ਕੋਵਿਡ-19 ਬੀਮਾਰੀ ਮਗਰੋਂ ਅਮਿਤ ਸ਼ਾਹ ਏਮਜ਼ ਵਿਚ ਦਾਖ਼ਲ
Published : Aug 19, 2020, 8:36 pm IST
Updated : Aug 19, 2020, 8:36 pm IST
SHARE ARTICLE
Amit Shah
Amit Shah

ਕੋਵਿਡ-19 ਬੀਮਾਰੀ ਮਗਰੋਂ ਅਮਿਤ ਸ਼ਾਹ ਏਮਜ਼ ਵਿਚ ਦਾਖ਼ਲ

ਨਵੀਂ ਦਿੱਲੀ, 18 ਅਗੱਸਤ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੋਵਿਡ-19 ਬੀਮਾਰੀ ਮਗਰੋਂ ਦੇਖਭਾਲ ਲਈ ਏਮਜ਼ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਦਸਿਆ ਕਿ ਥਕਾਣ ਅਤੇ ਸਰੀਰ ਵਿਚ ਦਰਦ ਦੀ ਸ਼ਿਕਾਇਤ ਕਾਰਨ ਸ਼ਾਹ ਨੂੰ ਇਥੇ ਭਰਤੀ ਕਰਾਇਆ ਗਿਆ ਹੈ। ਏਮਜ਼ ਦੇ ਬਿਆਨ ਮੁਤਾਬਕ ਸ਼ਾਹ ਠੀਕ ਹਨ ਅਤੇ ਹਸਪਤਾਲ ਤੋਂ ਅਪਣਾ ਕੰਮਕਾਜ ਕਰ ਰਹੇ ਹਨ। ਗ੍ਰਹਿ ਮੰਤਰੀ ਦੀ ਕੋਰੋਨਾ ਜਾਂਚ ਵਿਚ ਲਾਗ ਦੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਕੋਵਿਡ-19 ਬੀਮਾਰੀ ਮਗਰੋਂ ਦੇਖਭਾਲ ਲਈ ਏਮਜ਼ ਵਿਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦਾ ਕੋਰੋਨਾ ਵਾਇਰਸ ਲਾਗ ਦਾ ਇਲਾਜ ਮੇਦਾਂਤਾ ਹਸਪਤਾਲ ਵਿਚ ਹੋਇਆ ਸੀ। ਡਾਕਟਰਾਂ ਨੇ ਪਹਿਲਾਂ ਕਿਹਾ ਸੀ ਕਿ ਉਹ ਕੁੱਝ ਦਿਨ ਘਰ ਵਿਚ ਇਕਾਂਤਵਾਸ ਵਿਚ ਰਹਿਣਗੇ। ਸ਼ਾਹ ਨੇ ਦੋ ਅਗੱਸਤ ਨੂੰ ਟਵਿਟਰ 'ਤੇ ਲਿਖਿਆ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਹਨ।  (ਏਜੰਸੀ) imageAmit Shah

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement