ਖ਼ਬਰਾਂ |

ਤਾਜ਼ਾ |

ਸੰਸਦ ਇਜਲਾਸ ਵਿੱਚ ਸਿੱਖਿਆ ਖੇਤਰ 'ਚ ਜਵਾਬਦੇਹੀ 'ਤੇ ਚਰਚਾ ਹੋਈ, ਤਾਂ ਵਾਂਗਚੁਕ ਭੁੱਖ ਹੜਤਾਲ ਖ਼ਤਮ ਕਰ ਦੇਣਗੇ: ਗੀਤਾਂਜਲੀ
Published : Jul 19, 2026, 10:08 pm IST
Updated : Jul 19, 2026, 10:08 pm IST
SHARE ARTICLE
If accountability in education sector is discussed in Parliament session,Wangchuk will end his hunger strike: Geetanjali
If accountability in education sector is discussed in Parliament session,Wangchuk will end his hunger strike: Geetanjali

'ਵਾਂਗਚੁਕ ਨੇ ਅਪੀਲ ਕੀਤੀ ਹੈ ਕਿ ਭਲਕੇ ਦਾ ਮਾਰਚ ਸ਼ਾਂਤਮਈ ਤਰੀਕੇ ਨਾਲ ਕੱਢਿਆ ਜਾਵੇ'

ਨਵੀਂ ਦਿੱਲੀ: ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਆਂਗਮੋ ਨੇ ਐਤਵਾਰ ਨੂੰ ਕਹਾ ਕਿ ਜੇਕਰ ਸਿਆਸੀ ਪਾਰਟੀਆਂ ਦੇ ਆਗੂ ਸਫਦਰਜੰਗ ਹਸਪਤਾਲ ਵਿੱਚ ਉਨ੍ਹਾਂ (ਵਾਂਗਚੁਕ) ਨਾਲ ਮੁਲਾਕਾਤ ਕਰਦੇ ਹਨ ਅਤੇ ਇਹ ਭਰੋਸਾ ਦਿਵਾਉਂਦੇ ਹਨ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਇਜਲਾਸ ਵਿੱਚ ਸਿੱਖਿਆ ਖੇਤਰ 'ਚ ਜਵਾਬਦੇਹੀ ਦਾ ਮੁੱਦਾ ਚੁੱਕਿਆ ਜਾਵੇਗਾ, ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰ ਦੇਣਗੇ।

ਗੀਤਾਂਜਲੀ ਨੇ ਜੰਤਰ-ਮੰਤਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਂਗਚੁਕ ਨੇ ਸੰਦੇਸ਼ ਦਿੱਤਾ ਹੈ ਕਿ ਜੇਕਰ ਸਿਆਸੀ ਪਾਰਟੀਆਂ ਦੇ ਆਗੂ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕਣ ਦਾ ਵਾਅਦਾ ਕਰਦੇ ਹਨ, ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰ ਦੇਣਗੇ।

ਜੰਤਰ-ਮੰਤਰ 'ਤੇ 'ਕਾਕਰੋਚ ਜਨਤਾ ਪਾਰਟੀ' (ਕਾਜਪਾ) ਕਥਿਤ ਨੀਟ (NEET) ਪ੍ਰਸ਼ਨ ਪੱਤਰ ਲੀਕ ਦੇ ਖ਼ਿਲਾਫ਼ ਅਤੇ ਸਿੱਖਿਆ ਸੁਧਾਰਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਹੈ।

ਗੀਤਾਂਜਲੀ ਨੇ ਕਿਹਾ, "ਜੇਕਰ ਸਿਆਸੀ ਪਾਰਟੀਆਂ ਦੇ ਆਗੂ ਹਸਪਤਾਲ ਵਿੱਚ ਸੋਨਮ ਨਾਲ ਮੁਲਾਕਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਮਾਨਸੂਨ ਇਜਲਾਸ ਦੌਰਾਨ ਸਿੱਖਿਆ ਖੇਤਰ ਵਿੱਚ ਜਵਾਬਦੇਹੀ ਦਾ ਮੁੱਦਾ ਉਠਾਉਣਗੇ, ਤਾਂ ਉਹ ਭਲਕੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦੇਣਗੇ।"

ਉਨ੍ਹਾਂ ਨੇ ਸੋਮਵਾਰ ਨੂੰ ਪ੍ਰਸਤਾਵਿਤ ਕਾਜਪਾ ਦੇ 'ਚਲੋ ਸੰਸਦ' ਮਾਰਚ ਤੋਂ ਪਹਿਲਾਂ ਅੰਦੋਲਨ ਦੇ ਸਮਰਥਕਾਂ ਲਈ ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਦਾ ਵਾਂਗਚੁਕ ਦਾ ਸੰਦੇਸ਼ ਵੀ ਸਾਂਝਾ ਕੀਤਾ।

ਗੀਤਾਂਜਲੀ ਨੇ ਕਿਹਾ, "ਸੋਨਮ ਨੇ ਸਾਡੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਭਲਕੇ ਦਾ ਮਾਰਚ ਸ਼ਾਂਤਮਈ ਤਰੀਕੇ ਨਾਲ ਕੱਢਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪ੍ਰਦਰਸ਼ਨ ਦੀ ਕਿਸੇ ਗਲਤ ਉਦੇਸ਼ ਲਈ ਵਰਤੋਂ ਨਾ ਹੋਵੇ।"

ਵਾਂਗਚੁਕ ਦੀ ਸਿਹਤ ਨੂੰ ਲੈ ਕੇ ਜਾਰੀ ਚਿੰਤਾਵਾਂ 'ਤੇ ਗੀਤਾਂਜਲੀ ਨੇ ਕਿਹਾ ਕਿ ਸਮਾਜਿਕ ਕਾਰਕੁਨ ਦੀ ਹਾਲਤ ਸਥਿਰ ਹੈ।

ਉਨ੍ਹਾਂ ਨੇ ਕਿਹਾ, "ਸੋਨਮ ਦੀ ਸਿਹਤ ਬਿਲਕੁਲ ਠੀਕ ਹੈ। ਮੈਂ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਤਬਦੀਲ ਕਰਵਾਉਣ ਲਈ ਹਾਈ ਕੋਰਟ ਵਿੱਚ ਪੂਰੀ ਕੋਸ਼ਿਸ਼ ਕੀਤੀ, ਪਰ ਮੈਂ ਸਫ਼ਲ ਨਹੀਂ ਹੋ ਸਕੀ।"

ਦਿੱਲੀ ਪੁਲਿਸ ਨੇ ਜੰਤਰ-ਮੰਤਰ 'ਤੇ ਤਿੰਨ ਹਫ਼ਤਿਆਂ ਤੋਂ ਮਰਨ ਵਰਤ 'ਤੇ ਬੈਠੇ ਵਾਂਗਚੁਕ ਨੂੰ ਸ਼ਨੀਵਾਰ ਤੜਕੇ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾ ਕੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ।

ਗੀਤਾਂਜਲੀ ਨੇ ਦੱਸਿਆ ਹੈ ਕਿ ਵਾਂਗਚੁਕ ਹਸਪਤਾਲ ਵਿੱਚ ਵੀ ਆਪਣੀ ਭੁੱਖ ਹੜਤਾਲ ਜਾਰੀ ਰੱਖ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਡ੍ਰਿਪ ਲੈਣ ਤੋਂ ਇਨਕਾਰ ਕਰ ਰਹੇ ਹਨ। 

ਦੂਜੇ ਪਾਸੇ, ਕਾਜਪਾ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਦਾਅਵਾ ਕੀਤਾ ਕਿ 'ਸੰਸਦ ਮਾਰਚ' ਦੇ ਤੈਅ ਪ੍ਰੋਗਰਾਮ ਤੋਂ ਪਹਿਲਾਂ ਹੀ ਲਗਭਗ 20,000 ਲੋਕ ਜੰਤਰ-ਮੰਤਰ ਅਤੇ ਉਸ ਦੇ ਆਲੇ-ਦੁਆਲੇ ਮੌਜੂਦ ਹਨ।

ਦਾਸ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, "ਜੰਤਰ-ਮੰਤਰ ਅਤੇ ਉਸ ਦੇ ਆਲੇ-ਦੁਆਲੇ 20,000 ਲੋਕ ਮੌਜੂਦ ਹਨ ਅਤੇ ਅਜੇ 20 ਜੁਲਾਈ ਵੀ ਨਹੀਂ ਆਈ ਹੈ। ਧਰਮਿੰਦਰ ਪ੍ਰਧਾਨ, ਹੁਣ ਤੁਹਾਡੀ ਜਵਾਬਦੇਹੀ ਦਾ ਸਮਾਂ ਆ ਗਿਆ ਹੈ।"

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement