ਕੋਰੋਨਾ ਸੰਕਟ ‘ਚ ਮੋਦੀ ਸਰਕਾਰ ਨੇ ਬਦਲਿਆ ਇਹ ਨਿਯਮ, 75 ਕਰੋੜ ਲੋਕਾਂ ‘ਤੇ ਹੋਵੇਗਾ ਅਸਰ
Published : Mar 19, 2020, 11:05 am IST
Updated : Apr 9, 2020, 8:33 pm IST
SHARE ARTICLE
Photo
Photo

ਕੋਰੋਨਾ ਵਾਇਰਸ ਕਾਰਨ ਭਾਰਤ ਸਮੇਤ ਦੁਨੀਆ ਭਰ ਵਿਚ ਲਾਕਡਾਊਨ ਦੇ ਹਾਲਾਤ ਪੈਦਾ ਹੋ ਗਏ ਹਨ।

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਭਾਰਤ ਸਮੇਤ ਦੁਨੀਆ ਭਰ ਵਿਚ ਲਾਕਡਾਊਨ ਦੇ ਹਾਲਾਤ ਪੈਦਾ ਹੋ ਗਏ ਹਨ। ਲੋਕ ਅਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਰਾਸ਼ਨ ਨੂੰ ਸਟਾਕ ਕਰ ਰਹੇ ਹਨ। ਇਹਨਾਂ ਹਾਲਾਤਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਖੁਰਾਕ ਅਤੇ ਖਪਤਕਾਰ ਮਾਮਲਿਆਂ  ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਦੱਸਿਆ ਕਿ ਨਵੇਂ ਨਿਯਮ ਦਾ ਫਾਇਦਾ ਦੇਸ਼ ਦੇ 75 ਕਰੋੜ ਲੋਕਾਂ ਨੂੰ ਮਿਲ ਸਕੇਗਾ। ਰਾਮਵਿਲਾਸ ਪਾਸਵਾਨ ਮੁਤਾਬਕ ਸਸਤਾ ਅਨਾਰ ਹਾਸਲ ਕਰਨ ਦੇ ਹੱਕਦਾਰ 75 ਕਰੋੜ ਲੋਕਾਂ ਨੂੰ ਛੇ ਮਹੀਨੇ ਦਾ ਰਾਸ਼ਨ ਇਕੱਠਾ ਲੈਣ ਦੀ ਛੁੱਟ ਦਿੱਤੀ ਜਾਵੇਗੀ। ਹਾਲੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੋ ਮਹੀਨੇ ਦਾ ਅਨਾਜ ਸਮੇਂ ਤੋਂ ਪਹਿਲਾਂ ਲੈਣ ਦੀ ਛੁੱਟ ਹੈ।

ਨਿਊਜ਼ ਏਜੰਸੀ ਨੂੰ ਰਾਮ ਵਿਲਾਸ ਪਾਸਵਾਨ ਨੇ ਦੱਸਿਆ ਕਿ ‘ਸਾਡੇ ਗੋਦਾਮਾਂ ਵਿਚ ਅਨਾਜ ਦਾ ਕਾਫ਼ੀ ਭੰਡਾਰ ਹੈ। ਅਸੀਂ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਗਰੀਬ ਲੋਕਾਂ ਨੂੰ ਇਕ ਵਾਰ ਛੇ ਮਹੀਨਿਆਂ ਲਈ ਅਨਾਜ ਦਾ ਕੋਟਾ ਵਧਾਉਣ ਦੀ ਆਗਿਆ ਦਿੱਤੀ ਜਾਵੇ। ”

ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਵਿਚਕਾਰ ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਪਾਬੰਧੀ ਲਾਗੂ ਹੋਣ ‘ਤੇ ਗਰੀਬ ਲੋਕਾਂ ਨੂੰ ਅਨਾਜ ਹਾਸਲ ਕਰਨ ਵਿਚ ਦਿੱਕਤ ਨਾ ਹੋਵੇ। ਦੱਸ ਦਈਏ ਕਿ ਫਿਲਹਾਲ ਸਿਰਫ਼ ਪੰਜਾਬ ਸਰਕਾਰ ਨੇ ਲੋਕਾਂ ਨੂੰ ਛੇ ਮਹੀਨੇ ਦਾ ਕੋਟਾ ਇਕੱਠਾ ਚੁੱਕਣ ਦੀ ਇਜਾਜ਼ਤ ਦੇ ਰੱਖੀ ਹੈ।

ਪਾਸਵਾਨ ਮੁਤਾਬਕ ਇਸ ਸਮੇਂ ਸਰਕਾਰੀ ਗੋਦਾਮਾਂ ਵਿਚ 4.35 ਕਰੋੜ ਟਨ ਜ਼ਿਆਦਾ ਅਨਾਜ ਪਿਆ ਹੋਇਆ ਹੈ ਜੋ ਸੁਰੱਖਿਅਤ ਬਫ਼ਰ ਸਟਾਕ ਦੀ ਲੋੜ ਤੋਂ ਜ਼ਿਆਦਾ ਹੈ। ਇਸ ਵਿਚ 272,19 ਲੱਖ ਟਨ ਚੌਲ ਅਤੇ 162.79 ਲੱਖ ਟਨ ਕਣਕ ਹੈ।

ਜਨਤਕ ਵੰਡ ਪ੍ਰਣਾਲੀ ਲਈ ਅਪ੍ਰੈਲ ਵਿਚ ਬਫ਼ਰ ਵਿਚ 135 ਲੱਖ ਟਨ ਚੌਲ ਅਤੇ 74.2 ਲੱਖ ਟਨ ਕਣਕ ਦਾ ਭੰਡਾਰ ਸੁਰੱਖਿਅਤ ਮੰਨਿਆ ਜਾਂਦਾ ਹੈ। ਸਰਕਾਰ ਦਾ ਇਹ ਫੈਸਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਲੋਕ ਕੋਰੋਨਾ ਵਾਇਰਸ ਦੇ ਡਰ ਤੋਂ ਘਰਾਂ ਵਿਚ ਰਾਸ਼ਣ-ਪਾਣੀ ਇਕੱਠਾ ਕਰ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement