ਸੰਸਦ ਗੇਟ ਦੇ ਬੈਰਿਕੇਡ ਨਾਲ ਟੈਕਸੀ ਟਕਰਾਉਣ ਤੋਂ ਤੁਰਤ ਬਾਅਦ ਜਾਰੀ ਹੋਇਆ ਅਲਰਟ 
Published : Dec 18, 2018, 2:02 pm IST
Updated : Dec 18, 2018, 2:05 pm IST
SHARE ARTICLE
Parliament house
Parliament house

ਖ਼ਬਰਾਂ ਮੁਤਾਬਕ ਇਸ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਸਚੇਤ ਹੋ ਗਈਆਂ ਅਤੇ ਸੀਆਰਪੀਐਫ ਦੀ ਤੇਜ ਕਾਰਵਾਈ ਟੀਮ ਸੰਸਦ ਦੇ ਦਰਵਾਜੇ ਵਿਖੇ ਆ ਪੁੱਜੀ।

ਨਵੀਂ ਦਿੱਲੀ, ( ਪੀਟੀਆਈ) :  ਸੰਸਦ ਭਵਨ ਵਿਖੇ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਵਨ ਦੇ ਬਾਹਰ ਇਕ ਨਿਜੀ ਟੈਕਸੀ ਬੈਰਿਕੇਡ ਨਾਲ ਟਕਰਾ ਗਈ, ਜਿਸ ਤੋਂ ਤੁਰਤ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ ਕਰ ਦਿਤਾ ਗਿਆ। ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਇਸ ਘਟਨਾ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਖ਼ਬਰਾਂ ਮੁਤਾਬਕ ਇਸ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਸਚੇਤ ਹੋ ਗਈਆਂ

AlertAlert

ਅਤੇ ਸੀਆਰਪੀਐਫ ਦੀ ਤੇਜ ਕਾਰਵਾਈ ਟੀਮ ਸੰਸਦ ਦੇ ਦਰਵਾਜੇ ਵਿਖੇ ਆ ਪੁੱਜੀ ਅਤੇ ਗੇਟ ਨੂੰ ਪੂਰੀ ਤਰ੍ਹਾਂ ਘੇਰ ਲਿਆ। ਇਸ ਤੋਂ ਬਾਅਦ ਗੱਡੀ ਦੀ ਜਾਂਚ ਕਰਵਾਈ ਗਈ। ਜਿਸ ਤੋਂ ਪਤਾ ਲਗਾ ਕਿ ਉਹ ਇਕ ਨਿਜੀ ਟੈਕਸੀ ਹੈ ਜਿਸ ਦੀ ਵਰਤੋਂ ਸੰਸਦ ਮੰਤਰੀਆਂ ਵੱਲੋਂ ਕੀਤੀ ਜਾਂਦੀ ਹੈ। ਹਾਲਾਤਾਂ ਦੇ ਮੁੜ ਤੋਂ ਪਹਿਲਾਂ ਵਰਗੇ ਹੁੰਦੇ ਸਾਰ ਹੀ ਤੁਰਤ ਅਲਰਟ ਨੂੰ ਰੱਦ ਕਰ ਦਿਤਾ ਗਿਆ। ਦੱਸ ਦਈਏ ਕਿ ਸਰਦ ਰੁੱਤ ਦੇ ਸੈਸ਼ਨ ਦਾ ਅੱਜ 6ਵਾਂ ਦਿਨ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement