ਮਹਿਲਾ ਅਧਿਆਪਕ ਨੇ ਸਿਰ ਮੁੰਡਵਾ ਕੇ ਰਾਹੁਲ ਗਾਂਧੀ ਨੂੰ ਭੇਜੇ ਵਾਲ, ਜਾਣੋ ਕੀ ਹੈ ਕਾਰਨ
Published : Feb 20, 2020, 9:54 am IST
Updated : Feb 20, 2020, 10:00 am IST
SHARE ARTICLE
Photo
Photo

ਬੀਤੇ 72 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਗੈਸਟ ਸਕਾਲਰਸ ਲਈ ਬੁੱਧਵਾਰ ਦਾ ਦਿਨ ਬੇਹੱਦ ਭਾਵੁਕ ਕਰਨ ਵਾਲਾ ਰਿਹਾ।

ਮੱਧ ਪ੍ਰਦੇਸ਼: ਭੋਪਾਲ ਵਿਚ ਬੀਤੇ 72 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਗੈਸਟ ਸਕਾਲਰਸ ਲਈ ਬੁੱਧਵਾਰ ਦਾ ਦਿਨ ਬੇਹੱਦ ਭਾਵੁਕ ਕਰਨ ਵਾਲਾ ਰਿਹਾ। ਬੁੱਧਵਾਰ ਦੁਪਹਿਰ ਨੂੰ ਧਰਨਾ ਦੇ ਰਹੀ ਇਕ ਔਰਤ ਨੇ ਅਪਣੇ ਕੇਸ ਤਿਆਗਦੇ ਹੋਏ ਜਨਤਕ ਰੂਪ ਤੋਂ ਖੁਦ ਦਾ ਮੁੰਡਨ ਕਰਵਾ ਲਿਆ। ਮੁੰਡਨ ਕਰਵਾਉਣ ਵਾਲੀ ਗੈਸਟ ਸਕਾਲਰ ਦਾ ਨਾਂਅ ਡਾਕਟਰ ਸ਼ਾਹੀਨ ਖ਼ਾਨ ਹੈ।

PhotoPhoto

ਮੁੰਡਨ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਇਹ ਔਰਤ ਭਾਵੂਕ ਹੋ ਗਈ। ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਗੈਸਟ ਸਕਾਲਰਸ ਨਾਲ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਸਾਲ ਤੱਕ ਇੰਤਜ਼ਾਰ ਕੀਤਾ ਤੇ ਉਸ ਤੋਂ ਬਾਅਦ ਅੰਦੋਲਨ ਸ਼ੁਰੂ ਕਰ ਦਿੱਤਾ ਤਾਂ ਗੈਸਟ ਸਕਾਲਰਸ ਨੂੰ ਫਾਲਨ ਆਊਟ ਨੋਟਿਸ ਮਿਲਣਾ ਸ਼ੁਰੂ ਹੋ ਗਿਆ।

PhotoPhoto

ਉਹਨਾਂ ਕਿਹਾ ਕਿ ਉਹ ਇੱਥੇ ਦੋ ਮਹੀਨੇ ਤੋਂ ਠੰਢ ਵਿਚ ਧਰਨਾ ਦੇ ਰਹੇ ਹਨ ਪਰ ਸਰਕਾਰ ਨੇ ਕੋਈ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਉਹਨਾਂ ਨੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦਾ ਭਵਿੱਖ ਬਣਾਇਆ ਪਰ ਹੁਣ ਸਾਡਾ ਅਪਣਾ ਭਵਿੱਖ ਖਤਰੇ ਵਿਚ ਹੈ, ਇਸ ਲਈ ਅਸੀਂ ਲਿਖਤੀ ਆਰਡਰ ਮਿਲਣ ਤੱਕ ਨਹੀਂ ਉਠਾਂਗੇ।

PhotoPhoto

ਉੱਥੇ ਹੀ ਗੈਸਟ ਸਕਾਲਰਸ ਨਿਯਮਤ ਸੰਘਰਸ਼ ਮੋਰਚੇ ਦੇ ਮੁਖੀ ਦੇਵਰਾਜ ਸਿੰਘ ਨੇ ਕਿਹਾ ਕਿ ਇਸ ਤੋਂ ਦੁਖਦਾਈ ਦਿਨ ਗੈਸਟ ਸਕਾਲਰਸ ਲਈ ਨਹੀਂ ਹੋ ਸਕਦਾ ਕਿਉਂਕਿ ਇਸ ਔਰਤ ਨੇ ਅਪਣੇ ਕੇਸ ਤਿਆਗ ਦਿੱਤੇ। ਡਾਕਟਰ ਸ਼ਾਹੀਨ ਨੇ ਜੋ ਬਾਲ ਮੁੰਡਵਾਏ ਹਨ, ਉਹਨਾਂ ਨੂੰ ਅਸੀਂ ਰਾਹੁਲ ਗਾਂਧੀ ਕੋਲ ਭੇਜਾਂਗੇ ਤਾਂ ਜੋ ਉਹਨਾਂ ਨੂੰ ਪਤਾ ਚੱਲ ਸਕੇ ਕਿ ਉਹਨਾਂ ਦੇ ਦਿੱਤੇ ਗਏ ਵਚਨ ਦਾ ਇੱਥੇ ਪਾਲਣ ਨਹੀਂ ਹੋ ਰਿਹਾ ਹੈ।

Rahul gandhi and Kapil Mishra Tweet Photo

ਉੱਥੇ ਹੀ ਗੈਸਟ ਸਕਾਲਰ ਦੇ ਮੁੰਡਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱੜ ਮੰਤਰੀ ਕਮਲਨਾਥ ‘ਤੇ ਟਵੀਟ ਕਰਕੇ ਨਿਸ਼ਾਨਾ ਸਾਧਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement