ਖ਼ਬਰਾਂ |

ਤਾਜ਼ਾ |

ਭਾਰਤੀ ਚੋਣ ਕਮਿਸ਼ਨ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਦੋਵਾਂ ਧੜਿਆਂ ਨੂੰ ਨਵੇਂ ਨਾਂ ਅਤੇ ਚੋਣ ਨਿਸ਼ਾਨ ਅਲਾਟ
Published : Sep 18, 2026, 3:28 pm IST
Updated : Sep 18, 2026, 3:28 pm IST
SHARE ARTICLE
Election Commission of India allocates new names and election symbols to both factions of Trinamool Congress
Election Commission of India allocates new names and election symbols to both factions of Trinamool Congress

ਅਰੂਪ ਰਾਏ ਦੀ ਅਗਵਾਈ ਵਾਲੇ ਗਰੁੱਪ ਨੂੰ 'ਡੇਮੋਕ੍ਰੇਟਿਕ ਤ੍ਰਿਣਮੂਲ ਕਾਂਗਰਸ' ਨਾਂ ਅਤੇ 'ਲਿਫ਼ਾਫ਼ਾ' ਚੋਣ ਨਿਸ਼ਾਨ ਦਿੱਤਾ ਗਿਆ

ਕੋਲਕਾਤਾ: ਬੰਗਾਲ ਵਿੱਚ ਦੋ ਵਿਧਾਨ ਸਭਾ ਸੀਟਾਂ 'ਤੇ ਉਪ-ਚੋਣਾਂ ਤੋਂ 18 ਦਿਨ ਪਹਿਲਾਂ ਚੋਣ ਕਮਿਸ਼ਨ ਨੇ TMC ਦੇ ਦੋਵਾਂ ਧੜਿਆਂ ਨੂੰ ਅੱਲਗ-ਅੱਲਗ ਨਾਂ ਅਤੇ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਮਮਤਾ ਬੈਨਰਜੀ ਦੇ ਧੜੇ ਨੂੰ ‘ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਅਤੇ ‘ਫੁੱਟਬਾਲ ਖਿਡਾਰੀ’ ਦਾ ਨਿਸ਼ਾਨ ਮਿਲਿਆ ਹੈ, ਜਦਕਿ ਦੂਜੇ ਧੜੇ ਨੂੰ ‘ਡੇਮੋਕ੍ਰੇਟਿਕ ਤ੍ਰਿਣਮੂਲ ਕਾਂਗਰਸ’ ਅਤੇ ‘ਲਿਫ਼ਾਫ਼ਾ’ ਦਿੱਤਾ ਗਿਆ ਹੈ।

ਇਸ ਤੋਂ ਇੱਕ ਦਿਨ ਪਹਿਲਾਂ ਕਮਿਸ਼ਨ ਨੇ ਦੋਵਾਂ ਧੜਿਆਂ ਨੂੰ ‘ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਨਾਂ ਅਤੇ ‘ਫੁੱਲ-ਘਾਹ’ ਵਾਲਾ ਅਸਲ ਚੋਣ ਨਿਸ਼ਾਨ ਵਰਤਣ 'ਤੇ ਰੋਕ ਲਗਾ ਦਿੱਤੀ ਸੀ। ਇਹ ਅੰਤਰਿਮ ਵਿਵਸਥਾ ਹੈ। ਅਸਲ ਨਾਂ ਅਤੇ ਨਿਸ਼ਾਨ 'ਤੇ ਅੰਤਿਮ ਫੈਸਲਾ ਅਜੇ ਆਉਣਾ ਬਾਕੀ ਹੈ।

ਹੁਣ ਦੋਵੇਂ ਧੜੇ ਉਪ-ਚੋਣਾਂ ਵਿੱਚ ਨਵੇਂ ਪਾਰਟੀ ਨਾਂ ਅਤੇ ਚੋਣ ਨਿਸ਼ਾਨ ਨਾਲ ਚੋਣ ਲੜਨਗੇ। ਨੰਦੀਗ੍ਰਾਮ ਅਤੇ ਰੇਜੀਨਗਰ ਵਿੱਚ 6 ਅਕਤੂਬਰ ਨੂੰ ਵੋਟਿੰਗ ਹੈ ਅਤੇ ਨਤੀਜਾ 9 ਅਕਤੂਬਰ ਨੂੰ ਆਵੇਗਾ। ਪੱਛਮੀ ਬੰਗਾਲ ਦੀਆਂ ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਸੀਟਾਂ 'ਤੇ 6 ਅਕਤੂਬਰ ਨੂੰ ਉਪ-ਚੋਣਾਂ ਹਨ। ਰਿਤਬਰਤ ਬੈਨਰਜੀ ਦੀ ਅਗਵਾਈ ਵਾਲੇ ਬਾਗੀ TMC ਧੜੇ ਵੱਲੋਂ ਮੁਹੰਮਦ ਏਤੇਸ਼ਾਮੁਲ ਹੱਕ ਨੰਦੀਗ੍ਰਾਮ ਤੋਂ ਅਤੇ ਸਫ਼ੀਉੱਦੀਨ ਸ਼ੇਖ ਰੇਜੀਨਗਰ ਤੋਂ ਚੋਣ ਲੜਨਗੇ।

ਉੱਥੇ ਹੀ, ਸਾਬਕਾ ਸੀ.ਐੱਮ. ਮਮਤਾ ਬੈਨਰਜੀ ਦੀ TMC ਨੇ ਐਤਵਾਰ ਨੂੰ ਨੰਦੀਗ੍ਰਾਮ ਤੋਂ ਸੰਚਿਤਾ ਪ੍ਰਧਾਨ (ਡੇ) ਅਤੇ ਰੇਜੀਨਗਰ ਤੋਂ ਰਬੀਉਲ ਆਲਮ ਚੌਧਰੀ ਨੂੰ ਉਮੀਦਵਾਰ ਐਲਾਨਿਆ ਸੀ। TMC ਕੋਲ ਕੁੱਲ 28 ਲੋਕ ਸਭਾ ਸੰਸਦ ਮੈਂਬਰ ਸਨ, ਜਿਨ੍ਹਾਂ ਵਿੱਚੋਂ 20 ਵੱਖ ਹੋ ਗਏ ਹਨ। ਹੁਣ ਲੋਕ ਸਭਾ ਵਿੱਚ ਮਮਤਾ ਕੋਲ ਸਿਰਫ਼ 8 ਸੰਸਦ ਮੈਂਬਰ ਬਚੇ ਹਨ। ਰਾਜ ਸਭਾ ਦੀ ਗੱਲ ਕਰੀਏ ਤਾਂ 13 ਵਿੱਚੋਂ ਦੋ ਸੰਸਦ ਮੈਂਬਰ ਅਸਤੀਫ਼ਾ ਦੇ ਚੁੱਕੇ ਹਨ, ਯਾਨੀ ਸਿਰਫ਼ 11 ਰਾਜ ਸਭਾ ਸੰਸਦ ਮੈਂਬਰ ਹੀ ਬਚੇ ਹਨ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement