ਸਿੱਖ ਡਾਕਟਰ ਦੀ ਅਪੀਲ ਦੇ PM ਮੋਦੀ ਵੀ ਹੋਏ ਮੁਰੀਦ, ਨਹੀਂ ਰਹਿ ਸਕੇ ਤਾਰੀਫ਼ ਕੀਤੇ ਬਿਨ੍ਹਾਂ
Published : Mar 20, 2020, 3:59 pm IST
Updated : Mar 20, 2020, 3:59 pm IST
SHARE ARTICLE
File Photo
File Photo

ਏਮਜ਼ ਦੇ ਡਾਕਟਰ ਦੀ ‘ਕੋਰੋਨਾ ਵਾਇਰਸ ਦੌਰਾਨ ਘਰ ਅੰਦਰ ਰਹਿਣ’ ਦੀ ਅਪੀਲ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। ਇਕ ਨਿਊਜ਼ ਏਜੰਸੀ ਨੇ ਇੱਕ ਰਿਹਾਇਸ਼ੀ

ਨਵੀਂ ਦਿੱਲੀ: ਏਮਜ਼ ਦੇ ਡਾਕਟਰ ਦੀ ‘ਕੋਰੋਨਾ ਵਾਇਰਸ ਦੌਰਾਨ ਘਰ ਅੰਦਰ ਰਹਿਣ’ ਦੀ ਅਪੀਲ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। ਇਕ ਨਿਊਜ਼ ਏਜੰਸੀ ਨੇ ਇੱਕ ਰਿਹਾਇਸ਼ੀ ਡਾਕਟਰ ਦੀ ਤਸਵੀਰ ਸ਼ੇਅਰ ਕੀਤੀ ਜੋ ਲੋਕਾਂ ਨੂੰ "ਘਰ ਰਹਿਣ" ਦੀ ਅਪੀਲ ਕਰ ਰਿਹਾ ਹੈ। ਡਾ. ਅਮਰਿੰਦਰ ਸਿੰਘ ਮੱਲ੍ਹੀ ਜੋ ਏਮਜ਼, ਨਵੀਂ ਦਿੱਲੀ ਦੇ ਰਿਹਾਇਸ਼ੀ ਡਾਕਟਰ ਹਨ ਉਹਨਾਂ ਦੇ ਇਸ ਸੰਦੇਸ਼ ਨੂੰ ਇੱਕ ਕਾਗਜ਼ ‘ਤੇ ਪ੍ਰਿੰਟ ਕਰ ਕੇ ਤਸਵੀਰ ਸ਼ੇਅਰ ਕੀਤੀ ਹੈ।

File PhotoFile Photo

ਉਸ ‘ਚ ਲਿਖਿਆ ਹੈ, "ਮੈਂ ਤੁਹਾਡੇ ਲਈ ਕੰਮ ਕਰ ਰਿਹਾ ਹਾਂ, ਤੁਸੀਂ ਸਾਡੇ ਲਈ ਘਰ ਰਹੋ।" ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੰਮ ਕਰ ਰਹੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਤਰਤੀਬ ਵਿਚ ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਦਿੱਲੀ ਦੇ ਏਮਜ਼ ਡਾਕਟਰ ਦੀ ਵੀ ਪ੍ਰਸ਼ੰਸਾ ਕੀਤੀ।

Corona VirusCorona Virus

ਡਾਕਟਰ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 18 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ 169 ਹੋ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ- 17 ਇਟਲੀ ਦੇ, ਤਿੰਨ ਫਿਲਪੀਨਜ਼ ਦੇ, ਦੋ ਬ੍ਰਿਟੇਨ ਦੇ, ਇੱਕ ਕੈਨੇਡਾ, ਇੰਡੋਨੇਸ਼ੀਆ ਤੇ ਸਿੰਗਾਪੁਰ ਨਾਲ ਸਬੰਧਤ ਹੈ। ਦੱਸ ਦਈਏ ਕਿ ਭਾਰਤ ਵਿਚ ਹੁਣ ਤਕ ਚਾਰ ਮੌਤਾਂ ਵੀ ਹੋਈਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement