45 ਦਿਨਾਂ ਵਿਚ ਤਿਆਰ ਹੋਇਆ ਦੇਸ਼ ਦਾ ਪਹਿਲਾ 3D ਪ੍ਰਿੰਟਿੰਗ ਤਕਨੀਕ ਵਾਲਾ ਡਾਕ ਘਰ
Published : Aug 18, 2023, 3:51 pm IST
Updated : Aug 18, 2023, 3:51 pm IST
SHARE ARTICLE
India's first 3D-printed post office opens in Bengaluru
India's first 3D-printed post office opens in Bengaluru

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੰਗਲੁਰੂ ਵਿਚ ਕੀਤਾ ਉਦਘਾਟਨ

 

ਬੰਗਲੁਰੂ: ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁਕਰਵਾਰ ਨੂੰ ਬੰਗਲੁਰੂ ਵਿਚ 3ਡੀ ਪ੍ਰਿੰਟਿੰਗ ਤਕਨੀਕ ਨਾਲ ਤਿਆਰ ਭਾਰਤ ਦੇ ਪਹਿਲੇ ਡਾਕ ਘਰ ਦਾ ਉਦਘਾਟਨ ਕੀਤਾ। ਡਾਕ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਹਿਰ ਦੇ ਕੈਂਬਰਿਜ ਲੇਆਉਟ ਵਿਚ 1,021 ਵਰਗ ਫੁੱਟ ਦੇ ਖੇਤਰ ਵਿਚ ਬਣਿਆ ਡਾਕ ਘਰ ਇਸ ਦੇ ਉਦਘਾਟਨ ਤੋਂ ਬਾਅਦ ਚਾਲੂ ਹੋ ਜਾਵੇਗਾ।

India's first 3D-printed post office opens in BengaluruIndia's first 3D-printed post office opens in Bengaluru

ਡਾਕ ਅਧਿਕਾਰੀਆਂ ਮੁਤਾਬਕ ਇਸ ਡਾਕ ਘਰ ਦਾ ਨਿਰਮਾਣ ਲਾਰਸਨ ਐਂਡ ਟੂਬਰੋ ਲਿਮਟਿਡ ਨੇ ਕੀਤਾ ਹੈ ਜਦਕਿ ਆਈ.ਆਈ.ਟੀ. ਮਦਰਾਸ ਨੇ ਇਸ ਲਈ ਤਕਨੀਕੀ ਮਾਰਗਦਰਸ਼ਨ ਮੁਹੱਈਆ ਕਰਵਾਈ ਹੈ। ਉਦਘਾਟਨ ਤੋਂ ਬਾਅਦ ਵੈਸ਼ਨਵ ਨੇ ਕਿਹਾ,"ਵਿਕਾਸ ਦੀ ਭਾਵਨਾ, ਅਪਣੀ ਖੁਦ ਦੀ ਤਕਨਾਲੋਜੀ ਨੂੰ ਵਿਕਸਤ ਕਰਨ ਦੀ ਭਾਵਨਾ, ਕੁੱਝ ਅਜਿਹਾ ਕਰਨ ਦੀ ਭਾਵਨਾ ਜਿਸ ਨੂੰ ਪਹਿਲੇ ਸਮਿਆਂ ਵਿਚ ਅਸੰਭਵ ਮੰਨਿਆ ਜਾਂਦਾ ਸੀ - ਇਹ ਇਸ ਸਮੇਂ ਦੀ ਪਰਿਭਾਸ਼ਿਤ ਵਿਸ਼ੇਸ਼ਤਾ ਹੈ।"

India's first 3D-printed post office opens in BengaluruIndia's first 3D-printed post office opens in Bengaluru

ਡਾਕਖਾਨੇ ਦੀ ਸਾਰੀ ਉਸਾਰੀ ਦਾ ਕੰਮ 45 ਦਿਨਾਂ ਵਿਚ ਮੁਕੰਮਲ ਕਰ ਲਿਆ ਗਿਆ। ਇਸ ਨੂੰ ਰਵਾਇਤੀ ਤਰੀਕੇ ਨਾਲ ਬਣਾਉਣ ਵਿਚ ਲਗਭਗ ਛੇ ਤੋਂ ਅੱਠ ਮਹੀਨੇ ਲੱਗ ਗਏ ਹੋਣਗੇ। ਲਾਗਤ ਅਤੇ ਸਮੇਂ ਦੀ ਬਚਤ 3ਡੀ-ਕੰਕਰੀਟ ਪ੍ਰਿੰਟਿੰਗ ਤਕਨਾਲੋਜੀ ਨੂੰ ਰਵਾਇਤੀ ਇਮਾਰਤ ਨਿਰਮਾਣ ਪ੍ਰਣਾਲੀਆਂ ਦਾ ਇਕ ਵਿਹਾਰਕ ਵਿਕਲਪ ਬਣਾਉਂਦੀ ਹੈ।

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement