ਕੋਵਿਡ-19 ਦੇ ਮਾਮਲੇ 10 ਅਗਸਤ ਤਕ 20 ਲੱਖ ਦੇ ਪਾਰ ਹੋ ਜਾਣਗੇ : ਰਾਹੁਲ
Published : Jul 18, 2020, 7:26 am IST
Updated : Jul 18, 2020, 7:26 am IST
SHARE ARTICLE
Rahul Gandhi
Rahul Gandhi

ਖ਼ਰਾਬ ਅਰਥਚਾਰੇ ਅਤੇ ਵਿਦੇਸ਼ ਨੀਤੀ ਕਾਰਨ ਚੀਨ ਹਮਲਾਵਰ ਹੋਇਆ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 10 ਲੱਖ ਤੋਂ ਵੱਧ ਹੋਣ 'ਤੇ ਕਿਹਾ ਕਿ ਜੇ ਕੋਵਿਡ-19 ਇਸੇ ਤੇਜ਼ੀ ਨਾਲ ਫੈਲਿਆ ਤਾਂ 10 ਅਗੱਸਤ ਤਕ ਲਾਗ ਦੇ ਮਾਮਲੇ 20 ਲੱਖ ਦੇ ਪਾਰ ਚਲੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁਕਣੇ ਚਾਹੀਦੇ ਹਨ।  ਕਾਂਗਰਸ ਆਗੂ ਨੇ ਟਵਿਟਰ 'ਤੇ ਕਿਹਾ, '10,00,000 ਦਾ ਅੰਕੜਾ ਪਾਰ ਹੋ ਗਿਆ ਹੈ।

Covid 19Covid 19

ਇਸੇ ਤੇਜ਼ੀ ਨਾਲ ਕੋਵਿਡ-19 ਫੈਲਿਆ ਤਾਂ 10 ਅਗੱਸਤ ਤਕ ਦੇਸ਼ ਵਿਚ 20,00,000 ਤੋਂ ਵੱਧ ਲੋਕ ਪੀੜਤ ਹੋਣਗੇ। ਸਰਕਾਰ ਨੂੰ ਮਹਾਂਮਾਰੀ ਰੋਕਣ ਲਈ ਠੋਸ ਕਦਮ ਚੁਕਣੇ ਚਾਹੀਦੇ ਹਨ। ਚੀਨ ਨਾਲ ਰੇੜਕੇ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਦੇ ਫ਼ੇਲ ਹੋਣ ਦੀ ਹਾਲਤ ਵਿਚ ਆਉਣ ਅਤੇ ਅਰਥਚਾਰੇ ਦੀ ਹਾਲਤ ਖ਼ਰਾਬ ਹੋਣ ਕਾਰਨ ਚੀਨ ਸਰਹੱਦ 'ਤੇ ਸਾਡੇ ਵਿਰੁਧ ਹਮਲਾਵਰ ਰਿਹਾ।

Economy Economy

ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਸ ਵੇਲੇ ਲਗਭਗ ਸਾਰੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਰਿਸ਼ਤੇ ਖ਼ਰਾਬ ਹਨ ਅਤੇ ਸਰਕਾਰ ਨੇ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਲਈ ਵਿਰੋਧੀ ਧਿਰ ਦੇ ਸੁਝਾਵਾਂ ਨੂੰ ਪ੍ਰਵਾਨ ਨਹੀਂ ਕੀਤਾ। ਕਾਂਗਰਸ ਆਗੂ ਨੇ ਵੀਡੀਉ ਜਾਰੀ ਕਰ ਕੇ ਸਵਾਲ ਕੀਤਾ, 'ਆਖ਼ਰ ਚੀਨ ਇਸ ਸਮੇਂ ਹਮਲਾਵਰ ਕਿਉਂ ਹੋਇਆ? ਚੀਨ ਨੇ ਐਲਏਸੀ 'ਤੇ ਹਮਲੇ ਲਈ ਇਹ ਸਮਾਂ ਕਿਉਂ ਚੁਣਿਆ।

Rahul GandhiRahul Gandhi

ਭਾਰਤ ਵਿਚ ਅਜਿਹੀ ਹਾਲਤ ਹੈ ਜਿਸ ਨੇ ਚੀਨ ਨੂੰ ਮੌਕਾ ਦਿਤਾ। ਇਸ ਸਮੇਂ ਅਜਿਹੀ ਖ਼ਾਸ ਗੱਲ ਕੀ ਹੈ ਜਿਸ ਨਾਲ ਚੀਨ ਨੂੰ ਇਹ ਵਿਸ਼ਵਾਸ ਹੋਇਆ ਕਿ ਉਹ ਭਾਰਤ ਵਿਰੁਧ ਜੇਰਾ ਕਰ ਸਕਦਾ ਹੈ? ਗਾਂਧੀ ਨੇ ਕਿਹਾ, 'ਦੇਸ਼ ਦੀ ਰਖਿਆ ਕਿਸੇ ਇਕ ਬਿੰਦੂ 'ਤੇ ਟਿਕੀ ਨਹੀਂ ਹੁੰਦੀ ਸਗੋਂ ਇਹ ਕੰਮ ਕਈ ਤਾਕਤਾਂ ਦਾ ਸੰਗਮ ਹੁੰਦਾ ਹੈ। ਦੇਸ਼ ਦੀ ਵਿਦੇਸ਼ ਨੀਤੀ ਸਬੰਧਾਂ ਨਾਲ ਹੁੰਦੀ ਹੈ, ਇਸ ਦੀ ਰਾਖੀ ਗੁਆਂਢੀ ਮੁਲਕਾਂ ਨਾਲ ਹੁੰਦੀ ਹੈ, ਇਸ ਦੀ ਰਾਖੀ ਅਰਥਚਾਰੇ ਨਾਲ ਹੁੰਦੀ ਹੈ।' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement