋਂ ਸੀਨੀਅਰ ਵਕੀਲ ਰਾਜੀਵ ਧਵਨ ਨੇ ਕਿਹਾ 'ਸਜ਼ਾ 'ਤੇ ਫੈਸਲਾ ਲੈਂਦਿਆਂ ਕੋਰਟ ਨੂੰ ਦੋ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।'

Prashant BhushanPrashant Bhushan

ਪਹਿਲਾਂ ਜੋ ਗੱਲਾਂ ਭੂਸ਼ਣ ਨੇ ਕਹੀਆਂ ਉਹ ਕਾਫੀ ਸਮੇਂ ਤੋਂ ਲੋਕਾਂ 'ਚ ਚਰਚਾ 'ਚ ਹਨ। ਦੂਜਾ ਭੂਸ਼ਣ ਨੇ ਬਤੌਰ ਵਕੀਲ ਹਮੇਸ਼ਾਂ ਨਿਆਂਪਾਲਿਕਾ ਅਤੇ ਆਮ ਲੋਕਾਂ ਦੇ ਹਿੱਤ 'ਚ ਕੰਮ ਕੀਤਾ ਹੈ। ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਵਿਚ ਕਿਹਾ, ਕਿ "ਮੈਂ ਰਹਿਮ ਦੀ ਭੀਖ ਨਹੀਂ ਮੰਗਾਂਗਾ, ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਨੂੰ ਮੈਂ ਖ਼ੁਸ਼ੀ ਨਾਲ ਸਵੀਕਾਰ ਕਰਾਂਗਾ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement