ਟਮਾਟਰ ਅਤੇ ਪਿਆਜ਼ ਤੋਂ ਬਾਅਦ ਹੁਣ ਵਧਣਗੇ ਦਾਲਾਂ ਦੇ ਭਾਅ
Published : Aug 22, 2017, 5:33 pm IST
Updated : Mar 20, 2018, 7:31 pm IST
SHARE ARTICLE
Dal
Dal

ਸਰਕਾਰ ਨੇ ਮਾਂਹ ਅਤੇ ਮੁੰਗੀ ਦੀ ਦਾਲ ਦੇ ਆਯਾਤ ਨੂੰ ਵਚਨਬੱਧ ਸ਼੍ਰੇਣੀ 'ਚ ਪਾ ਦਿਤਾ ਹੈ ਅਤੇ ਇਨ੍ਹਾਂ ਦੀ ਦਰਾਮਦ ਸੀਮਾ ਤਿੰਨ ਲੱਖ ਟਨ ਤੈਅ ਕਰ ਦਿਤੀ ਹੈ।

 

ਨਵੀਂ ਦਿੱਲੀ, 22 ਅਗੱਸਤ: ਸਰਕਾਰ ਨੇ ਮਾਂਹ ਅਤੇ ਮੁੰਗੀ ਦੀ ਦਾਲ ਦੇ ਆਯਾਤ ਨੂੰ ਵਚਨਬੱਧ ਸ਼੍ਰੇਣੀ 'ਚ ਪਾ ਦਿਤਾ ਹੈ ਅਤੇ ਇਨ੍ਹਾਂ ਦੀ ਦਰਾਮਦ ਸੀਮਾ ਤਿੰਨ ਲੱਖ ਟਨ ਤੈਅ ਕਰ ਦਿਤੀ ਹੈ। ਸਰਕਾਰ ਦੇ ਇਸ ਕਦਮ ਨਾਲ ਘਰੇਲੂ ਕੀਮਤਾਂ ਨੂੰ ਸਥਿਰ ਰੱਖਣ 'ਚ ਮਦਦ ਮਿਲੇਗੀ। ਇਨ੍ਹਾਂ ਦਾਲਾਂ ਦੀਆਂ ਘਰੇਲੂ ਕੀਮਤਾਂ ਨਿਊਨਤਮ ਸਮਰਥਨ ਮੁੱਲ ਤੋਂ ਹੇਠਾਂ ਚਲੀਆਂ ਗਈਆਂ ਹਨ ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਵਪਾਰਕ ਮੰਤਰਾਲੇ ਦੇ ਤਹਿਤ ਆਉਣ ਵਾਲੇ ਵਿਦੇਸ਼ ਵਪਾਰ ਮਹਾਨਿਦੇਸ਼ਾਲਿਆ (ਡੀ. ਜੀ. ਐਫ਼. ਟੀ.) ਨੇ ਵੀ ਕਿਹਾ ਕਿ ਇਨ੍ਹਾਂ ਦਾਲਾਂ ਦੇ ਦਰਾਮਦ ਦਾ ਸਾਲਾਨਾ ਕੋਟਾ ਤਿੰਨ ਲੱਖ ਟਨ ਦਾ ਹੋਵੇਗਾ। ਡੀ. ਜੀ. ਐਫ਼. ਟੀ. ਨੇ ਇਕ ਅਧਿਸੂਚਨਾ 'ਚ ਕਿਹਾ ਕਿ ਮਾਂਹ ਅਤੇ ਮੁੰਗੀ ਦੀ ਦਾਲ ਦਾ ਦਰਾਮਦ ਵਚਨਬੱਧ ਕੀਤਾ ਜਾਂਦਾ ਹੈ। ਪਹਿਲਾਂ ਇਹ ਮੁਫ਼ਤ ਸ਼੍ਰੇਣੀ 'ਚ ਸਨ। ਇਸ 'ਚ ਕਿਹਾ ਗਿਆ ਹੈ ਕਿ ਇਹ ਵਚਨਬੱਧ ਕਿਸੇ ਦੋ-ਪੱਖੀ ਅਤੇ ਖੇਤਰੀ ਸਮਝੌਤੇ ਤਹਿਤ ਸਰਕਾਰ ਦੀਆਂ ਦਰਾਮਦ ਵਚਨਬੱਧਤਾਵਾਂ 'ਤੇ ਲਾਗੂ ਨਹੀਂ ਹੋਵੇਗਾ।  
ਜੂਨ 'ਚ ਖ਼ਤਮ ਹੋਣ ਵਾਲੀ ਫ਼ਸਲ ਸਾਲ 2016-17 'ਚ ਮੁੰਗੀ ਦਾ  ਉਤਪਾਦਨ ਰੀਕਾਰਡ 20.7 ਲੱਖ ਟਨ ਹੋ ਗਿਆ ਜੋ ਪਿਛਲੇ ਸਾਲ 'ਚ 15.9 ਲੱਖ ਟਨ ਦਾ ਸੀ। ਭਾਰਤ ਦੁਨੀਆਂ 'ਚ ਦਾਲਾਂ ਦਾ ਸੱਭ ਤੋਂ ਵੱਡਾ ਉਤਪਾਦਨ ਅਤੇ ਦਰਾਮਦ ਕਰਨ ਵਾਲਾ ਦੇਸ਼ ਹੈ। ਇਸ ਮਹੀਨੇ ਦੇ ਸ਼ੁਰੂ 'ਚ ਸਰਕਾਰ ਨੇ ਅਰਹਰ ਦਾਲ ਦੇ ਦਰਾਮਦ ਨੂੰ ਵੀ ਵਚਨਬੱਧ ਸ਼੍ਰੇਣੀ 'ਚ ਦਿਤਾ ਹੈ।  
(ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement