ਭਾਰਤ-ਪਾਕਿ ਸਰਹੱਦ ਤੋਂ 300 ਕਰੋੜ ਦੀ 60 ਕਿਲੋ ਹੈਰੋਇਨ ਬਰਾਮਦ
Published : Jul 20, 2020, 10:34 am IST
Updated : Jul 20, 2020, 10:34 am IST
SHARE ARTICLE
File Photo
File Photo

ਅੱਜ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਸੈਕਟਰ ਡੇਰਾ ਬਾਬਾ ਨਾਨਕ ਅਧੀਨ ਆਉਂਦੇ

ਕਲਾਨੌਰ/ਡੇਰਾ ਬਾਬਾ ਨਾਨਕ, 19 ਜੁਲਾਈ (ਗੁਰਦੇਵ ਸਿੰਘ ਰਜਾਦਾ) : ਅੱਜ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਸੈਕਟਰ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਨੰਗਲੀ ਚੈੱਕ ਪੋਸਟ ’ਤੇ ਬੀ.ਐਸ.ਐਫ਼. ਦੀ 10 ਬਟਾਲੀਅਨ ਵਲੋਂ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 300 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀ.ਐਸ.ਐਫ਼. ਦੇ ਡੀ.ਆਈ.ਜੀ. ਬਾਰਡਰ ਰੇਂਜ ਰਾਜੇਸ਼ ਕੁਮਾਰ ਨੇ ਦਸਿਆ ਕਿ ਅੱਜ ਤੜਕਸਾਰ ਸਰਹੱਦ ’ਤੇ ਰਾਵੀ ਦਰਿਆ ਜੋ ਪਾਕਿਸਤਾਨ ਵਿਚੋਂ ਹੋ ਕੇ ਭਾਰਤ ਵਿਚ ਗੁਜ਼ਰਦਾ ਹੈ,

File Photo File Photo

ਉਸ ਵਿਚ ਕੋਈ ਤੈਰਦੀ ਚੀਜ਼ ਦਿਖਾਈ ਦਿਤੀ ਤਾਂ ਜਵਾਨਾਂ ਵਲੋਂ ਸ਼ੱਕ ਪੈਣ ’ਤੇ ਅਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਕਿਸ਼ਤੀ ਰਾਹੀਂ ਜਾਂਚ ਕੀਤੀ ਗਈ ਤਾਂ ਉਸ ਨੂੰ ਬਰਾਮਦ ਕੀਤਾ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਫੁੱਟਬਾਲਾਂ ਦੇ ਬਲੈਡਰ ਜੋ ਇਕ ਕਪੜੇ ਦਾ ਪਾਈਪ ਬਣਾ ਕੇ ਵਿਚ ਬੰਨ੍ਹੇ ਹੋਏ ਸਨ, ਵਿਚ ਰੱਖੀ 60 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦਸਿਆ ਕਿ ਇਸ ਬਲੈਡਰਾਂ ਪਿੱਛੇ ਪੰਦਰਾਂ ਸੌ ਮੀਟਰ ਲੰਮੀ ਰੱਸੀ ਬੰਨ੍ਹੀ ਹੋਈ ਸੀ ਤੋਂ ਜੋ ਤਸਕਰ ਫੜ ਸਕਣ ਪਰ ਬੀ.ਐਸ.ਐਫ਼. ਦੇ ਜਵਾਨਾਂ ਦੀ ਮੁਸਤੈਦੀ ਦੇ ਨਾਲ ਉਹ ਅਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement