ਦੁਨੀਆਂ ਵਿਚ ਇਕੱਠੇ ਆਏ ਤੇ ਇਕੱਠੇ ਹੀ ਕਹਿ ਗਏ ਅਲਵਿਦਾ, ਕੋਰੋਨਾ ਨੇ ਲਈ ਜੁੜਵਾਂ ਭਰਾਵਾਂ ਦੀ ਜਾਨ
Published : May 18, 2021, 12:28 pm IST
Updated : May 18, 2021, 12:40 pm IST
SHARE ARTICLE
Twin brothers
Twin brothers

23 ਅਪ੍ਰੈਲ ਨੂੰ ਦੋਵਾਂ ਨੇ ਮਨਾਇਆ ਆਪਣਾ 24 ਵਾਂ ਜਨਮਦਿਨ

ਮੇਰਠ: 23 ਅਪ੍ਰੈਲ 1997 ਨੂੰ ਮੇਰਠ ਵਿੱਚ ਜੁੜਵਾਂ ਭਰਾਵਾਂ ਨੇ ਜਨਮ ਲਿਆ ਅਤੇ ਗ੍ਰੈਗਰੀ ਰੇਮੰਡ ਰਾਫੇਲ ਦਾ ਘਰ ਖੁਸ਼ੀਆਂ ਨਾਲ ਭਰ ਗਿਆ। ਵੱਡੇ ਹੁੰਦਿਆਂ, ਦੋਵੇਂ ਭਰਾ ਜੋਫਰਡ ਵਰਗੀਜ਼ ਗ੍ਰੈਗਰੀ ਅਤੇ ਰੈਲਫਰਡ ਜੋਰਜ ਗ੍ਰੈਗਰੀ, ਦੀਆਂ ਸ਼ਰਾਰਤਾਂ ਨਾਲ ਪੂਰੇ ਘਰ ਦਾ ਮਨ ਲੱਗਿਆ ਰਹਿੰਦਾ ਪਰ ਕਿਸਮਤ ਨੂੰ ਸ਼ਾਇਦ ਉਸ ਪਰਿਵਾਰ ਦੀਆਂ ਖ਼ੁਸ਼ੀਆਂ ਮਨਜੂਰ ਨਹੀਂ ਸਨ।

Twin brothersTwin brothers

ਜਨਮ ਤੋਂ 24 ਸਾਲ ਬਾਅਦ, 24 ਅਪ੍ਰੈਲ 2021 ਨੂੰ, ਦੋਵੇਂ ਭਰਾਵਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਅਤੇ 14 ਮਈ ਨੂੰ ਦੋਵਾਂ ਨੇ ਦਮ ਤੋੜ ਦਿੱਤਾ। ਜੁੜਵਾਂ ਭਰਾਵਾਂ ਦੇ ਪਿਤਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਦੋਵਾਂ ਨੇ ਆਪਣਾ 24 ਵਾਂ ਜਨਮਦਿਨ ਮਨਾਇਆ।

Twin brothersTwin brothers

ਪਿਤਾ ਨੇ ਕਿਹਾ ਕਿ ਦੋਵੇਂ ਇਕੱਠੇ ਪੈਦਾ ਹੋਏ ਸਨ ਅਤੇ ਸਾਰੇ ਕੰਮ ਇਕੱਠੇ ਹੀ ਕਰਦੇ ਸਨ। ਉਹਨਾਂ ਦੋਵਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਸੀ। ਉਹ ਇਕੱਠੇ ਸੌਂਦੇ, ਖਾਧੇ ਅਤੇ ਇਕੱਠੇ ਖੇਡੇ ਸਨ। ਦੋਵਾਂ ਭਰਾਵਾਂ ਨੇ ਇੰਜੀਨੀਅਰਿੰਗ ਵੀ ਇਕੱਠੀ ਕੀਤੀ ਅਤੇ ਦੋਵਾਂ ਨੇ ਦੁਨੀਆਂ ਨੂੰ ਵੀ ਇਕੱਠਿਆਂ ਅਲਵਿਦਾ ਕਿਹਾ।

corona casecorona case

ਮਿਲੀ ਜਾਣਕਾਰੀ ਅਨੁਸਾਰ ਜੁੜਵਾਂ ਭਰਾਵਾਂ ਦੀ ਹੈਦਰਾਬਾਦ ਵਿੱਚ ਨੌਕਰੀ ਵੀ ਇਕੱਠੀ ਲੱਗੀ। ਪਿਤਾ ਨੇ ਦੱਸਿਆ ਕਿ ਜਨਮਦਿਨ ਮਨਾਉਣ ਤੋਂ ਸਿਰਫ ਇੱਕ ਦਿਨ ਬਾਅਦ, ਦੋਵਾਂ ਦੀ ਸਿਹਤ ਇੱਕਠੇ  ਖਰਾਬ ਹੋ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ਕੋਰੋਨਾ ਸੰਕਰਮਿਤ ਹਨ ਤੇ ਇਲਾਜ ਦੌਰਾਨ  ਦੋਵਾਂ ਭਰਾਵਾਂ ਨੇ ਦਮ ਤੋੜ ਦਿੱਤਾ।

Location: India, Uttar Pradesh, Meerut

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement