ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
Published : Apr 20, 2019, 9:04 pm IST
Updated : Apr 20, 2019, 9:04 pm IST
SHARE ARTICLE
Sadhvi Pragya
Sadhvi Pragya

ਪ੍ਰਗਿਆ ਨੇ ਕਿਹਾ ਸੀ - ਮੈਂ ਕਰਕਰੇ ਦਾ ਸਰਵਨਾਸ਼ ਹੋਣ ਦਾ ਸ਼ਰਾਪ ਦਿਤਾ ਸੀ ਅਤੇ ਇਸ ਦੇ ਸਵਾ ਮਹੀਨੇ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਮਾਰ ਦਿਤਾ

ਨਵੀਂ ਦਿੱਲੀ : 26/11 ਅੱਤਵਾਦੀ ਹਮਲੇ ਪਖਚ ਸ਼ਹੀਦ ਹੋਏ ਹੇਮੰਤ ਕਰਕਰੇ 'ਤੇ ਵਿਵਾਦਮਈ ਬਿਆਨ ਦੇਣ ਦੇ ਦੋਸ਼ ਵਿਚ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਭੋਪਾਲ ਕਲੈਕਟਰ ਸੁਦਾਨ ਖਾੜੇ ਨੇ ਸਨਿਚਰਵਾਰ ਨੂੰ ਦਸਿਆ,''ਅਸੀਂ ਇਸ ਬਿਆਨ 'ਤੇ ਖੁਦ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਵਿਚ ਸਹਾਇਕ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਅਸੀਂ ਇਸ ਪ੍ਰੋਗਰਾਮ ਦੇ ਆਯੋਜਕ ਅਤੇ ਉਸ ਵਿਅਕਤੀ ਵਿਰੁਧ ਨੋਟਿਸ ਜਾਰੀ ਕਰ ਰਹੇ ਹਾਂ, ਜਿਸ ਨੇ ਇਹ ਬਿਆਨ ਦਿਤਾ ਹੈ ਅਤੇ ਉਨ੍ਹਾਂ ਤੋਂ 24 ਘੰਟੇ ਵਿਚ ਜਵਾਬ ਮੰਗਾਂਗੇ। ਅਸੀਂ ਸਹਾਇਕ ਚੋਣ ਅਧਿਕਾਰੀ ਦੀ ਰਿਪੋਰਟ ਨੂੰ ਚੋਣ ਕਮਿਸ਼ਨ ਨੂੰ ਭੇਜਾਂਗੇ।''

Sadhvi PragyaSadhvi Pragya

ਖਾੜੇ ਨੇ ਦਸਿਆ ਕਿ ਅਸੀਂ ਚੋਣ ਜ਼ਾਬਤਾ ਦੌਰਾਨ ਇਸ ਪ੍ਰੋਗਰਾਮ ਦੇ ਆਯੋਜਕ ਨੂੰ ਕੁਝ ਸ਼ਰਤਾਂ 'ਤੇ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਦਿਤੀ ਸੀ। ਵੀਰਵਾਰ ਸ਼ਾਮ ਨੂੰ ਭੋਪਾਲ ਉੱਤਰ ਵਿਧਾਨ ਸਭਾ ਖੇਤਰ ਦੇ ਭਾਜਪਾ ਵਰਕਰਾਂ ਦੀ ਬੈਠਕ ਵਿਚ ਮੁੰਬਈ ਏ.ਟੀ.ਐੱਸ. ਦੇ ਸਾਬਕਾ ਮੁਖੀ ਹੇਮੰਤ ਕਰਕਰੇ 'ਤੇ ਜੇਲ ਵਿਚ ਤਸੀਹੇ ਦੇਣ ਦਾ ਦੋਸ਼ ਲਗਾਉਂਦੇ ਹੋਏ ਪ੍ਰਗਿਆ ਨੇ ਕਿਹਾ ਸੀ ਕਿ ਮੈਂ ਕਰਕਰੇ ਦਾ ਸਰਵਨਾਸ਼ ਹੋਣ ਦਾ ਸ਼ਰਾਪ ਦਿਤਾ ਸੀ ਅਤੇ ਇਸ ਦੇ ਸਵਾ ਮਹੀਨੇ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਮਾਰ ਦਿਤਾ।

Sadhvi PragyaSadhvi Pragya

ਹਾਲਾਂਕਿ ਇਸ ਬਿਆਨ ਦੇ ਇਕ ਦਿਨ ਬਾਅਦ ਚਾਰੇ ਪਾਸਿਓਂ ਆਲੋਚਨਾ ਹੋਣ ਤੋਂ ਬਾਅਦ ਪ੍ਰਗਿਆ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ ਅਤੇ ਮੁਆਫ਼ੀ ਵੀ ਮੰਗ ਲਈ ਸੀ। ਜ਼ਿਕਰਯੋਗ ਹੈ ਕਿ ਪ੍ਰਗਿਆ 2008 'ਚ ਹੋਏ ਮਾਲੇਗਾਓਂ ਧਮਾਕਾ ਮਾਮਲੇ 'ਚ ਦੋਸ਼ੀ ਹੈ ਅਤੇ ਫਿਲਹਾਲ ਜ਼ਮਾਨਤ 'ਤੇ ਚੱਲ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰਕਰੇ ਦੀ ਅਗਵਾਈ 'ਚ ਹੋਈ ਸੀ। 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਮੁੰਬਈ ਦੀਆਂ ਕਈ ਥਾਂਵਾਂ 'ਤੇ ਹਮਲੇ ਕੀਤੇ ਸਨ। ਉਸ ਦੌਰਾਨ ਕਰਕਰੇ ਅਤੇ ਮੁੰਬਈ ਪੁਲਸ ਦੇ ਕੁਝ ਹੋਰ ਅਧਿਕਾਰੀ ਸ਼ਹੀਦ ਹੋ ਗਏ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement