ਅਂਤਰਿਕਸ਼ ‘ਚੋਂ ਧਰਤੀ ਵੱਲ ਵਧ ਰਿਹਾ ਤਾਰਾ ਕਰ ਸਕਦੈ ਵੱਡਾ ਨੁਕਸਾਨ
Published : Mar 20, 2020, 10:46 am IST
Updated : Mar 30, 2020, 11:11 am IST
SHARE ARTICLE
NASA
NASA

ਅਮਰੀਕਾ ਦੀ ਅਂਤਰਿਕਸ਼ ਏਜ਼ੰਸੀ ਨਾਸਾ (NASA) ਨੇ ਇਕ ਵੱਡਾ ਖੁਲਾਸਾ ਕੀਤਾ ਹੈ

ਅਮਰੀਕਾ ਦੀ ਅਂਤਰਿਕਸ਼ ਏਜ਼ੰਸੀ  ਨਾਸਾ (NASA) ਨੇ ਇਕ ਵੱਡਾ ਖੁਲਾਸਾ ਕੀਤਾ ਹੈ ਕਿ  ਅਂਤਰਿਕਸ਼ ਤੋਂ ਇਕ ਬਹੁਤ ਵੱਡਾ ਤਾਰਾ ਧਰਤੀ  ਦੇ ਵੱਲ ਵੱਧ ਰਿਹਾ ਹੈ। ਦੱਸ ਦੱਈਏ ਕਿ ਇਹ ਤਾਰਾ ਧਰਤੀ ਦੀ ਸਭ ਤੋਂ ਉੱਚੀ ਪਹਾੜੀ ਮਾਉਂਟ ਐਵਰੈਸਟ ਤੋਂ ਵੀ ਕਈ ਗੁਣਾਂ ਵੱਡਾ ਹੈ। ਇਹ ਤਾਰਾ 31,319 ਕਿਲੋਮੀਟਰੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ ਮਤਲਬ ਕਿ 8.72 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ।

PhotoPhoto

ਜੇਕਰ ਇੰਨੀ ਤੇਜ ਰਫ਼ਤਾਰ ਨਾਲ ਇਹ ਤਾਰਾ ਧਰਤੀ ਦੇ ਕਿਸੇ ਵੀ ਹਿੱਸੇ ਨਾਲ ਟਕਰਾਇਆ ਤਾਂ ਇਹ ਉਸ ਹਿੱਸਾ  ਦਾ ਕਾਫੀ ਨੁਕਸਾਨ ਕਰ ਸਕਦਾ ਹੈ । ਹਾਲਾਂਕਿ ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਤਾਰਾ ਧਰਤੀ ਤੋਂ 64 ਲੱਖ ਕਿਲੋਮੀਟਰ ਦੀ ਦੂਰ ਤੋਂ ਗੁਜਰੇਗਾ ਪਰ ਦੱਸ ਦੱਈਏ ਕਿ ਅਂਤਰਿਕਸ਼ ਵਿਗਿਆਨ ਵਿਚ ਇਹ ਦੂਰੀ ਕੋਈ ਜਿਆਦਾ ਨਹੀਂ ਮੰਨੀ ਜਾਂਦੀ ਪਰ ਜੇ ਦੇਖਿਆ ਜਾਵੇ ਤਾਂ ਇਹ ਦੂਰੀ ਘੱਟ ਵੀ ਨਹੀਂ ਹੈ।

filefile

ਕਈ ਵਿਗਿਆਨੀ ਕਹਿ ਰਹੇ ਹਨ ਕਿ ਹੋ ਸਕਦਾ ਹੈ ਕਿ ਇਹ ਤਾਰਾ ਧਰਤੀ ਨਾਲ ਟਕਰਾ ਜਾਏ। ਇਸ ਤਾਰੇ ਨੂੰ 52768 (1998 OR 2) ਦਾ ਨਾਮ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਅਲਕਾ ਪਿੰਡ ਨੂੰ ਨਾਸਾ ਦੇ ਵਿਗਿਆਨੀਆਂ ਵੱਲੋਂ 1998 ਵਿਚ ਪਹਿਲੀ ਵਾਰ ਦੇਖਿਆ ਗਿਆ ਸੀ । ਇਸ ਦਾ ਵਿਆਸ ਕਰੀਬ ਚਾਰ ਕਿਲੋਮੀਟਰ ਦਾ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਤਾਰਾ 29 ਅਪ੍ਰੈਲ ਨੂੰ ਧਰਤੀ ਦੇ ਕੋਲ ਦੀ ਹੋ ਕੇ ਗੁਜਰੇਗਾ।

filefile

ਅਂਤਰਿਕਸ਼ ਵਿਗਿਆਨੀ ਡਾਕਟਰ ਸਟੀਬਨ ਨੇ ਦੱਸਿਆ ਕਿ ਕਿ ਅਲਕਾ ਪਿੰਡ 52768 ਸੂਰਜ ਦਾ ਇਕ ਚੱਕਰ ਲਗਾਉਣ ਵਿਚ 1,340 ਦਿਨ ਜਾਂ ਫਿਰ 3.7 ਸਾਲ ਲੈਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਤਾਰੇ ਦੀ ਹਰ 100 ਸਾਲ ਵਿਚ ਧਰਤੀ ਨਾਲ ਟਕਰਾਉਣ ਦੀਆਂ 50,000 ਸੰਭਾਵਨਾ ਹੁੰਦੀਆਂ ਹਨ। ਪਰ ਕਿਸੇ ਨਾ ਕਿਸੇ ਤਰੀਕੇ ਇਹ ਧਰਤੀ ਦੇ ਕੋਲ ਦੀ ਹੋ ਕੇ ਨਿਕਲ ਜਾਂਦੇ ਹਨ।

filefile

ਇਸ ਤਾਰੇ ਨੂੰ ਲੈ ਕੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਛੋਟੇ ਤਾਰੇ ਕੁਝ ਮੀਟਰ ਦੇ ਹੀ ਹੁੰਦੇ ਹਨ ਜਿਹੜੇ ਵਾਯੂਮੰਡਲ ਵਿਚ ਆਉਂਦੇ ਹੀ ਜਲ ਜਾਂਦੇ ਹਨ । ਇਸ ਲਈ ਇਨ੍ਹਾਂ ਨਾਲ ਕੋਈ ਬੜਾ ਨੁਕਸਾਨ ਨਹੀਂ ਹੁੰਦਾ। ਕਿਉਕਿ ਦੱਸ ਦੱਈਏ ਕਿ ਇਸਤੋਂ ਪਹਿਲਾ ਵੀ ਇਕ 20 ਮੀਟਰ ਲੰਬਾ ਅਲਕਾ ਪਿੰਡ ਸਾਲ 2013 ਵਿਚ ਵਾਯੂਮੰਡਲ ਵਿਚ ਆਇਆ ਸੀ ।PhotoPhoto

ਉਸਤੋਂ ਪਹਿਲਾ ਇਕ 40 ਮੀਟਰ ਲੰਬਾ ਪਿੰਡ 1908 ਵਿਚ ਆਇਆ ਸੀ ਜਿਹੜਾ ਵਾਯੂਮੰਡਲ ਵਿਚ ਆਉਦਿਆਂ ਹੀ ਜਲ ਗਿਆ ਸੀ। Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement