ਨੈਸ਼ਨਲ ਮੀਡੀਏ ਨੂੰ ਹਿੰਦੂ ਨੌਜਵਾਨ ਦਾ ਚੈਲੇਂਜ,ਕਿਹਾ ਖ਼ਾਲਸਾ ਪੰਥ ਦੀ ਫੰਡਿੰਗ ਬਾਰੇ ਕਰਨ ਡਿਬੇਟ
Published : Dec 18, 2020, 7:51 pm IST
Updated : Dec 18, 2020, 8:45 pm IST
SHARE ARTICLE
farmer protest
farmer protest

ਮੈਂ ਕਿਸਾਨਾਂ ਦੀ ਸੇਵਾ ਕਰਨਾ ਆਪਣੀ ਖ਼ੁਸ਼ਕਿਸਮਤੀ ਸਮਝਦਾ ਹਾਂ।

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ) : ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਧਰਨੈ ਦੌਰਾਨ ਇਕ ਹਿੰਦੂ ਨੌਜਵਾਨ ਨੇ ਨੈਸ਼ਨਲ ਮੀਡੀਏ ਦੇ ਪੱਤਰਕਾਰ ਨੂੰ ਚੈਲੰਜ ਕਰਦਿਆਂ ਕਿਹਾ ਕਿ ਖ਼ਾਲਸਾ ਪੰਥ ਤੋਂ ਫੰਡਿੰਗ ਦਾ ਹਿਸਾਬ ਮੰਗਣ ਵਾਲੇ ਮੇਰੇ ਨਾਲ ਕਰਨ ਡਿਬੇਟ । ਵਿਸ਼ਾਲ ਨਾਂਅ  ਦੇ ਨੌਜਵਾਨ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਪ੍ਰਾਪਤ ਹੋਇਆ ਹੈ , ਮੈਂ ਕਿਸਾਨਾਂ ਦੀ ਸੇਵਾ ਕਰਨਾ ਆਪਣੀ ਖ਼ੁਸ਼ਕਿਸਮਤੀ ਸਮਝਦਾ ਹਾਂ।  ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਕੱਲੀ ਲੰਗਰ ਦੀ ਸੇਵਾ ਨਹੀਂ ਕਰਦਾ, ਖ਼ਾਲਸਾ ਪੰਥ ਹਰ ਉਸ ਚੀਜ਼ ਦੀ ਸੇਵਾ ਕਰਦਾ ਹੈ ਜਿਸ ਦੀ  ਲੋੜਵੰਦਾਂ ਨੂੰ ਸਭ ਤੋਂ ਵੱਧ ਨੂੰ ਲੋੜ ਹੁੰਦੀ ਹੈ। ਨੌਜਵਾਨ ਨੇ ਕਿਹਾ ਕਿ ਖ਼ਾਲਸਾ ਪੰਥ ਹਰ ਉਸ ਜਗ੍ਹਾ ਹੁੰਦਾ ਹੈ, ਜਿਥੇ ਲੋਕ ਪੀੜਿਤ ਹੁੰਦੇ ਹਨ।

photophoto ਇਸ ਲਈ ਖ਼ਾਲਸਾ ਪੰਥ ਦੀ ਸੇਵਾ ‘ਤੇ  ਸਵਾਲ ਉਠਾਉਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਜ਼ਰੂਰ ਮਾਰਨ।  ਉਨ੍ਹਾਂ ਨੇ ਜ਼ੀ ਨਿਊਜ਼ ਦੇ ਪੱਤਰਕਾਰ ਸੁਧੀਰ ਚੌਧਰੀ ਨੂੰ  ਡਿਬੇਟ ਲਈ ਲਲਕਾਰਦਿਆਂ ਕਿਹਾ ਕਿ ਜਿੱਥੇ ,ਜਿਵੇਂ ਜਦੋਂ , ਜਿੱਥੇ ਮਰਜ਼ੀ ਆ ਕੇ ਮੇਰੇ ਨਾਲ ਡਿਬੇਟ ਕਰ ਸਕਦਾ ਹੈ। ਸੇਵਾ ਕਰਨ ਵਾਲਿਆਂ ਤੇ ਸਵਾਲ ਕਰਨੇ ਸੌਖੇ ਹਨ ਪਰ ਸਵਾ ਕਰਨੀ ਔਖੀ ਹੈ।   ਨੌਜਵਾਨ ਵਿਸ਼ਾਲ ਨੇ ਕਿਹਾ ਕਿ ਮੈਂ ਨਾ ਤਾਂ ਕਿਸਾਨ ਦਾ ਪੁੱਤਰ ਹਾਂ, ਨਾ ਮੇਰੇ ਖਾਨਦਾਨ ਵਿੱਚ ਕੋਈ ਖੇਤੀ ਕਰਦਾ ਹੈ ਪਰ ਫਿਰ ਵੀ ਮੈਨੂੰ ਕਿਸਾਨਾਂ ਨਾਲ ਹਮਦਰਦੀ ਹੈ ਤੇ ਖ਼ਾਲਸਾ  ਦੀ ਅਗਵਾਈ ਵਿੱਚ ਕਿਸਾਨਾਂ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ।  

photophotoਉਨ੍ਹਾਂ ਕਿਹਾ ਕਿ ਜਦੋਂ ਖ਼ਾਲਸਾ ਪੰਥ ਨੇ ਕੋਰੋਨਾ ਕਾਲ ਦੌਰਾਨ ਲੋਕਾਂ ਦੀ ਸੇਵਾ ਕੀਤੀ ਉਦੋਂ ਕਿਉਂ ਨਹੀਂ ਸਵਾਲ ਉਠਾਏ , ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਖ਼ਾਲਸਾ ਪੰਥ ਉਨ੍ਹਾਂ ਦੀ ਸੇਵਾ ਕਰ ਰਿਹਾ ਹੈ ਅਤੇ ਮੀਡੀਆ ਉਨ੍ਹਾਂ ਤੇ ਸਵਾਲ ਖੜੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦਾ ਕੋਈ ਧਰਮ ਨਹੀਂ ਹੁੰਦਾ, ਉਸ ਦਾ ਧਰਮ ਪੇਟ ਹੁੰਦਾ ਹੈ, ਭੁੱਖ ਭੁੱਖ ਹੁੰਦੀ ਹੈ। ਉਨ੍ਹਾਂ ਕਿਹਾ ਭੁੱਖਾ ਇਨਸਾਨ ਰਾਮ ਦੀ ਖੀਰ ਵੀ ਖਾਏਂਗਾ ਅਤੇ ਰਹੀਮ ਦੀ ਖਿਚੜੀ ਵੀ ਖਾਏਂਗਾ , ਕਿਉਂਕਿ ਉਹ ਭੁੱਖਾ ਹੈ।  

Modi Modiਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਦੋਂ ਲੋਕ ਖ਼ਾਲਸਾ ਪੰਥ ਦੀ ਫੰਡਿੰਗ ‘ਤੇ ਸਵਾਲ ਚੁੱਕਦੇ ਹਨ  ਉਨ੍ਹਾਂ ਕਿਹਾ ਕਿ ਇਹ ਉਹੀ ਉਹ ਮੀਡੀਆ ਜਦੋਂ ਕਦੇ ਇਹ ਕਹਿੰਦਾ ਸੀ । ਜਿਥੇ ਲੋਕ ਪੀੜਿਤ ਹੁੰਦੇ ਹਨ, ਉੱਥੇ ਖ਼ਾਲਸਾ ਪੰਥ ਸੇਵਾ ਲਈ ਪਹੁੰਚ ਜਾਂਦਾ ਹੈ।  ਨੌਜਵਾਨ ਨੇ ਕਿਹਾ ਕਿ ਨਿਸ਼ਾਨ ਸਾਹਿਬ ਖ਼ਾਲਸਾ ਪੰਥ ਦਾ ਪ੍ਰਤੀਕ ਹੈ ਨਾ ਕਿ ਖ਼ਾਲਿਸਤਾਨ ਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਕੋਲ ਆਪਣਾ ਝੰਡਾ ਨਹੀਂ ਹੈ, ਖ਼ਾਲਸਾ ਪੰਥ ਨੂੰ ਇਹ ਝੰਡਾ ਵਿਰਾਸਤ ਵਿੱਚੋਂ ਮਿਲਿਆ ਹੈ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement