ਹਾਈ ਕਮਾਂਡ ਦੀ ਜ਼ਿੱਦ ਦਾ ਖਾਮਿਆਜ਼ਾ ਯੇਦਿਯੂਰੱਪਾ ਨੂੰ ਭੁਗਤਣਾ ਪਿਆ
Published : May 20, 2018, 12:41 pm IST
Updated : May 20, 2018, 12:41 pm IST
SHARE ARTICLE
Yeddyurappa's government was formed at the behest of the high command
Yeddyurappa's government was formed at the behest of the high command

ਭਾਜਪਾ ਦੇ ਰਣਨੀਤੀ ਘੜਣ ਵਾਲੇ ਆਗੂ ਘੱਟ ਗਿਣਤੀ ਸਰਕਾਰ ਦੇ ਪੱਖ ਵਿਚ ਨਹੀਂ ਸਨ।

ਭਾਜਪਾ ਦੇ ਰਣਨੀਤੀ ਘੜਣ ਵਾਲੇ ਆਗੂ ਘੱਟ ਗਿਣਤੀ ਸਰਕਾਰ ਦੇ ਪੱਖ ਵਿਚ ਨਹੀਂ ਸਨ। ਪਰ ਦਿੱਲੀ ਹਾਈ ਕਮਾਂਡ ਦੀ ਜ਼ਿਦ ਕਾਰਨ ਯੇਦਿਯੂਰੱਪਾ ਨੇ ਸਹੁੰ ਚੁੱਕੀ।  ਸੂਤਰਾਂ ਦੇ ਮੁਤਾਬਕ ਚੋਣ ਵਿਚ ਅਹਿਮ ਭੂਮਿਕਾ ਰੱਖਣ ਵਾਲੇ ਰਾਜ ਸਭਾ ਮੈਂਬਰ ਰਾਜੀਵ ਸ਼ਿਵ ਦਾ ਮੰਨਣਾ ਸੀ ਕਿ ਬਹੁਮਤ ਦਾ ਪ੍ਰਬੰਧ ਐਨੀ ਜਲਦੀ ਸੰਭਵ ਨਹੀਂ ਹੈ।

KarnatkaKarnatka ਪਹਿਲਾਂ ਕਾਂਗਰਸ - ਜੇਡੀਏਸ ਨੂੰ ਸਰਕਾਰ ਬਣਾਉਣ ਦਿਓ। ਫਲੋਰ ਟੈਸਟ ਲਈ ਰਾਜਪਾਲ ਵੱਲੋਂ ਉਨ੍ਹਾਂ ਨੂੰ 10-15 ਦਿਨ ਦਿੱਤੇ ਜਾਣਗੇ। ਇਸ ਦੌਰਾਨ ਕੋਸ਼ਿਸ਼ ਇਹ ਕੀਤੀ ਜਾਵੇ ਕਿ ਕਾਂਗਰਸ-ਜੇਡੀਏਸ ਸਰਕਾਰ ਪੱਖੀ ਕੁੱਝ ਵਿਧਾਇਕਾਂ ਨੂੰ ਤੋੜ ਕਿ ਭਾਜਪਾ ਨਾਲ ਮਿਲਾਇਆ ਜਾਵੇ ਤੇ ਫਲੋਰ ਟੈਸਟ ਕਾਂਗਰਸ-ਜੇਡੀਐਸ ਸਰਕਾਰ ਨੂੰ ਮਾਤ ਦਿਤੀ ਜਾਵੇ ਪਰ ਭਾਜਪਾ ਦੇ ਰਣਨੀਤੀਕਾਰਾਂ ਦੀ ਇੱਕ ਨਾ ਚੱਲੀ ਫ਼ਲਸਰੂਪ ਹਾਈ ਕਮਾਂਡ ਦੀ ਜ਼ਿੱਦ ਅੱਗੇ ਝੁਕਦਿਆਂ ਯੇਦਿਯੂਰੱਪਾ ਨੂੰ ਸਹੁੰ ਚੁੱਕਣੀ ਪਈ।

KarnatkaKarnatkaਹਾਈ ਕਮਾਂਡ ਦੀ ਜ਼ਿੱਦ ਦਾ ਖਾਮਿਆਜ਼ਾ ਯੇਦਿਯੂਰੱਪਾ ਨੂੰ ਉਸ ਵੇਲੇ ਭੁਗਤਣਾ ਪਿਆ ਜਦੋਂ ਸੁਪਰੀਮ ਕੋਰਟ ਨੇ ਅਗਲੇ ਹੀ ਦਿਨ ਬਹੁਮਤ ਸਾਬਤ ਕਰਨ ਦਾ ਹੁਕਮ ਸੁਣਾ ਦਿੱਤਾ ਜਦਕਿ ਭਾਜਪਾ ਦੀ ਪਹਿਲਾਂ ਰਣਨੀਤੀ ਇਹ ਸੀ ਕਿ ਰਾਜਪਾਲ ਤੋਂ ਬਹੁਮਤ ਸਾਬਤ ਕਰਨ ਲਈ 15 ਦਿਨ ਲੈ ਲਏ ਜਾਣਗੇ ਅਤੇ ਇਨ੍ਹਾਂ 15 ਦਿਨਾਂ ਵਿਚ ਕਾਂਗਰਸ ਜਾਂ ਜੇਡੀਐਸ ਦੇ ਕੁਝ ਵਿਧਾਇਕਾਂ ਨੂੰ ਨਾਲ ਮਿਲਾ ਕਿ ਫਲੋਰ ਟੈਸਟ ਪਾਸ ਕਰ ਲਿਆ ਜਾਵੇਗਾ ਪਰ ਸੁਪਰੀਮ ਕੋਰਟ ਦੇ ਡੰਡੇ ਅੱਗੇ ਯੇਦਿਯੂਰੱਪਾ ਬੇਵਸ ਹੋ ਗਿਆ ਅਤੇ ਉਨ੍ਹਾਂ ਨੇ ਫਲੋਰ ਟੈਸਟ ਤੋਂ ਪਹਿਲਾਂ ਹੀ ਹਾਰ ਮੰਨਦਿਆਂ ਹੀ ਅਸਤੀਫਾ ਦੇ ਦਿੱਤਾ। ਇਸ ਤਰ੍ਹਾਂ ਹਾਈ ਕਮਾਂਡ ਦੀ ਜ਼ਿੱਦ ਨਾਲ ਭਾਜਪਾ ਦੀ ਪੂਰੇ ਦੇਸ਼ ਵਿਚ ਕਿਰਕਰੀ ਹੋ ਗਈ।

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement