ਇਕ ਦਿਨ ਵਿਚ 334 ਮੌਤਾਂ, 12,881 ਮਾਮਲੇ, ਮ੍ਰਿਤਕਾਂ ਦੀ ਕੁਲ ਗਿਣਤੀ 12,337 ਹੋਈ
Published : Jun 19, 2020, 8:03 am IST
Updated : Jun 19, 2020, 8:03 am IST
SHARE ARTICLE
corona virus
corona virus

ਭਾਰਤ ਵਿਚ ਇਕ ਦਿਨ ਵਿਚ ਕੋਵਿੰਡ 19 ਦੇ ਰੀਕਾਰਡ 12,881 ਮਾਮਲੇ ਆਉਣ ਨਾਲ ਪੀੜਤਾਂ ਦੀ ਕੁਲ ਗਿਣਤੀ 3,66,946 'ਤੇ ਪਹੁੰਚ ਗਈ

ਨਵੀਂ ਦਿੱਲੀ, 18 ਜੂਨ : ਭਾਰਤ ਵਿਚ ਇਕ ਦਿਨ ਵਿਚ ਕੋਵਿੰਡ 19 ਦੇ ਰੀਕਾਰਡ 12,881 ਮਾਮਲੇ ਆਉਣ ਨਾਲ ਪੀੜਤਾਂ ਦੀ ਕੁਲ ਗਿਣਤੀ 3,66,946 'ਤੇ ਪਹੁੰਚ ਗਈ ਹੈ ਅਤੇ 334 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 12,337 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 1 ਜੂਨ ਤੋਂ 18 ਜੂਨ ਤਕ ਕੋਰੋਨਾ ਵਾਇਰਸ ਦੇ ਲਾਗ ਦੇ ਮਾਮਲਿਆਂ ਵਿਚ 17,6411 ਮਾਮਲਿਆਂ ਦਾ ਵਾਧਾ ਹੋਇਆ ਹੈ। ਕੋਵਿੰਡ 19 ਦੇ ਮਾਮਲਿਆਂ ਵਿਚ ਸਿਖਰਲੇ ਦਸ ਰਾਜਾਂ ਵਿਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਯੂ.ਪੀ. ਸ਼ਾਮਲ ਹਨ।

File PhotoFile Photo

ਦੇਸ਼ ਵਿਚ ਬੁਧਵਾਰ ਨੂੰ ਲਾਗ ਨਾਲ ਸੱਭ ਤੋਂ ਜ਼ਿਆਦਾ 203 ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਦੋ ਦਿਨਾਂ ਵਿਚ ਭਾਰਤ ਵਿਚ ਕੋਵਿੰਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 2.8 ਫ਼ੀ ਸਦੀ ਤੋਂ ਵੱਧ ਕੇ 3.3 ਫ਼ੀ ਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਸਵੇਰੇ 8 ਵਜੇ ਤਕ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਫ਼ਿਲਹਾਲ 160384 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਜਦਕਿ 194324 ਲੋਕ ਸਿਹਤਯਾਬ ਹੋ ਚੁਕੇ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ ਹੈ।    (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement