ਰੇਲ ਯਾਤਰੀ ਰੋਟੀ-ਪਾਣੀ ਨਾਲ ਲੈ ਕੇ ਜਾਣ ਨਹੀਂ ਤਾਂ ਹੋ ਜਾਵੇਗੀ ਜੇਬ ਢਿੱਲੀ
Published : Dec 18, 2019, 12:56 pm IST
Updated : Dec 18, 2019, 12:56 pm IST
SHARE ARTICLE
Photo
Photo

ਸਟੇਸ਼ਨਾ 'ਤੇ ਲੱਗੀ ਸਟਾਲ, ਟਰਾਲੀ, ਠੇਲਾ ਆਦਿ 'ਤੇ ਖਾਣੇ ਦੀ ਕੀਮਤਾਂ ਵਿਚ ਨਹੀਂ ਆਵੇਗੀ ਕੋਈ ਤਬਦੀਲੀ

ਨਵੀਂ ਦਿੱਲੀ : ਰੇਲਵੇ ਬੋਰਡ ਨੇ ਸਟੇਸ਼ਨਾ 'ਤੇ ਨਾਸ਼ਤਾ, ਦੁਪਹਿਰ ਅਤੇ ਸ਼ਾਮ ਦੇ ਖਾਣੇ ਦੀ ਦਰਾਂ ਵਿਚ 40 ਤੋਂ 60 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਰੇਲ ਯਾਤਰੀਆਂ ਨੂੰ ਫੂਡ ਪਲਾਜ਼ਾ,ਫੂਡ ਕੋਰਟ, ਜਨਾਹਾਰ ਆਦਿ ਵਿਚ ਆਪਣੀ ਭੁੱਖ ਮਿਟਾਉਣ ਦੇ ਲਈ ਜੇਬ ਢਿੱਲੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਰੇਲਵੇ ਬੋਰਡ ਨੇ ਪਹਿਲੀ ਵਾਰ ਦੇਸ਼ ਭਰ ਵਿਚ ਸਾਰੇ ਸ਼ਟੇਸ਼ਨਾਂ 'ਤੇ ਮੈਨਯੂ ਵਿਚ ਚਿਕਨ ਕਰੀ-ਚਿਕਨ ਬਰਿਆਨੀ ਵੇਚਣ ਦੀ ਮੰਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਟਰੇਨਾਂ ਵਿਚ ਮਾਸਾਹਾਰੀ ਖਾਣਾ ਮਿਲਦਾ ਹੈ ਪਰ ਸਟੇਸ਼ਨਾਂ 'ਤੇ ਇਸ ਦੀ ਵਿਕਰੀ 'ਤੇ ਪਾਬੰਦੀ ਸੀ।

PhotoPhoto

ਰੇਲਵੇ ਬੋਰਡ ਨੇ ਸਟੇਸ਼ਨਾਂ 'ਤੇ ਨਾਸ਼ਤੇ ਅਤੇ ਖਾਣੇ ਦੀ ਦਰਾਂ ਵਧਾਉਣ ਦੀ ਮੰਜ਼ੂਰੀ 12 ਦਸੰਬਰ ਨੂੰ ਦੇ ਦਿੱਤੀ ਹੈ। ਬੋਰਡ ਵੱਲੋਂ ਸਾਰੇ ਜ਼ੋਨਲ ਰੇਲਵੇ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਅਧੀਨ ਸਵੇਰ ਦਾ ਨਾਸ਼ਤਾ 25 ਰੁਪਏ ਤੋਂ ਵੱਧ ਕੇ 35 ਰੁਪਏ ਕਰ ਦਿੱਤਾ ਗਿਆ ਹੈ। ਮਾਸਾਹਾਰੀ ਨਾਸਤੇ ਦੀ ਕੀਮਤ 30 ਰੁਪਏ ਤੋਂ ਵਧਾ ਕੇ 45 ਰੁਪਏ ਕਰ ਦਿੱਤੀ ਹੈ ਜਦਕਿ ਸ਼ਾਕਾਹਾਰੀ ਖਾਣਾ 45 ਰੁਪਏ ਦੀ ਥਾਂ ਹੁਣ 70 ਰੁਪਏ ਵਿਚ ਮਿਲੇਗਾ। ਮਾਸਾਹਾਰੀ ਖਾਣੇ ਦੀ ਕੀਮਤ ਵੀ 50 ਰੁਪਏ ਤੋਂ ਵਧਾ ਕੇ 80 ਰੁਪਏ ਕਰ ਦਿੱਤੀ ਗਈ ਹੈ।

PhotoPhoto

ਰੇਲਵੇ ਬੋਰਡ ਨੇ ਮਾਸਾਹਾਰ ਦੇ ਸ਼ੌਕੀਨਾਂ ਦੇ ਲਈ ਦੇਸ਼ ਦੇ ਸਾਰੇ ਸਟੇਸ਼ਨਾਂ 'ਤੇ ਚਿਕਨ ਕਰੀ,ਚਿਕਨ ਬਰਿਆਨੀ ਦੀ ਵਿਕਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਚਿਕਨ ਕਰੀ 120 ਰੁਪਏ ਅਤੇ ਚਿਕਨ ਬਰਿਆਨੀ 100 ਰੁਪਏ, ਮਾਸਾਹਾਰੀ ਬਰਿਆਨੀ 80 ਰੁਪਏ ਦੀ ਹੈ।  

PhotoPhoto

ਰੇਲਵੇ ਸਟੇਸ਼ਨਾ 'ਤੇ ਲੱਗੀ ਸਟਾਲ, ਟਰਾਲੀ, ਠੇਲਾ ਆਦਿ 'ਤੇ ਖਾਣੇ ਦੀ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਆਵੇਗੀ। ਦੇਸ਼ ਭਰ ਵਿਚ ਸਟੇਸ਼ਨਾ ‘ਤੇ 10 ਹਜ਼ਾਰ ਤੋਂ ਵੱਧ ਸਟਾਲ ਅਤੇ ਟਰਾਲੀ ਵਾਲੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement